ਲਿਖਤੁਮ

ਲੰਗਾਹ ਦੇ ਖੰਘੂਰੇ ਦਾ ਹੁੰਗਾਰਾ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਚਾਰ-ਚੁਫੇਰੇ ਰਾਮ ਰਹੀਮ ਦੀ ਚਰਚਾ ਚੱਲਦਿਆਂ ਕੁਝ ਇਹੋ ਜਿਹੇ ਨਿਲੱਜੇ ਰੰਗ-ਰੂਪ ਵਾਲੀ ਸੁੱਚਾ ਸਿੰਘ ਲੰਗਾਹ ਦੀ ‘ਲਾæææਲਾæææਲਾæææਲਾ’ ਸੁਣ ਕੇ ਮੈਨੂੰ ਆਪਣੀ ਹੱਡ ਬੀਤੀ ਯਾਦ ਆ ਗਈ ਜੋ ਉਕਤ ਦੋਹਾਂ ਮਹਾਂਰਥੀਆਂ ਨਾਲ ਸਬੰਧਤ ਹੈ। ਉਦੋਂ ਇਹ ਚਿਤ-ਚੇਤੇ ਵੀ ਨਹੀਂ ਸੀ ਕਿ ਇਨ੍ਹਾਂ ਦਾ ਹਸ਼ਰ ਕਦੇ ਅਜਿਹਾ ਵੀ ਹੋ ਜਾਵੇਗਾ? Continue reading

ਪ੍ਰਚਾਰ ਕਿ ਵਿਹਾਰ ਜ਼ਿਆਦਾ ਅਸਰਦਾਰ?

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਅਖਬਾਰਾਂ ਜਾਂ ਸੋਸ਼ਲ ਮੀਡੀਏ ਵਿਚ ਸ਼ਿਕਾਇਤੀ ਲਹਿਜ਼ੇ ਵਾਲੀਆਂ ਐਸੀਆਂ ਖਬਰਾਂ ਪੜ੍ਹਨ-ਸੁਣਨ ਨੂੰ ਅਕਸਰ ਮਿਲਦੀਆਂ ਰਹਿੰਦੀਆਂ ਹਨ ਜੋ ਇਤਿਹਾਸਕ ਗੁਰਧਾਮਾਂ ਜਾਂ ਦੂਸਰੇ ਗੁਰਦੁਆਰਿਆਂ ਵਿਚ ਜਾਂਦੇ ਦਰਸ਼ਨ ਅਭਿਲਾਸ਼ੀ ਸ਼ਰਧਾਲੂਆਂ ਵੱਲੋਂ ਲਿਖੀਆਂ ਹੁੰਦੀਆਂ ਹਨ। ਇਨ੍ਹਾਂ ਵਿਚ ਉਨ੍ਹਾਂ ਨੇ ਧਾਰਮਿਕ ਸਥਾਨਾਂ ਦੇ ਸੇਵਾਦਾਰਾਂ ਵੱਲੋਂ ਯਾਤਰੂਆਂ ਨਾਲ ਕੀਤੇ ਗਏ ਦੁਰਵਿਹਾਰ ਦੇ ਕੌੜੇ-ਕਸੈਲੇ ਕਿੱਸੇ ਲਿਖੇ ਹੁੰਦੇ ਹਨ। ਕਿਸੇ ਨਾਲ ਕਿਤੇ ਬਾਹਲੀ ਹੀ ਧੱਕੇਸ਼ਾਹੀ ਹੋ ਗਈ ਹੋਵੇ, ਉਹ ਅਜਿਹਾ ਵੀ ਲਿਖ ਦਿੰਦੇ ਹਨ ਕਿ ਫਲਾਣੇ ਧਰਮ ਸਥਾਨ ਤੋਂ ਸਾਡੀ ਸ਼ਰਧਾ ਹੀ ਖਤਮ ਹੋ ਗਈ ਹੈ। Continue reading

ਫਖਰ-ਏ-ਕੌਮ ਜੀ, ਫੜੋ ਹੁਣ ਹੱਥ…

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਇਨ੍ਹਾਂ ਕੁਝ ਸਤਰਾਂ ਨੂੰ ਚਾਹੇ ਕੋਈ ਮਜ਼ਾਕ ਵਜੋਂ ਹੀ ਲਵੇ, ਪਰ ਇਤਿਹਾਸਕ ਤੱਥਾਂ ਦੀ ਰੌਸ਼ਨੀ ਵਿਚ ਇਨ੍ਹਾਂ ਨੂੰ ਹਲਕੀਆਂ ਨਹੀਂ ਸਮਝਿਆ ਜਾ ਸਕਦਾ। ਗੱਲ ਕਰਨ ਜਾ ਰਿਹਾ ਹਾਂ ਅਕਾਲੀਆਂ ਬਾਰੇ, ਜਿਨ੍ਹਾਂ ਨੂੰ ਪੰਜਾਬ ਦੇ ਸਿਆਸੀ ਚੌਖਟੇ ਮੁਤਾਬਕ ਬਾਦਲ-ਦਲੀਏ ਕਹਿਣਾ ਵਧੇਰੇ ਢੁਕਵਾਂ ਹੋਵੇਗਾ। ਸਿੱਖ ਸਿਆਸਤ ਨੂੰ ਰਤਾ ਗਹੁ ਨਾਲ ਵਾਚਣ ਵਾਲੀਆਂ ਨਜ਼ਰਾਂ ਦੇਖ ਰਹੀਆਂ ਹੋਣਗੀਆਂ ਕਿ ਬਾਦਲ ਦਲ ਦੇ ਕੁਝ ਚੋਣਵੇਂ ਆਗੂ, ਖਾਸ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋæ ਕਿਰਪਾਲ ਸਿੰਘ ਬਡੂੰਗਰ ਮੋਦੀ ਸਰਕਾਰ ਖਿਲਾਫ ਕੁਝ ਕੁਝ ਤਿੱਖੀ ਬਿਆਨਬਾਜ਼ੀ ਕਰ ਰਹੇ ਹਨ। Continue reading

ਕਬੀਰ ਕਮਾਈ ਆਪਣੀ…

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਲੇਖ ਵਿਚ ਵਰਣਨ ਕੀਤੀਆਂ ਜਾ ਰਹੀਆਂ ਦੋਵੇਂ ਘਟਨਾਵਾਂ ਗਰੀਬੀ ਹੰਢਾ ਰਹੇ ਦੋ ਜਿਊੜਿਆਂ ਦੀਆਂ ਹਨ ਜਿਨ੍ਹਾਂ ਦੇ ਸਿਰੜ, ਸਿਦਕ ਤੇ ਭਰੋਸੇ ਅੱਗੇ ਸਿਰ ਝੁਕਦਾ ਹੈ। ਪਹਿਲੀ ਵਾਰਤਾ ਤਾਜ਼ੀ ਹੈ, ਜਿਸ ਸਦਕਾ ਮੈਨੂੰ ਦੂਜੀ ਘਟਨਾ ਯਾਦ ਆਈ ਜੋ ਸੰਨ 1965 ਤੋਂ ਬਾਅਦ ਦੇ ਕਿਸੇ ਸਾਲ ਵਿਚ ਵਾਪਰੀ ਸੀ। ਦੋਹਾਂ ਦੇ ਨਾਇਕ ਪਾਤਰ ਅਤੇ ਸਮਾਂ-ਸਥਾਨ ਬੇਸ਼ੱਕ ਅਲੱਗ ਅਲੱਗ ਹਨ, ਪਰ ਸਿੱਟਾ ਦੋਹਾਂ ਦਾ ਇਕੋ ਹੀ ਨਿਕਲਦਾ ਹੈ। ਦੋਵੇਂ ਕਥਾਵਾਂ ਇਕ ਦੂਜੀ ਦੀਆਂ ਪੂਰਕ ਹੀ ਹੋ ਨਿੱਬੜਦੀਆਂ ਹਨ। Continue reading

ਸਹੁਰਿਆਂ ਦੇ ਸ਼ਿਕਵਿਆਂ ਦਾ ਸਿਲਸਿਲਾ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਝਾਕੀ ਪਹਿਲੀ: ਮੇਰੀ ਮਾਂ ਨੇ ਦੇਖਿਆ ਕਿ ਬਾਪੂ (ਉਸ ਦਾ ਸਹੁਰਾ) ਪਸ਼ੂ ਖੋਲ੍ਹ ਕੇ ਚਰਾਉਣ ਲਈ ਬਾਹਰ ਲੈ ਗਿਆ ਹੈ ਤਾਂ ਉਸ ਨੇ ਨਹਾਤੇ ਹੋਏ ਕੇਸ ਮੋਢਿਆਂ ‘ਤੇ ਖਿਲਾਰ ਲਏ ਅਤੇ ਦੁਪੱਟਾ ਉਤੇ ਲੈ ਲਿਆ। ਇੰਜ ਸਿਰ ਵੀ ਨੰਗਾ ਨਾ ਰਿਹਾ ਅਤੇ ਖੁੱਲ੍ਹੇ ਕੇਸਾਂ ਨੂੰ ਧੁੱਪ-ਹਵਾ ਵੀ ਲੱਗਣ ਲੱਗ ਪਈ। ਸਹੁਰਾ ਸਾਹਿਬ ਦੀ ਗੈਰ ਹਾਜ਼ਰੀ ਸਦਕਾ ਉਹ ਵਿਹੜੇ ਵਿਚ ਘੁੰਮ ਫਿਰ ਕੇ ਆਪਣੇ ਕੇਸ ਸੁਕਾਉਂਦੀ ਹੋਈ ਘਰੇਲੂ ਕੰਮ-ਕਾਰ ਕਰਦੀ ਰਹੀ। Continue reading

ਭਾਪੇ ਨੇ ਚਾੜ੍ਹਿਆ ਚੰਦ…

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪੜ੍ਹਨ ਸੁਣਨ ਨੂੰ ਤਾਂ ਇਹ ਗੱਲ ਆਮ ਜਿਹੀ ਲੱਗਦੀ ਹੈ, ਪਰ ਹੈ ਬੜੀ ਦਿਲਚਸਪ, ਮਨੋਰੰਜਕ ਅਤੇ ਸੇਧ ਦੇਣ ਵਾਲੀ। ਖਾਸ ਕਰ ਕੇ ਉਨ੍ਹਾਂ ਘਰਾਂ ਵਾਸਤੇ ਇਹ ਖੁਸ਼ੀਆਂ ਖੇੜੇ ਦੇਣ ਵਾਲਾ ਮੰਤਰ ਸਾਬਤ ਹੋ ਸਕਦੀ ਹੈ, ਜਿਥੇ ਕੋਈ ਮਾਮੂਲੀ ਜਿਹਾ ਨੁਕਸਾਨ ਹੋ ਜਾਣ ‘ਤੇ ਕਈ ਕਈ ਦਿਨ ਮਹਾਂਭਾਰਤ ਛਿੜਿਆ ਰਹਿੰਦਾ ਹੈ, ਤੇ ਵਧਦੀ ਵਧਦੀ ਗੱਲ ਤੋੜ-ਵਿਛੋੜਿਆਂ ਤੱਕ ਪਹੁੰਚ ਜਾਂਦੀ ਹੈ। ਇਸ ਵਾਰਤਾ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਖੇਤੀਬਾੜੀ ਕਰਨ ਵਾਲੇ ਸਾਰੇ ਕਿਸਾਨ ਭਰਾ ਧਰਤੀ ਨਾਲ ਮੋਹ ਕਰਨ ਵਾਲੇ ਤਾਂ ਹੁੰਦੇ ਹਨ, ਪਰ ਧਰਤੀ ਜਿਹਾ ਜੇਰਾ ਵਿਰਲਿਆਂ ਕੋਲ ਹੀ ਹੁੰਦੈ, Continue reading

ਇਕ ਸ਼ਾਮ ਧਰਮ ਪ੍ਰਚਾਰਕਾਂ ਦੇ ਨਾਮ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਵਿਦੇਸ਼ਾਂ ਵਿਚਲੇ ਗੁਰਦੁਆਰਿਆਂ ਵਿਚ ਜਿਵੇਂ ਗੁਰਪੁਰਬ ਜਾਂ ਹੋਰ ਇਤਿਹਾਸਕ ਦਿਹਾੜੇ ਦਿਨ ਦੇ ਦਿਨ ਮਨਾਉਣ ਦੀ ਬਜਾਏ ਨੇੜਲੇ ਐਤਵਾਰ ਨੂੰ ਹੀ ਮਨਾਏ ਜਾਂਦੇ ਹਨ, ਇਵੇਂ ਵਿਦੇਸ਼ੀ ਵਸਦੇ ਬਹੁਤੇ ਸ਼ਰਧਾਲੂ ਭਾਵੇਂ ਐਤਵਾਰ ਨੂੰ ਹੀ ਗੁਰਦੁਆਰੇ ਹਾਜ਼ਰੀਆਂ ਭਰਦੇ ਹਨ, ਪਰ ਕਈ ਅਜਿਹੇ ਵੀ ਹਨ ਜਿਨ੍ਹਾਂ ਨੂੰ ਇਹ ਦਿਨ ਸੂਤ ਨਹੀਂ ਬਹਿੰਦਾ। ਆਪਣੇ ਪਰਿਵਾਰਕ ਜੀਆਂ ਦੇ ਕੰਮਾਂ-ਕਾਰਾਂ ਜਾਂ ਹੋਰ ਰੁਝੇਵਿਆਂ ਸਦਕਾ, ਉਹ ਹਫਤੇ ਦਾ ਕੋਈ ਹੋਰ ਦਿਨ ਆਪਣੀ ਸਹੂਲਤ ਮੁਤਾਬਕ ਚੁਣ ਲੈਂਦੇ ਹਨ। Continue reading

ਪਰਵਾਸੀ ਪ੍ਰਚਾਰ ਦਾ ਤ੍ਰਿਸਕਾਰ?

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਪਹਿਲਾਂ ਹੀ ਸਪਸ਼ਟ ਕਰ ਦਿਆਂ ਕਿ ਨਾ ਤਾਂ ਸੌ ਵਿਚੋਂ ਸੌ ਪੰਜਾਬੀ ਪਰਵਾਸੀ ਆਮ ਆਦਮੀ ਪਾਰਟੀ (ਆਪ) ਦੀ ਹਮਾਇਤ ਕਰਨ ਪੰਜਾਬ ਗਏ ਸਨ ਅਤੇ ਨਾ ਹੀ ਮੇਰਾ ਇਹ ਦਾਅਵਾ ਹੈ ਕਿ ਸਾਰਿਆਂ ਦਾ ਤਜਰਬਾ ਮੇਰੇ ਆਪਣੇ ਤਜਰਬੇ ਨਾਲ ਮੇਲ ਖਾਂਦਾ ਹੋਵੇਗਾ; ਪਰ ਜਿਵੇਂ ‘ਆਪ’ ਵਿਰੋਧੀ ਪਾਰਟੀਆਂ ਨੇ ਪੰਜਾਬ ਪਹੁੰਚੇ ਪਰਵਾਸੀ ਜਥਿਆਂ ਉਤੇ ਨੱਕ-ਬੁੱਲ੍ਹ ਵੱਟੇ ਅਤੇ ਉਨ੍ਹਾਂ ਵਿਰੁਧ ਬਿਆਨਬਾਜ਼ੀ ਕੀਤੀ, ਉਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ Continue reading

ਚੋਣ ਨਤੀਜੇ ਦੇ ਗਏ ਸਬਕ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਇਸਲਾਮੀ ਦਾਰਸ਼ਨਿਕ ਸ਼ੇਖ ਸਾਅਦੀ ਨੇ ਇਕ ਹਕਾਇਤ ਵਿਚ ਲਿਖਿਆ ਹੈ ਕਿ ਲੁਕਮਾਨ ਨੂੰ ਕਿਸੇ ਨੇ ਸਵਾਲ ਕੀਤਾ, ‘ਤੁਸੀਂ ਏਨੀ ਸਿਆਣਪ ਕਿਥੋਂ ਸਿੱਖੀ ਹੈ?’ ਲੁਕਮਾਨ ਦਾ ਜਵਾਬ ਸੀ, ‘ਅੰਨ੍ਹਿਆਂ ਤੋਂ।’ ਕਿਉਂਕਿ ਬਗੈਰ ਅੱਗਾ ਟੋਹਿਆਂ ਉਹ ਇਕ ਪੈਰ ਵੀ ਨਹੀਂ ਪੁੱਟਦੇ। ਜੇ ਲੁਕਮਾਨ ਜਿਹਾ ਵਿਦਿਆ-ਪ੍ਰਬੀਨ ਮਨੁੱਖ, ਅੱਖਾਂ ਦੀ ਜੋਤ ਵਿਹੂਣਿਆਂ ਤੋਂ ਵੀ ਗੁਣ ਸਿੱਖ ਸਕਦਾ ਹੈ, ਤਾਂ ਸੁਜਾਖਿਆਂ ਦੀ ਦੁਨੀਆਂ ਵਿਚ ਤਾਂ ਅਕਲ ਪੈਰ ਪੈਰ ‘ਤੇ ਮਿਲਦੀ ਹੈ, ਪਰ Continue reading

ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਇਤਫਾਕ

ਤਰਲੋਚਨ ਸਿੰਘ ਦੁਪਾਲਪੁਰ
ਪਾਵਨ ਗੁਰਬਾਣੀ ਰਹਿਬਰਾਂ, ਮਹਾਂ ਪੁਰਖਾਂ ਦੇ ਉਚਾਰੇ ਬੋਲ ‘ਸਾਂਝੀ ਸਗਲ ਜਹਾਨੈ’ ਮੰਨੇ ਜਾਂਦੇ ਹਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੁੰਦਾ ਇਲਾਹੀ ਬਾਣੀ ਦਾ ਕੀਰਤਨ ਵੀ ਇਸੇ ਭਾਵਨਾ ਤਹਿਤ ਸਤਿਕਾਰਿਆ ਜਾਂਦਾ ਹੈ। ਅਰਥਾਤ ਗੁਰਬਾਣੀ ਸੰਦੇਸ਼ ਸਰਬ-ਕਾਲੀ, ਸਦਾ-ਵਰਤ ਅਤੇ ਸਰਬ-ਸਾਂਝਾ ਹੈ, ਪਰ ਸ੍ਰੀ ਦਰਬਾਰ ਸਾਹਿਬ ਵਿਖੇ ਕੀਰਤਨ ਦੀ ਇਹ ਵੀ ਪਰੰਪਰਾ ਹੈ ਕਿ Continue reading