ਪ੍ਰਿੰਟ ਐਡੀਸ਼ਨ

ਸੰਘੀ ਟੋਲੇ ਦਾ ਭ੍ਰਿਸ਼ਟਾਚਾਰੀ ਚਿਹਰਾ ਬੇਨਕਾਬ

ਬੂਟਾ ਸਿੰਘ
ਫੋਨ: +91-94634-74342
ਜਦੋਂ ਕਾਂਗਰਸ ਦੀ ਅਗਵਾਈ ਵਾਲੀ ਯੂæਪੀæਏæ ਸਰਕਾਰ ਦੇ ਰਾਜ ਵਿਚ ਨਿੱਤ ਨਵੇਂ ਮਹਾਂ ਘੁਟਾਲਿਆਂ ਦੇ ਖ਼ੁਲਾਸੇ ਹੋ ਰਹੇ ਸਨ, ਉਦੋਂ ਭਾਜਪਾ ਦੇ ਆਗੂ ਕਾਂਗਰਸ ਨੂੰ ਘੁਟਾਲਿਆਂ ਦੀ ਮਾਂ ਕਹਿ ਕੇ ਸਿਆਸੀ ਵਿਅੰਗ ਕਰਦੇ ਸਨ। ਉਹ ਕਾਂਗਰਸ ਦੇ ਰਾਜ ਵਿਚ ਘੁਟਾਲਿਆਂ, ਕਰੋਨੀ ਸਰਮਾਇਆਦਾਰੀ ਅਤੇ ਕੁਨਬਾਪ੍ਰਸਤੀ ਦੀ ਬੇਮਿਸਾਲ ਤਰੱਕੀ ਨੂੰ ਛੱਜ ਵਿਚ ਪਾ ਕੇ ਛੱਟਦੇ ਸਨ। ਜਦੋਂ 2012 ਵਿਚ ਗਾਂਧੀ ਪਰਿਵਾਰ ਦੇ ਜਵਾਈ ਰੌਬਰਟ ਵਾਡਰਾ ਵਲੋਂ ਆਪਣੇ ਸਹੁਰਾ ਪਰਿਵਾਰ ਦੇ ਸੱਤਾਧਾਰੀ ਹੋਣ ਦਾ ਫ਼ਾਇਦਾ ਉਠਾ ਕੇ ਡੀæਐਲ਼ਐਫ਼ ਲਿਮਟਿਡ ਤੋਂ ਲਏ ‘ਅਸੁਰੱਖਿਅਤ ਬਿਨਾਂ ਵਿਆਜ਼ ਕਰਜੇ’ ਦਾ ਘੁਟਾਲਾ ਨੰਗਾ ਹੋਇਆ (ਜਿਸ ਨਾਲ ਦਿੱਲੀ-ਹਰਿਆਣਾ ਵਿਚ 300 ਕਰੋੜ ਤੋਂ ਵੱਧ ਦੀਆਂ 31 ਜਾਇਦਾਦਾਂ ਖ਼ਰੀਦੀਆਂ ਗਈਆਂ ਸਨ) Continue reading

ਬੈਂਗਣ ਲੈਣਾ?

ਬਲਜੀਤ ਬਾਸੀ
ਜੀ ਹਾਂ, ਮੈਂ ਪਾਠਕਾਂ ਨੂੰ ਇਹ ਸਵਾਲ ਪੁੱਛ ਰਿਹਾ ਹਾਂ ਤੇ ਜਵਾਬ ਉਡੀਕੇ ਬਿਨਾ ਹੀ ਬੈਂਗਣ ਪੇਸ਼ ਕਰ ਰਿਹਾ ਹਾਂ। ਭਲਾ ਬੈਂਗਣ ਵੀ ਕੋਈ ਪੇਸ਼ ਕਰਨ ਵਾਲੀ ਚੀਜ਼ ਹੈ? ਜਾਮਨੀ ਕਾਲਾ ਜਿਹਾ ਇਸ ਦਾ ਰੰਗ, ਜਿਸ ਨੂੰ ਬੈਂਗਣ ਸ਼ਬਦ ਤੋਂ ਹੀ ਬੈਂਗਣੀ ਵੀ ਕਿਹਾ ਜਾਂਦਾ ਹੈ। ਕਿਸੇ ਦਾ ਕਾਲਾ ਜਿਹਾ ਰੰਗ ਹੋਵੇ ਤਾਂ ਉਸ ਨੂੰ ਨੀਲਾ ਜਾਂ ਬੈਂਗਣੀ ਵੀ ਕਹਿ ਦਿੱਤਾ ਜਾਂਦਾ ਹੈ, ਹਾਲਾਂਕਿ ਬੈਂਗਣ ਹਰੇ, ਚਿੱਟੇ ਅਤੇ ਚਿਤਕਬਰੇ ਵੀ ਹੁੰਦੇ ਹਨ। ਮੇਰੇ ਇਸ ਦੇਸ਼ (ਅਮਰੀਕਾ) ਵਿਚ ਆਉਣ ਤੋਂ ਕੁਝ ਸਮੇਂ ਬਾਅਦ ਇਕ ਵਿਆਹ ਦੀ ਪਾਰਟੀ ਵਿਚ ਜਾਣ ਦਾ ਮੌਕਾ ਮਿਲਿਆ। ਸ਼ਿਕਾਗੋ ਤੋਂ ਆਏ ਇਕ ਬੈਂਗਣੀ ਬੰਦੇ ਤੋਂ ਮੈਂ ਪੁੱਛਿਆ, ਕੀ ਕੰਮ ਕਰਦੇ ਹੋ? ਉਸ ਨੇ ਕਿਹਾ, ‘ਬੈਂਗਣ ਬੀਜਿਆ ਨਹੀਂ, ਭੜਥਾ ਬਣਾ ਲਿਆ।’ Continue reading

ਸੱਤਾ ਦੇ ਆਖਰੀ ਵਰ੍ਹੇ ਖਜ਼ਾਨਾ ਨਿਚੋੜ ਗਈ ਸੀ ਅਕਾਲੀ ਸਰਕਾਰ

ਚੰਡੀਗੜ੍ਹ: ਪਿਛਲੇ 10 ਸਾਲ ਪੰਜਾਬ ਦੀ ਸੱਤਾ ਉਤੇ ਕਾਬਜ਼ ਰਹੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਆਖਰੀ ਵਰ੍ਹੇ ਪੰਜਾਬ ਨੂੰ ਪੂਰੀ ਤਰ੍ਹਾਂ ਚੂਸ ਲਿਆ। ਚੋਣ ਵਰ੍ਹਾ ਹੋਣ ਕਰ ਕੇ ਸਰਕਾਰ ਨੇ ਖਰਚ ਤਾਂ ਖੁੱਲ੍ਹ ਕੇ ਕੀਤਾ ਪਰ ਰਿਆਇਤਾਂ ਦੀ ਝੜੀ ਲਾ ਕੇ ਮਾਲੀਆ ਬਿਲਕੁਲ ਘਟਾ ਦਿੱਤਾ। Continue reading

‘ਚੁਰਸਤੇ’ ਵਿਚ ਫਸੇ ਸ਼ਾਇਰ ਦੇ ਫੇਫੜਿਆਂ ‘ਚ ‘ਪੁੜੀ ਲੀਕ’

ਸ਼ਾਇਰ ਸੋਹਨ ਸਿੰਘ ਮੀਸ਼ਾ ਦਾ ਪੰਜਾਬੀ ਕਾਵਿ-ਜਗਤ ਵਿਚ ਆਪਣਾ ਰੰਗ ਹੈ। ਉਸ ਦੀਆਂ ‘ਚੁਰਸਤਾ’, ‘ਚੀਕ ਬੁਲਬੁਲੀ’ ਅਤੇ ‘ਲੀਕ’ ਵਰਗੀਆਂ ਕਵਿਤਾਵਾਂ ਭੁਲਾਇਆਂ ਵੀ ਨਹੀਂ ਭੁਲਾਈਆਂ ਜਾ ਸਕਦੀਆਂ। ਇਨ੍ਹਾਂ ਕਵਿਤਾਵਾਂ ਵਿਚ ਉਸ ਬੰਦੇ ਦੀ ਬਾਤ ਹੈ ਜਿਹੜਾ ਖੁਦ ਨਾਲ ਬੜੀ ਭਿਅੰਕਰ ਲੜਾਈ ਵਿਚ ਪਿਆ ਹੋਇਆ ਹੈ। ਇਸ ਲੜਾਈ ਦੇ ਨਾਲ ਹੀ ਉਤਰਦੀ ਬੇਵਸੀ ਨੂੰ ਸ਼ਾਇਰ ਨੇ ਬਹੁਤ ਬਾਰੀਕੀ ਨਾਲ ਫੜਿਆ ਹੈ। Continue reading

ਅਫਸਰਸ਼ਾਹੀ ਨੂੰ ਆਪ ਜਾਂ ਕਾਂਗਰਸ ਸਰਕਾਰ ਆਉਣ ਦੀ ਉਮੀਦ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਵੱਲੋਂ ਨਿਭਾਈ ਖਾਮੋਸ਼ ਭੂਮਿਕਾ ਕਾਰਨ ਸਿਆਸੀ ਤੌਰ ‘ਤੇ ਭਾਵੇਂ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ, ਪਰ ਸੀਨੀਅਰ ਆਈæਏæਐਸ਼ ਤੇ ਆਈæਪੀæਐਸ਼ ਅਧਿਕਾਰੀਆਂ ਨੇ ਭਵਿੱਖ ਦੀ ਸਰਕਾਰ ਵਿਚ ਅਹੁਦੇ ਹਾਸਲ ਕਰਨ ਲਈ ਜੋੜ-ਤੋੜ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ। ਬਦਲੀਆਂ ਹੋਈਆਂ ਰਾਜਸੀ ਪ੍ਰਸਥਿਤੀਆਂ ਵਿਚ ਅਫਸਰਾਂ ਵੱਲੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਆਗੂਆਂ ਨਾਲ ਨੇੜਤਾ ਬਣਾਈ ਜਾ ਰਹੀ ਹੈ। Continue reading

ਪੰਜਾਬੀ ਭਾਸ਼ਾ ਦੀ ਸਮੱਸਿਆ ਅਤੇ ਇਸ ਦਾ ਪਿਛੋਕੜ

ਇਕਬਾਲ ਸੋਮੀਆ
ਪੰਜਾਬੀ ਵਿਚ ਸਦੀਆਂ ਤੋਂ ਸਾਹਿਤ ਰਚਿਆ ਜਾ ਰਿਹਾ ਹੈ, ਪਰ ਨਾ 1947 ਤੋਂ ਪਹਿਲਾਂ ਤੇ ਨਾ ਹੁਣ ਪੰਜਾਬੀ ਭਾਸ਼ਾ ਨੂੰ ਸਿਆਸੀ, ਸਮਾਜਿਕ ਅਤੇ ਆਰਥਿਕਤਾ ਦੀ ਭਾਸ਼ਾ ਬਣਾਇਆ ਗਿਆ ਹੈ। 1835 ਵਿਚ ਲਾਰਡ ਵਿਲੀਅਮ ਬੈਂਟਿਕ ਨੇ ਆਪਣੇ ਅੰਗਰੇਜ਼ ਅਫਸਰ ਟੀæਬੀæ ਮੈਕਾਲੇ ਨੂੰ ਭਾਰਤ ਵਿਚ ਵਿਦਿਅਕ ਢਾਂਚਾ ਤਿਆਰ ਕਰਨ ਲਈ ਕਿਹਾ ਸੀ ਤਾਂ ਮੈਕਾਲੇ ਨੇ ਇਹ ਕਿਹਾ ਕਿ Ḕਵਧੀਆ ਯੂਰਪੀ ਸਾਹਿਤ ਨਾਲ ਭਰਿਆ ਇਕ ਖਾਨਾ ਹੀ ਭਾਰਤ ਦੇ ਸਾਰੇ ਦੇ ਸਾਰੇ ਦੇਸੀ ਸਾਹਿਤ ਦੇ ਬਰਾਬਰ ਹੈ। ਅਸੀਂ ਅਜਿਹੇ ਬੰਦਿਆਂ ਦੀ ਜਮਾਤ ਪੈਦਾ ਕਰਨੀ ਚਾਹੁੰਦੇ ਹਾਂ ਜੋ ਖੂਨ ਤੇ ਰੰਗ ਦੇ ਪੱਖੋਂ ਤਾਂ ਭਾਰਤੀ ਹੋਣ, Continue reading

ਟਰੰਪ ਕਿਵੇਂ ਜਿੱਤਿਆ ਰਾਸ਼ਟਰਪਤੀ ਚੋਣ

ਵਾਸ਼ਿੰਗਟਨ: ਟਰੰਪ ਦੀ ਜਿੱਤ ਦਾ ਮੁੱਖ ਕਾਰਨ ਉਸ ਨੂੰ ਮੂਲ ਅਮਰੀਕੀ ਗੋਰਿਆਂ ਵੱਲੋਂ ਮਿਲਿਆ ਭਾਰੀ ਸਮਰਥਨ ਮੰਨਿਆ ਜਾ ਰਿਹਾ ਹੈ। ਟਰੰਪ ਵੱਲੋਂ ਮੂਲ ਅਮਰੀਕੀ ਲੋਕਾਂ ਦੇ ਹਿੱਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਨੌਕਰੀਆਂ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਬਚਾਉਣ ਦੇ ਐਲਾਨ ਨੇ ਉਸ ਦੀ ਜਿੱਤ ਯਕੀਨੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। Continue reading

ਪੰਜਾਬ ਸਰਕਾਰ ਦਾ ਕਿਸਾਨ ਹਿਤੈਸ਼ੀ ਹੋਣ ਦਾ ਫੀਤਾ ਲੱਥਿਆ

ਚੰਡੀਗੜ੍ਹ: ਕਿਸਾਨਾਂ ਨੂੰ ਝੋਨੇ ਦੀ ਖਰੀਦ ਦੀ ਅਦਾਇਗੀ ਨਾ ਹੋਣ ਨੇ ਅਕਾਲੀ-ਭਾਜਪਾ ਸਰਕਾਰ ਦੇ 24 ਘੰਟਿਆਂ ਵਿਚ ਅਦਾਇਗੀ ਕਰਨ ਦੇ ਵਾਅਦਿਆਂ ਅਤੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਸੂਬੇ ਵਿਚ ਇਸ ਵਾਰ ਝੋਨੇ ਦੀ ਬੰਪਰ ਫਸਲ ਦੇ ਸਿੱਟੇ ਵਜੋਂ ਮੰਡੀਆਂ ਵਿਚ ਹੁਣ ਤਕ ਲਗਭਗ 160 ਲੱਖ ਮੀਟਰਿਕ ਟਨ ਝੋਨਾ ਆ ਚੁੱਕਿਆ ਹੈ ਜਿਸ ਵਿਚ ਲਗਭਗ 159 ਲੱਖ ਮੀਟਰਿਕ ਟਨ ਦੀ ਖਰੀਦ ਹੋ ਚੁੱਕੀ ਹੈ, Continue reading

ਹੁਣ ਉਧਾਰ ਚੁਕਾਉਣਾ ਪੰਜਾਬ ਸਰਕਾਰ ਲਈ ਬਣਿਆ ਵੰਗਾਰ

ਬਠਿੰਡਾ: ਪੰਜਾਬ ਵਿਚ ਸਰਕਾਰੀ ਪ੍ਰਚਾਰ ਦੇ ਕਰੋੜਾਂ ਦੇ ਬਿੱਲ ਖਜ਼ਾਨੇ ਉਤੇ ਬੋਝ ਬਣੇ ਹੋਏ ਹਨ। ਇਥੋਂ ਤੱਕ ਕਿ ਪੰਜਾਬ ਸਰਕਾਰ ਨੇ ਸ਼ਹੀਦੀ ਸਮਾਗਮ ਕਰਾ ਕੇ ਵਾਹ-ਵਾਹ ਤਾਂ ਖੱਟ ਲਈ, ਪਰ ਲੱਖਾਂ ਰੁਪਏ ਦੀ ਅਦਾਇਗੀ ਹਾਲੇ ਤੱਕ ਨਹੀਂ ਕੀਤੀ। ਮਸ਼ਹੂਰੀ ਸਮਾਗਮਾਂ ਅਤੇ ਬਰਸੀ ਸਮਾਗਮਾਂ ਉਤੇ ਖਰਚੇ ਕਰੋੜਾਂ ਦੇ ਬਿੱਲਾਂ ਦੀ ਅਦਾਇਗੀ ਨੂੰ ਹੁਣ ਕਾਰੋਬਾਰੀ ਅਦਾਰੇ ਉਡੀਕ ਰਹੇ ਹਨ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਦੋ ਸਲਾਹਕਾਰਾਂ ਦੇ ਸਾਲ 2014-15 ਦੇ 71 ਹਜ਼ਾਰ ਦੇ ਟੀæਏæ ਬਿੱਲਾਂ ਦੀ ਅਦਾਇਗੀ ਵੀ ਨਹੀਂ ਹੋ ਸਕੀ ਹੈ। ਸੂਚਨਾ ਤੇ ਲੋਕ ਸੰਪਰਕ ਵਿਭਾਗ ਨੂੰ ਇਸ ਵੇਲੇ ਵਿੱਤੀ ਸੰਕਟ ਝੱਲਣਾ ਪੈ ਰਿਹਾ ਹੈ।
ਅਗਸਤ 2016 ਦੇ ਪਹਿਲੇ ਹਫਤੇ ਦੇ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਸਾਲ 2014 ਅਤੇ 2015 ਵਿਚ ਸੰਤ ਹਰਚੰਦ ਸਿੰਘ ਲੌਗੋਂਵਾਲ ਦੀ ਬਰਸੀ ਮੌਕੇ ਕੀਤੇ ਗਏ ਰਾਜ ਪੱਧਰੀ ਸਮਾਗਮਾਂ ਦੇ 4æ38 ਲੱਖ ਦੇ ਬਕਾਏ ਹਾਲੇ ਤੱਕ ਕਲੀਅਰ ਨਹੀਂ ਕੀਤੇ ਗਏ ਹਨ। ਕਰਨੈਲ ਸਿੰਘ ਈਸੜੂ ਦੇ ਰਾਜ ਪੱਧਰੀ ਸਮਾਗਮਾਂ ਦਾ ਖਰਚਾ 6æ49 ਲੱਖ ਰੁਪਏ ਇੱਕ ਵਰ੍ਹੇ ਤੋਂ ਖਜ਼ਾਨੇ ਵਿਚ ਫਸਿਆ ਹੋਇਆ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 16 ਨਵੰਬਰ 2015 ਨੂੰ ਕੀਤੇ ਰਾਜ ਪੱਧਰੀ ਸਮਾਗਮਾਂ ‘ਤੇ ਖਰਚ ਆਏ ਤਕਰੀਬਨ ਚਾਰ ਲੱਖ ਰੁਪਏ ਦੀ ਅਦਾਇਗੀ ਵੀ ਨਹੀਂ ਹੋ ਸਕੀ ਹੈ। ਅੰਮ੍ਰਿਤਸਰ ਵਿਚ ਸ਼ਹੀਦ ਮਦਨ ਲਾਲ ਢੀਂਗਰਾਂ ਦੇ ਕਰਾਏ ਸਮਾਗਮਾਂ ਦੇ 60 ਹਜ਼ਾਰ ਦੇ ਬਿੱਲ ਹਾਲੇ ਵੀ ਇਕ ਸਾਲ ਤੋਂ ਬਕਾਇਆ ਖੜ੍ਹੇ ਹਨ। ਮਾਸਟਰ ਤਾਰਾ ਸਿੰਘ ਦੇ ਰਾਜ ਪੱਧਰੀ ਸਮਾਗਮਾਂ ਦੇ ਤਕਰੀਬਨ ਇਕ ਲੱਖ ਦੇ ਖਰਚੇ ਦੇ ਬਿੱਲਾਂ ਦਾ ਵੀ ਇਹੋ ਹਾਲ ਹੀ ਹੈ। ਇਵੇਂ ਹੀ 22 ਦਸੰਬਰ 2015 ਨੂੰ ਪ੍ਰਭੂ ਈਸ ਮਸੀਹ ਦੇ ਰਾਜ ਪੱਧਰੀ ਸਮਾਗਮਾਂ ਦੇ 4æ23 ਲੱਖ ਦੇ ਬਿੱਲਾਂ ਦੀ ਅਦਾਇਗੀ ਲਈ ਬਜਟ ਹੀ ਨਹੀਂ ਦਿੱਤਾ ਗਿਆ ਹੈ। ਗੁਰਚਰਨ ਸਿੰਘ ਟੌਹੜਾ ਦੇ ਪਹਿਲੀ ਅਪਰੈਲ 2016 ਨੂੰ ਹੋਏ ਸਮਾਗਮਾਂ ਦਾ 1æ53 ਲੱਖ ਦਾ ਬਿੱਲ ਹਾਲੇ ਖੜ੍ਹਾ ਹੈ। ਸਾਲ 2015 ਵਿਚ ਭਗਤ ਕਬੀਰ ਦੇ ਰਾਜ ਪੱਧਰੀ ਸਮਾਗਮਾਂ ਦੇ 82,370 ਰੁਪਏ ਬਕਾਇਆ ਖੜ੍ਹੇ ਹਨ। ਮਹਾਰਾਣਾ ਪ੍ਰਤਾਪ ਦੇ ਸਮਾਗਮਾਂ ਦੇ ਬਿੱਲ ਵੀ ਖਜ਼ਾਨੇ ਵਿਚ ਫਸੇ ਹੋਏ ਹਨ।
__________________________________
ਵਿਦੇਸ਼ੀ ਅਖਬਾਰਾਂ ਵਿਚ ਇਸ਼ਤਿਹਾਰ ਦਾ ਪੈਸਾ ਅੜਿਆ
ਸਰਕਾਰੀ ਮਸ਼ਹੂਰੀ ਖਾਤਰ ਵਿਦੇਸ਼ੀ ਅਖਬਾਰਾਂ ਵਿਚ ਦਿੱਤੇ ਇਸ਼ਤਿਹਾਰਾਂ ਦੇ 43 ਲੱਖ ਰੁਪਏ ਦੇ ਬਿੱਲ ਪੈਂਡਿੰਗ ਹਨ। ਮਹਿਕਮਾ ਆਖਦਾ ਹੈ ਕਿ ਪਰਵਾਸੀ ਅਖਬਾਰਾਂ ਤੋਂ ਬਿੱਲ ਪ੍ਰਾਪਤ ਨਹੀਂ ਹੋਏ ਹਨ। ਇਸੇ ਤਰ੍ਹਾਂ ਇਲੈਕਟ੍ਰੋਨਿਕ ਮੀਡੀਏ ਦੇ 43 ਲੱਖ ਅਤੇ ਪ੍ਰਿੰਟ ਮੀਡੀਏ ਦੇ ਡਿਸਪਲੇ ਇਸ਼ਤਿਹਾਰਾਂ ਦੇ ਪੌਣੇ ਦੋ ਕਰੋੜ ਦੇ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾ ਸਕੀ ਹੈ। ਅਕਤੂਬਰ 2015 ਵਿਚ ਕਰਾਏ ਪੰਜਾਬ ਪ੍ਰੋਗਰੈਸਿਵ ਇਨਵੈਸਟਰ ਸੰਮੇਲਨ ਦੇ ਅਗੇਤੇ ਪ੍ਰਚਾਰ ਲਈ ਮੋਗਾ, ਪਠਾਨਕੋਟ ਅਤੇ ਕਪੂਰਥਲਾ ਦੀਆਂ ਫਰਮਾਂ ਦੇ ਕਰੀਬ ਸਵਾ ਦੋ ਲੱਖ ਰੁਪਏ ਦੇ ਫਲੈਕਸਾਂ ਦੇ ਬਕਾਏ ਵੀ ਸਰਕਾਰ ਸਿਰ ਖੜ੍ਹੇ ਹਨ। ਇਸ ਤੋਂ ਇਲਾਵਾ ਪੰਜਾਬ ਵਿਚ ਭਗਤ ਪੂਰਨ ਸਿੰਘ ਬੀਮਾ ਯੋਜਨਾ, ਡਰਾਈਵਿੰਗ ਲਾਇਸੈਂਸ ਹਾਸਲ ਕਰਨ ਸਬੰਧੀ, ਬੁਢਾਪਾ ਪੈਨਸ਼ਨਾਂ ਦੀ ਵੰਡ ਆਦਿ ਸਬੰਧੀ ਕਰਾਏ ਰਾਜ ਪੱਧਰੀ ਸਮਾਗਮਾਂ ਦੇ ਵੱਖਰੇ 4æ59 ਲੱਖ ਦੇ ਬਕਾਏ ਵੀ ਖੜ੍ਹੇ ਹਨ। ਪ੍ਰਾਹੁਣਚਾਰੀ ਵਿਭਾਗ ਦੇ ਵੀ 8æ50 ਲੱਖ ਦੇ ਬਕਾਏ ਰੁਕੇ ਹੋਏ ਹਨ।

ਸਾਈਕਲ ਦੀ ਸਵਾਰੀ ‘ਤੇ ਵਿਦੇਸ਼ ਦੀ ਉਡਾਰੀ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਦੁਨੀਆਂ ਵਿਚ ਭਾਵੇਂ ਬਹੁਤਾਤ ਉਨ੍ਹਾਂ ਲੋਕਾਂ ਦੀ ਹੈ ਜੋ ਰਵਾਇਤੀ ਲੀਹਾਂ ਵਿਚ ਆਪਣੀ ਜ਼ਿੰਦਗੀ ਦੀ ਗ੍ਰਹਿਸਥ-ਗੱਡੀ ਠੇਲ੍ਹ ਕੇ ਡਿਗਦੇ ਢਹਿੰਦੇ ਸਵਾਸ ਪੂਰੇ ਕਰ ਜਾਂਦੇ ਹਨ, ਪਰ ਐਸੇ ਲੋਕਾਂ ਦੀ ਵੀ ਕਮੀ ਨਹੀਂ ਜੋ ਰਵਾਇਤੀ ਲੀਹਾਂ ਵਿਚ ਤੁਰਨ ਦੀ ਥਾਂ ਜੱਗੋਂ ਤੇਰਵੀਆਂ ਕਰਦੇ ਨਵੀਆਂ ਪੈੜਾਂ ਪਾਉਂਦੇ ਹਨ। Continue reading