ਵਿਚਾਰ-ਚਰਚਾ

ਪੰਜਾਬ ਵਿਚ ਵਿਗੜਦੇ ਸਿੱਖ-ਈਸਾਈ ਸਬੰਧ

ਡਾ. ਹਰਭਜਨ ਸਿੰਘ ਦੇਹਰਾਦੂਨ ਨੇ ਆਪਣੇ ਇਸ ਲੰਮੇ ਲੇਖ ਵਿਚ ਪੰਜਾਬ ਅੰਦਰ ਈਸਾਈਆਂ ਅਤੇ ਸਿੱਖਾਂ ਵਿਚਾਲੇ ਪੈਦਾ ਹੋਏ ਵਿਰੋਧ ਦਾ ਜ਼ਿਕਰ ਕਰਦਿਆਂ ਧਾਰਮਿਕ ਅਸਹਿਣਸ਼ੀਲਤਾ ਬਾਰੇ ਗੱਲ ਛੋਹੀ ਹੈ। ਇਸ ਵਿਚ ਧਰਮ ਬਦਲੀ ਦਾ ਮੁੱਦਾ ਮੁੱਖ ਰੂਪ ਵਿਚ ਵਿਚਾਰਿਆ ਗਿਆ ਹੈ। ਲੁਧਿਆਣਾ ਸ਼ਹਿਰ ਵਿਚ ਪਾਦਰੀ ਸੁਲਤਾਨ ਮਸੀਹ ਦੇ ਕਤਲ ਦੇ ਪ੍ਰਸੰਗ ਵਿਚ ਇਸ ਲੇਖ ਦੀਆਂ ਤਿੰਨ ਕਿਸ਼ਤਾਂ ਵਿਚੋਂ ਪਹਿਲੀ ਕਿਸ਼ਤ ਪਾਠਕਾਂ ਦੀ ਨਜ਼ਰ ਹੈ। Continue reading

‘ਸੂਰਜ ਦੀ ਅੱਖ’ ਵਾਲੇ ਹੰਝੂ

ਪੰਜਾਬੀ ਲਿਖਾਰੀ ਬਲਦੇਵ ਸਿੰਘ (ਸੜਕਨਾਮਾ) ਦੇ ਨਵੇਂ ਨਾਵਲ ‘ਸੂਰਜ ਦੀ ਅੱਖ’ ਬਾਰੇ ਅੱਜ ਕੱਲ੍ਹ ਖੂਬ ਧਮੱਚੜ ਮੱਚਿਆ ਹੋਇਆ ਹੈ। ਇਹ ਨਾਵਲ ਮਹਾਰਾਜਾ ਰਣਜੀਤ ਸਿੰਘ ਅਤੇ ਉਨ੍ਹਾਂ ਦੇ ਰਾਜ ਬਾਰੇ ਹੈ। ਕੁਝ ਸਿੱਖਾਂ ਦਾ ਖਿਆਲ ਹੈ ਕਿ ਇਸ ਵਿਚ ਮਹਾਰਾਜੇ ਦੀ ਕਿਰਦਾਰਕੁਸ਼ੀ ਕੀਤੀ ਗਈ ਹੈ। ਨਾਵਲ ਬਾਰੇ ਬਹਿਸ ਦੀ ਥਾਂ ਲਿਖਾਰੀ ਖਿਲਾਫ ਇਤਰਾਜ਼ ਵਾਲੇ ਸ਼ਬਦ ਵਰਤੇ ਜਾ ਰਹੇ ਹਨ ਅਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਘੇ ਸ਼ਾਇਰ ਸੁਰਜੀਤ ਪਾਤਰ ਨੇ ਇਸ ਲੇਖ ਵਿਚ ਇਸ ਮਾਮਲੇ ਨੂੰ ਆਪਣੇ ਢੰਗ ਨਾਲ ਨਜਿੱਠਣ ਦਾ ਯਤਨ ਕੀਤਾ ਹੈ। Continue reading

ਗੌਤਮ ਤੋਂ ਤਾਸਕੀ ਤੱਕ

ਪ੍ਰੋæ ਹਰਪਾਲ ਸਿੰਘ ਪੰਨੂ ਨੇ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬੀ ਨਸਰ (ਵਾਰਤਕ) ਨੂੰ ਭਾਗ ਲਾਉਂਦੀਆਂ ਕਈ ਕਿਤਾਬਾਂ ਉਪਰੋਥਲੀ ਸਾਹਿਤ ਜਗਤ ਨੂੰ ਦਿੱਤੀਆਂ ਹਨ। ਇਨ੍ਹਾਂ ਕਿਤਾਬਾਂ ਦਾ ਆਪਣਾ ਰੰਗ ਅਤੇ ਨਿਵੇਕਲਾ ਹੀ ਢੰਗ ਹੈ। ਪਟਿਆਲੇ ਵੱਸਦੇ ਪ੍ਰੋæ ਮੇਵਾ ਸਿੰਘ ਤੁੰਗ ਨੇ ਪ੍ਰੋæ ਪੰਨੂ ਦੀ ਇਕ ਕਿਤਾਬ ‘ਗੌਤਮ ਤੋਂ ਤਾਸਕੀ ਤੱਕ’ ਬਾਰੇ ਤਬਸਰਾ ਆਪਣੇ ਇਸ ਲੇਖ ਵਿਚ ਕੀਤਾ ਹੈ ਅਤੇ ਪ੍ਰੋæ ਪੰਨੂ ਦੀ ਨਸਰ ਦੀ ਜਿਨ੍ਹਾਂ ਗੁਣਾਂ ਕਰ ਕੇ ਵਡਿਆਈ ਹੈ, ਉਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਹੈ। Continue reading

ਗੁਰਬਾਣੀ ਦੇ ਸ਼ਬਦੀ ਅਰਥ ਬਨਾਮ ਭਾਵ ਅਰਥ

ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਵਿਚ ਕੋਈ ਗੱਲ ਸਮਝਾਉਣ ਲਈ ਥਾਂ ਥਾਂ ਮਿਸਾਲਾਂ ਦਿੱਤੀਆਂ ਗਈਆਂ ਹਨ ਪਰ ਕਈ ਭੁੱਲੜ ਸਿੱਖ ਇਨ੍ਹਾਂ ਮਿਸਾਲਾਂ ਦਾ ਮਕਸਦ ਅਤੇ ਭਾਵ ਸਮਝਣ ਦੀ ਥਾਂ ਇਨ੍ਹਾਂ ਦੇ ਸ਼ਬਦੀ ਅਰਥ ਕਰ ਬੈਠਦੇ ਹਨ ਜਿਸ ਨਾਲ ਗੱਲ ਦੇ ਭਾਵ ਹੀ ਉਲਟ ਹੋ ਜਾਂਦੇ ਹਨ। ਆਪਣੇ ਇਸ ਲੇਖ ਵਿਚ ਲੇਖਕ ਗੁਰਮੀਤ ਸਿੰਘ ਬਰਸਾਲ ਨੇ ਇਹੋ ਗੱਲ ਨਿਖਾਰਨ ਦਾ ਯਤਨ ਕੀਤਾ ਹੈ ਕਿ ਜੇ ਅੱਖਰੀ ਅਰਥ ਲਈਏ ਤਾਂ ਸ਼ੱਕ ਹੁੰਦਾ ਹੈ ਕਿ ਕੀ ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ! ਪਰ ਜੇ ਭਾਵ ਅਰਥ ਲਈਏ ਤਾਂ ਇਹ ਸ਼ੰਕਾ ਨਵਿਰਤ ਹੋ ਜਾਂਦੀ ਹੈ। Continue reading

ਧਰਮ ਅਤੇ ਰਾਜਨੀਤੀ ਦੇ ਪ੍ਰਸੰਗ ਵਿਚ ਸਿੱਖ ਧਰਮ ਦੀ ਹਕੀਕਤ

ਸਿੱਖ ਸਮਾਜ ਵਿਚ ਧਰਮ ਅਤੇ ਰਾਜਨੀਤੀ ਦੇ ਆਪਸੀ ਸਬੰਧਾਂ ਬਾਰੇ ਚਰਚਾ ਅਕਸਰ ਚੱਲਦੀ ਰਹਿੰਦੀ ਹੈ। ਕਈ ਵਿਦਵਾਨ ਧਰਮ ਵਿਚੋਂ ਰਾਜਨੀਤੀ ਨੂੰ ਮਨਫੀ ਕਰਨਾ ਚਾਹੁੰਦੇ ਹਨ ਤੇ ਕਈ ਦੋਹਾਂ ਦੇ ਆਪਸੀ ਸੁਮੇਲ ਦੀ ਗੱਲ ਕਰਦੇ ਹਨ। ਪਿਛਲੇ ਅੰਕ ਵਿਚ ਅਸੀਂ ਇਸੇ ਵਿਸ਼ੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬਡੂੰਗਰ ਅਤੇ ਸਿੱਖ ਵਿਦਵਾਨ ਡਾæ ਬਲਕਾਰ ਸਿੰਘ ਦੇ ਵਿਚਾਰ ਛਾਪੇ ਸਨ। ਸ਼ ਹਾਕਮ ਸਿੰਘ ਨੇ ਇਸ ਲੇਖ ਵਿਚ ਉਸੇ ਵਿਚਾਰ ਚਰਚਾ ਨੂੰ ਅੱਗੇ ਤੋਰਿਆ ਹੈ। Continue reading

ਧਰਮ ਤੇ ਰਾਜਨੀਤੀ ਦਾ ਸਿੱਖ ਪ੍ਰਸੰਗ

ਬਲਕਾਰ ਸਿੰਘ ਪ੍ਰੋਫੈਸਰ

ਧਰਮ ਤੇ ਰਾਜਨੀਤੀ ਬਾਰੇ ਬਹਿਸ ਇਸ ਸਮੇਂ ਕੌਮੀ ਪੱਧਰ ‘ਤੇ ਵੀ ਚੱਲੀ ਹੋਈ ਹੈ ਕਿਉਂਕਿ ਕੇਂਦਰ ਸਰਕਾਰ ਭਗਵੇਂਕਰਨ ਦੀ ਸਿਆਸਤ ਨੂੰ ਧਰਮ ਨਿਰਪੇਖ ਵਿਧਾਨਕਤਾ ਦੇ ਬਦਲ ਵਜੋਂ ਉਭਾਰ ਰਹੀ ਹੈ। ਇਸ ਨਾਲ ਧਰਮ ਅਤੇ ਰਾਜਨੀਤੀ ਦਾ ਮਸਲਾ ਭਾਰਤੀ ਗਣਤੰਤਰ ਵਾਸਤੇ ਅਹਿਮ ਹੋ ਗਿਆ ਹੈ ਕਿਉਂਕਿ ਧਰਮ ਤੇ ਰਾਜਨੀਤੀ ਦਾ ਇਕ ਸਿਆਸੀ ਉਸਾਰ ਪਾਕਿਸਤਾਨ ਦੇ ਰੂਪ ਵਿਚ ਸਾਡੇ ਸਾਹਮਣੇ ਹੈ। Continue reading

ਇੱਕ ਦੂਸਰੇ ਦੇ ਪੂਰਕ ਹਨ ਧਰਮ ਤੇ ਰਾਜਨੀਤੀ

ਸਿੱਖ ਜਗਤ ਵਿਚ ਧਰਮ ਅਤੇ ਰਾਜਨੀਤੀ ਦੇ ਆਪਸੀ ਸਬੰਧਾਂ ਬਾਰੇ ਅਕਸਰ ਚਰਚਾ ਛਿੜਦੀ ਰਹੀ ਹੈ ਜੋ ਅੱਜ ਵੀ ਜਾਰੀ ਹੈ। ਪੰਜਾਬੀ ਟ੍ਰਿਬਿਊਨ, ਚੰਡੀਗੜ੍ਹ ਦੇ 3 ਜੁਲਾਈ ਦੇ ਅੰਕ ਵਿਚ ਛਪੇ ਆਪਣੇ ਲੇਖ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬਡੂੰਗਰ ਨੇ ਧਰਮ ਅਤੇ ਰਾਜਨੀਤੀ ਦੇ ਆਪਸੀ ਸਬੰਧਾਂ ਬਾਰੇ ਕੁਝ ਨੁਕਤੇ ਉਠਾਏ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਇਹ ਦੋਵੇਂ ਇਕ ਦੂਜੇ ਦੇ ਪੂਰਕ ਹਨ ਪਰ ਰਾਜਨੀਤੀ ਉਤੇ ਧਰਮ ਦਾ ਕੁੰਡਾ ਜਰੂਰੀ ਹੈ। Continue reading

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਲੱਖਣਤਾ

ਸੁਰਜੀਤ ਸਿੰਘ ਪੰਛੀ
ਸ੍ਰੀ ਗੁਰੂ ਗ੍ਰੁੰਥ ਸਾਹਿਬ ਦੂਜੇ ਸਾਰੇ ਧਰਮਾਂ ਦੇ ਗ੍ਰੰਥਾਂ ਨਾਲੋਂ ਵੱਖਰੀ ਤਰ੍ਹਾਂ ਅਰੰਭ ਹੁੰਦਾ ਹੈ। ਬਾਈਬਲ ਬਹੁਤ ਸਾਰੇ ਦੇਵਤਿਆਂ ਦੇ ਨਾਂਵਾਂ ਨਾਲ ਸ਼ੁਰੂ ਹੁੰਦੀ ਹੈ। ਹਿਬਰੂ ਸ਼ਬਦ ਅਲਾਹਿਮ ਜਾਂ ਅਲੋਹਿਮ ਸਾਮੀ ਭਾਸ਼ਾ ਦੇ ਅੱਲ੍ਹਾ ਜਾਂ ਰੱਬ ਦੇ ਬਹੁ-ਵਚਨ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਦੇ ਗਿਣਤੀ ਵਾਲੇ ਅੱਖਰ ੧ (ਇਕ) ਨਾਲ ਸ਼ੁਰੂ ਹੁੰਦਾ ਹੈ। ਪ੍ਰੋæ ਸਾਹਿਬ ਸਿੰਘ ਅਨੁਸਾਰ ਮੂਲ ਮੰਤਰ ਮੰਗਲਾਚਰਨ ਹੈ। Continue reading

ਸਿੱਖ ਸੰਸਥਾਵਾਂ ਤੇ ਸਿੱਖ ਸਿਆਸਤ

ਪ੍ਰੋæ ਬਲਕਾਰ ਸਿੰਘ
ਸਿਆਸਤਨੁਮਾ ਧਰਮ ਅਤੇ ਧਰਮਨੁਮਾ ਸਿਆਸਤ ਜਿਸ ਤਰ੍ਹਾਂ ਦਾ ਮੁੱਦਾ ਇਸ ਵੇਲੇ ਹੋ ਗਿਆ ਹੈ, ਇਸ ਤਰ੍ਹਾਂ ਪਹਿਲਾਂ ਕਦੇ ਵੀ ਨਹੀਂ ਸੀ। ਸਿਆਸਤ ਦੇ ਇਹ ਰੰਗ ਵਰਤਮਾਨ ਵਿਚ ਸਾਰਿਆਂ ਨੂੰ ਭੁਗਤਣੇ ਪੈ ਰਹੇ ਹਨ। ਸਿਆਸਤ ਦਾ ਵਰਤਮਾਨ ਪ੍ਰਸੰਗ ਕਿਸੇ ਵੀ ਕਿਸਮ ਦੇ ਉਲਾਰ ਦੀ ਦਾਸਤਾਨ ਹੁੰਦਾ ਜਾ ਰਿਹਾ ਹੈ ਅਤੇ ਧਰਮ ਨੂੰ ਆਪਣੇ ਵਰਗਾ ਕਰ ਲੈਣ ਲਈ ਸਿਆਸਤਦਾਨ ਪੱਬਾਂ ਭਾਰ ਹੋਏ ਨਜ਼ਰ ਆਉਣ ਲੱਗੇ ਹਨ। ਹੁਣ ਇਹ ਲੱਗਣ ਲੱਗਾ ਹੈ ਕਿ ਸਿਆਸਤ ਨੂੰ ਆਪਣੀ ਖੁਰਦੀ ਸਾਖ ਧਰਮ ਦੇ ਆਸਰੇ ਬਚਾਉਣ ਦੀ ਲੋੜ ਪੈ ਗਈ ਹੈ। Continue reading

ਹਿੰਦੂਤਵ ਅਤੇ ਭਾਰਤੀ ਸਮਾਜ

ਅਜੋਕੇ ਹਾਲਾਤ ਵਿਚ ਹਿੰਦੂਤਵੀ ਤਾਕਤਾਂ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾਉਣ ਲਈ ਤਰਲੋਮੱਛੀ ਹੋ ਰਹੀਆਂ ਹਨ। ਆਰæਐਸ਼ਐਸ਼ ਇਨ੍ਹਾਂ ਵਿਚ ਮੋਹਰੀ ਹੈ ਅਤੇ ਭਾਰਤ ਦਾ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਿੰਦੂਤਵੀ ਵਿਚਾਰਧਾਰਾ ਦਾ ਬੋਲਬਾਲਾ ਕਰਨ ਲਈ ਯਤਨਸ਼ੀਲ ਹੈ। ਇਸ ਲੇਖ ਵਿਚ ਸ਼ ਹਾਕਮ ਸਿੰਘ ਨੇ ਹਿੰਦੂ ਧਰਮ, ਇਸ ਵਿਚ ਭਾਰੂ ਹੋਈ ਮਨੂੰਵਾਦੀ ਵਿਚਾਰਧਾਰਾ, ਭਾਰਤ ਵਿਚ ਕਾਬਜ ਹੋਏ ਮੁਸਲਿਮ ਹਮਲਾਵਰਾਂ ਦੇ ਹਾਂਦਰੂ ਤੇ ਮਨਫੀ ਪੱਖਾਂ, ਭਗਤੀ ਲਹਿਰ ਅਤੇ ਸਿੱਖ ਧਰਮ ਦੇ ਪਏ ਪ੍ਰਭਾਵ ਨੂੰ ਕਲਮਬੰਦ ਕੀਤਾ ਹੈ। Continue reading