ਨੈਣ-ਨਕਸ਼

ਢਾਡੀ ਸਰਵਣ ਸਿੰਘ-ਸ਼ੌਂਕੀ ਦਾ ਮੁੱਖ ਜੋਟੀਦਾਰ

ਐਸ ਅਸ਼ੋਕ ਭੌਰਾ
ਮਨੁੱਖੀ ਤੇ ਜੀਵਨ ਫਿਲਾਸਫੀ ਦੀ ਸਭ ਤੋਂ ਵੱਡੀ ਬੁਨਿਆਦ ਇਹ ਹੀ ਰਹੇਗੀ ਕਿ ਹਾਲਾਤ ਲੱਖ ਬਦਲ ਜਾਣ, ਕਿਉਂਕਿ ਇਨ੍ਹਾਂ ਨੇ ਬਦਲਣਾ ਹੀ ਹੁੰਦਾ ਹੈ ਪਰ ਸੰਦਰਭ ਨਹੀਂ ਬਦਲਣੇ ਚਾਹੀਦੇ। ਅਜੋਕਾ ਮਨੁੱਖ ਇਸੇ ਸਿਧਾਂਤ ‘ਚੋਂ ਬਾਹਰ ਹੋਣ ਕਰਕੇ ਸਮਾਜ ਨੂੰ ਖੱਖੜੀਆਂ ਕਰ ਰਿਹਾ ਹੈ। ਮਿਸਾਲ ਵਜੋਂ ਏਦਾਂ ਵੀ ਕਹਿ ਸਕਦੇ ਹਾਂ ਕਿ ਕੱਲ ਜਿਹੜਾ ਤੁਹਾਡਾ ਮਿੱਤਰ ਸੀ, ਜੇ ਹਾਲਤ ਨਹੀਂ ਰਹੇ ਤਾਂ ਜ਼ੁਬਾਨ ਤਾਂ ਚੱਲੋ ਘੁੱਟ ਲਵੋ, ਦੋਸਤੀ ਨੂੰ ਦੁਸ਼ਮਣੀ ਦੀਆਂ ਵਲਗਣਾਂ ਵਿਚ ਤਾਂ ਨਾ ਲਪੇਟੋ। ਸੰਗੀਤ ਦੀਆਂ ਕੋਮਲ ਕਲਾਵਾਂ ਤੇ ਮਰਿਆਦਾਵਾਂ ਨੂੰ ਸਮਝਣ ਵਾਲੇ ਜਾਣਦੇ ਹਨ ਕਿ ਢਾਡੀ ਕਲਾ ਤੇ ਰਾਗ ਦਾ ਸਤਿਕਾਰ ਸਦਾ ਇਸ ਕਰਕੇ ਬਣਿਆ ਰਹੇਗਾ ਕਿ ਇਹ ਸਿੱਖ ਇਤਿਹਾਸ ਦੀ ਵਿਆਖਿਆ ਦਾ ਜੁਝਾਰੂ ਪੱਖ ਹੈ। Continue reading

ਢਾਡੀ ਕਲਾ ਵਿਚ ਇਕ ਯੁੱਗ ਪੁਰਸ਼ ਗਿਆਨੀ ਦਇਆ ਸਿੰਘ ਦਿਲਬਰ

ਐਸ਼ ਅਸ਼ੋਕ ਭੌਰਾ
ਦੋ ਹਰਫੀ ਗੱਲ ਇਹ ਹੈ ਕਿ ਢਾਡੀ ਦਇਆ ਸਿੰਘ ਦਿਲਬਰ ਦੀ ਗੱਲ ਕਰਨੀ ਮੇਰੇ ਲਈ ਵੀ ਬੜੀ ਔਖੀ ਹੈ ਅਤੇ ਮੇਰੀ ਕਲਮ ਉਸ ਦੀ ਸਰਬਪੱਖੀ ਸ਼ਖਸੀਅਤ ਬਾਰੇ ਅੱਖਰ ਝਰੀਟਦਿਆਂ ਕਿੰਨੀ ਵਾਰ ਤਿਲਕ ਕੇ ਡਿੱਗੀ ਹੈ। ਇਹ ਕਹਿਣ ਵਿਚ ਵੀ ਮੈਨੂੰ ਕੋਈ ਉਜਰ ਨਹੀਂ ਕਿ ਮੈਂ ਜਦੋਂ ਵੀ ਇਸ ਮਹਾਨ ਪੰਥਕ ਹਸਤੀ ਦੀ ਬਾਤ ਪਾਉਣ ਲੱਗਦਾ ਹਾਂ ਤਾਂ ਇਉਂ ਲੱਗਦਾ ਹੈ ਕਿ ਜਿਵੇਂ ਕੋਈ ਅਣਜਾਣ ਬੰਦਾ ਨੰਗੇ ਸਿਰ ਜਾਂ ਜੁੱਤੀ ਸਣੇ ਕਿਸੇ ਧਾਰਮਕ ਅਸਥਾਨ ਵਿਚ ਗਲਤੀ ਨਾਲ ਦਾਖਲ ਹੋ ਗਿਆ ਹੋਵੇ। Continue reading

ਗਿਆਨੀ ਝਾਬੇਵਾਲ ਨੂੰ ਕਲਾ ਵੀ ਸਲਾਮ ਕਰਦੀ ਸੀ

ਐਸ਼ ਅਸ਼ੋਕ ਭੌਰਾ
“ਕੋਈ ਮੰਨੇ ਭਾਵੇਂ ਨਾ ਮੰਨੇ ਪਰ ਇਹ ਸਦੀਵੀ ਸੱਚ ਹੈ ਕਿ ਜਿਸ ਇਨਸਾਨ ਕੋਲ ਕਲਾ ਹੈ ਤੇ ਉਹਦੇ ਅੰਦਰ ਕਲਾ ਦੀ ਧੂਫ-ਬੱਤੀ ਜਗ ਰਹੀ ਹੈ, ਉਹਨੂੰ ਜ਼ਿੰਦਗੀ ਵਿਚ ਬਿਮਾਰੀਆਂ ਤੇ ਉਲਝਣਾਂ ਦਾ ਸੇਕ ਵੀ ਠੰਡਾ-ਠਾਰ ਹੀ ਲੱਗਦਾ ਰਹਿੰਦਾ ਹੈ। ਕਲਾ ਅਸਲ ਵਿਚ ਜਿਉਂਦੇ ਰਹਿਣ ਵਿਚ ਦਿਲਚਸਪੀ ਬਣਾਈ ਰੱਖਦੀ ਹੈ। ਜਿਹੜੇ ਇਹ ਕਹਿੰਦੇ ਹਨ ਕਿ ਰੱਜ ਕੇ ਖਾਵੋ, ਰਾਤ ਨੂੰ ਲੰਮੀਆਂ ਤਾਣ ਕੇ ਸੌਂਵੋ, ਸਵੇਰੇ ਉਠ ਕੇ ਢਿੱਡ ਖਾਲੀ ਕਰੋ, ਉਹ ਜ਼ਿੰਦਗੀ ਮਾਣਨ ਦਾ ਪਹਿਲਾ ਪਾਠ ਵੀ ਕਦੇ ਨਹੀਂ ਪੜ੍ਹ ਸਕਣਗੇ।” Continue reading

ਇਤਿਹਾਸ ਸੰਭਾਲਿਆ ਨਾ ਗਿਆ:ਢਾਡੀ ਅਵਤਾਰ ਸਿੰਘ ਭੌਰਾ

ਐਸ਼ ਅਸ਼ੋਕ ਭੌਰਾ
ਕੁਝ ਲੋਕਾਂ ਲਈ ਸੂਰਜ ਬਾਅਦ ਵਿਚ ਚੜ੍ਹਦਾ ਹੈ, ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਪੌੜੀ ਪਹਿਲਾਂ ਲਾ ਲਈ ਹੁੰਦੀ ਹੈ; ਕੁਝ ਲੋਕਾਂ ਨੂੰ ਸਮਾਜ ਤਾਂ ਪ੍ਰਵਾਨ ਕਰ ਚੁਕਾ ਹੁੰਦਾ ਹੈ ਪਰ ਉਹ ਫਿਰ ਵੀ ਸੰਘਰਸ਼ ਦੇ ਰਾਹਾਂ Ḕਤੇ ਦੌੜ ਰਹੇ ਹੁੰਦੇ ਹਨ। ਕਈ ਵਾਰ ਏਦਾਂ ਵੀ ਹੁੰਦਾ ਹੈ ਕਿ ਤਸਵੀਰਾਂ ਫਿੱਕੀਆਂ ਹੁੰਦੀਆਂ ਹਨ ਪਰ ਰੰਗ ਗੂੜ੍ਹੇ ਹੋ ਜਾਂਦੇ ਹਨ। ਸੰਗੀਤ ਵਿਚ ਸਾਜ਼ਾਂ ਦਾ ਸ਼ੋਰ, ਆਵਾਜ਼ਾਂ ਦੀ ਖੱਪ ਕਿੰਨੀ ਵੀ ਕਿਉਂ ਨਾ ਪੈ ਰਹੀ ਹੋਵੇ, ਕਿਤੇ ਅੱਖਾਂ ਬੰਦ ਕਰਕੇ ਢੱਡ ਤੇ ਸਾਰੰਗੀ ਦੀ ਆਵਾਜ਼ ਪੋਣੀ Ḕਚੋਂ ਪੁਣ ਹੋ ਕੇ ਨਿਕਲਦੀ ਸੁਣਿਓ, ਰੂਹ ਬਾਹਾਂ ਖੜੀਆਂ ਹੋਣ ਤੋਂ ਪਹਿਲਾਂ ਜ਼ਿੰਦਾਬਾਦ ਕਹਿਣ ਲੱਗ ਪਵੇਗੀ। ਜਿਨ੍ਹਾਂ ਨੇ ਢਾਡੀ ਅਵਤਾਰ ਸਿੰਘ ਨੂੰ ਰਾਤ ਦੀ ਚੁੱਪ ਵਿਚ ਉਠਦੀਆਂ ਸਮੁੰਦਰ ਦੀਆਂ ਲਹਿਰਾਂ ਵਰਗੀ ਆਵਾਜ਼ ਵਿਚ ਸੁਣਿਆ ਹੈ, ਉਹ ਜਾਣਦੇ ਹਨ ਕਿ ਮਾਂਵਾਂ ਏਦਾਂ ਦੇ ਪੁੱਤ ਵੀ ਜਣਦੀਆਂ ਰਹੀਆਂ ਹਨ। Continue reading

ਬੇਪ੍ਰਵਾਹ ਹੀ ਸੀ-ਸੁਦਾਗਰ ਸਿੰਘ ਬੇਪ੍ਰਵਾਹ

ਐਸ਼ ਅਸ਼ੋਕ ਭੌਰਾ
ਵਕਤ ਨੇ ਬੰਦੇ ਹੀ ਨਹੀਂ ਖਾਧੇ, ਯੁੱਗ ਵੀ ਨਿਗਲ ਲਏ ਹਨ ਪਰ ਜੇ ਕੁਝ ਜਿਉਂਦਾ ਰਹਿੰਦਾ ਹੈ ਤਾਂ ਉਹ ਸਿਰਫ ਕਲਾ। ਜਦੋਂ ਜ਼ਿੰਦਗੀ ਦਾ ਮੌਸਮ ਸਭ ਤੋਂ ਸੁਹਾਵਣਾ ਹੁੰਦਾ ਹੈ, ਉਦੋਂ ਬੰਦਾ ਨਾ ਲੋਭੀ ਹੁੰਦਾ ਹੈ ਤੇ ਨਾ ਲਾਲਚੀ। ਅਸੀਂ ਉਹ ਕੁਝ ਕਰ ਰਹੇ ਹੁੰਦੇ ਹਾਂ ਜਿਸ ‘ਚੋਂ ਆਪਣੇ ਨੁਕਸਾਨ ਦਾ ਵੀ ਚੇਤਾ ਨਹੀਂ ਆਉਂਦਾ। ਬੁਰਕੀਆਂ ਮੂੰਹ ਵਿਚ ਗਿਣ ਕੇ ਪਾਉਣ ਦੀ ਆਦਤ ਉਦੋਂ ਪੈਂਦੀ ਹੈ ਜਦੋਂ ਤਮਾ ਅਤੇ ਸੁਆਰਥ ਤੁਹਾਡੇ ਦਿਲ ਦੇ ਵਿਹੜੇ ਵਿਚ ਪ੍ਰਾਹੁਣੇ ਬਣ ਕੇ ਬੈਠ ਜਾਂਦੇ ਹਨ। Continue reading

ਕਵੀਸ਼ਰੀ ਦੀ ਕਸਤੂਰੀ-ਬਲਵੰਤ ਸਿੰਘ ਪਮਾਲ

ਐਸ ਅਸ਼ੋਕ ਭੌਰਾ
ਜਿਨ੍ਹਾਂ ਘਰਾਂ ਵਿਚ ਸੰਗੀਤ ਦਾ ਸਵਰਗ ਹੁੰਦਾ ਹੈ, ਉਥੇ ਕੁਦਰਤ ਦਾ ਗੈਰ ਹਾਜ਼ਰ ਹੋਣਾ ਸਵੀਕਾਰਿਆ ਹੀਂ ਨਹੀਂ ਜਾ ਸਕਦਾ। ਜਿਹੜਾ ਬੰਦਾ ਕਹੇ ਕਿ ਮੇਰਾ ਸੰਗੀਤ ਨਾਲ ਕੋਈ ਵਾਹ ਨਹੀਂ, ਉਹਦੇ ਕੰਨ ਵਿਚ ਫੂਕ ਮਾਰ ਕੇ ਪੁੱਛਿਓ ਕਿ ਮਿੱਤਰਾ ਦਿਲ ਦੀ ਧੜਕਣ, ਨਬਜ਼ ਦੀ ਟਿਕ ਟਿਕ ਤੇ ਸਾਹਾਂ ਦੀ ਤਾਲ ਏਸੇ ਦਾ ਹੀ ਹਿੱਸਾ ਨਹੀਂ ਹੈ! ਤੇ ਜਿਸ ਦਿਨ ਉਪਰ ਵਾਲੇ ਨੇ ਇਨ੍ਹਾਂ ਨੂੰ ਬੇਸੁਰੇ ਜਾਂ ਬੇ-ਤਾਲੇ ਕੀਤਾ ਤਾਂ ਬੰਸਰੀ ਵਰਗੀ ਜ਼ਿੰਦਗੀ ਬਾਂਸ ਵਰਗੀ ਹੋ ਜਾਵੇਗੀ। Continue reading

ਇੱਕ ਪੂਜਣਯੋਗ ਨਾਂ-ਢਾਡੀ ਸੋਹਣ ਸਿੰਘ ਸੀਤਲ

ਐਸ਼ ਅਸ਼ੋਕ ਭੌਰਾ
ਅਮਰੀਕਾ ਭਾਵੇਂ ਲੱਖ ਮਹਾਂਸ਼ਕਤੀ ਕਹਾਉਣ ਦੀ ਗੁਰਜ ਚੁੱਕੀ ਫਿਰੇ ਪਰ ਜੇ ਪੂਰੀ ਦੁਨੀਆਂ ਨੂੰ ਸੂਰਜ ਮੁਫਤ ਵਿਚ ਰੌਸ਼ਨੀ ਵੰਡ ਰਿਹਾ ਹੈ ਤਾਂ ਸਤਿਕਾਰ ਵਿਚ ਕੁਦਰਤ ਨੂੰ ਮਹਾਂਸ਼ਕਤੀ ਮੰਨਦਿਆਂ ਸਿਰ ਨੀਵਾਂ ਕਰਨਾ ਪਵੇਗਾ। ਜਿਸ ਡਾਢੇ ਨੂੰ ਅਸੀਂ ਬੇਅੰਤ ਕਹਿੰਨੇ ਆਂ, ਉਹਨੇ ਅਕਾਸ਼, ਪਤਾਲ, ਸੂਰਜ ਤੇ ਚੰਦਰਮਾ ਜ਼ਰੀਏ ਦੱਸਿਆ ਹੈ ਕਿ ਉਹਦਾ ਵਾਕਿਆ ਹੀ ਕੋਈ ਅੰਤ ਨਹੀਂ ਹੈ। ਉਹਦਾ ਸੰਸਾਰ ਮਾਪਣ ਦਾ ਖਿਆਲਾਂ ਵਾਲਾ ਪੈਮਾਨਾ ਸਿਰਫ ਸ਼ਾਇਰਾਂ ਕੋਲ ਹੀ ਹੈ, ਤੇ ਮੰਗਲ ਦੀਆਂ ਗੱਲਾਂ ਕਰਨ ਵਾਲਾ ਵਿਗਿਆਨ ਉਹਦੇ ਭੇਦਾਂ ਤੋਂ ਇੱਕ ਤਰ੍ਹਾਂ ਨਾਲ ਕੋਰਾ ਹੀ ਹੈ। Continue reading

ਸ਼ਾਇਰ ਤੇ ਸਾਹਿਤਕਾਰ ਸੀ ਢਾਡੀ ਗੁਰਚਰਨ ਸਿੰਘ ਗੋਹਲਵੜ

ਐਸ਼ ਅਸ਼ੋਕ ਭੌਰਾ
ਸਤਿਕਾਰ ਨਾਲ ਉਨ੍ਹਾਂ ਪੁਰਸ਼ਾਂ ਨੂੰ ਮਹਾਂਪੁਰਸ਼ਾਂ ਵਾਂਗ ਯਾਦ ਕੀਤਾ ਜਾਂਦਾ ਹੈ, ਜੋ ਜਦੋਂ ਦੁਨੀਆਂ ਸੁੱਤੀ ਪਈ ਹੋਵੇ ਤੇ ਉਹ ਜਾਗਦੇ ਹੀ ਨਹੀਂ, ਔਖੇ ਅਤੇ ਮਹਾਨ ਕਾਰਜ ਕਰਦੇ ਰਹੇ ਹੋਣ। ਪੰਥ ਦੀ ਮਹਾਨ ਸੰਗੀਤਕ ਤੇ ਸਾਹਿਤਕਾਰ ਹਸਤੀ ਢਾਡੀ ਗੁਰਚਰਨ ਸਿੰਘ ਗੋਹਲਵੜ ਦੇ ਪਰਿਵਾਰ ਵੱਲ ਜਦੋਂ ਦੇਖਦੇ ਹਾਂ ਤਾਂ ਉਕਤ ਕਥਨ ਸੱਚ ਹੀ ਨਹੀਂ ਹੁੰਦਾ ਸਗੋਂ ਇਹ ਵੀ ਮੰਨਣਾ ਪੈਂਦਾ ਹੈ ਕਿ ਕਲਾ ਨਾਲੋਂ ਕਲਾਕਾਰੀ ਵੱਡੀ ਹੁੰਦੀ ਹੈ, ਜੋ ਗ੍ਰਹਿਸਥ ਦਾ ਹਾਰ ਸ਼ਿੰਗਾਰ ਵੀ ਕਰ ਲੈਂਦੀ ਹੈ। ਗੋਹਲਵੜ ਦੇ ਤਿੰਨਾਂ ਪੁੱਤਰਾਂ-ਉਪਕਾਰ ਸਿੰਘ, ਗੁਰਮੀਤ ਸਿੰਘ ਤੇ ਸੁਖਦੇਵ ਸਿੰਘ ਨੇ ਇਹ ਸੱਚ ਕਰਕੇ ਵਿਖਾਇਆ ਹੈ ਕਿ ਬਾਪੂ ਨੂੰ ਹੀ ਨਹੀਂ ਸਗੋਂ ਵਿਰਸਾ ਵੀ ਇੰਜ ਸੰਭਾਲੀਦਾ ਹੈ। Continue reading

ਢਾਡੀ ਕਲਾ ਦਾ ਸਿਖਰਲਾ ਵਕਤ ਦੀਦਾਰ ਸਿੰਘ ਰਟੈਂਡਾ

ਅਸ਼ੋਕ ਭੌਰਾ
ਕਹਿਣਾ ਪਵੇਗਾ ਕਿ ਖੁਰਾਕ ਦੀ ਤਬਦੀਲੀ ਕਾਰਨ ਮਨੁੱਖ ਦਾ ਸੁਭਾਅ ਅਤੇ ਆਦਤਾਂ ਬਦਲ ਗਈਆਂ ਹਨ। ਪਰ ਇਸ ਯੁੱਗ ਵਿਚ ਖਾਣ-ਪੀਣ ਨੇ ਜੋ ਸਭ ਤੋਂ ਵੱਡਾ ਨੁਕਸਾਨ ਕੀਤਾ ਹੈ, ਉਹ ਹੈ, ਮਨੁੱਖ ਨੇ ਸੰਜਮ ਦਾ ਗਲਾ ਘੁੱਟ ਦਿੱਤਾ ਹੈ ਅਤੇ ਸਬਰ ਦਾ ਪਿਆਲਾ ਸਾਰੇ ਦਾ ਸਾਰਾ ਮੂਧਾ ਹੀ ਕਰ ਦਿੱਤਾ ਹੈ। ਅਸੀਂ ਸੰਗੀਤ ਦੀ ਕਲਾ ਪ੍ਰਤੀ ਸ਼ਰਧਾਵਾਨ ਹੋਣ ਦੀ ਗੱਲ ਤਾਂ ਕਰ ਰਹੇ ਹਾਂ ਪਰ ਇਸ ਦੇ ਵਿਰਾਸਤੀ ਪੰਨਿਆਂ ‘ਤੇ ਇੱਕ ਤਰ੍ਹਾਂ ਨਾਲ ਕਾਟਾ ਹੀ ਫੇਰ ਦਿੱਤਾ ਹੈ। ਜਦੋਂ ਪੱਬ ਨਾ ਚੁਕੇ ਜਾਂਦੇ ਹੋਣ ਤੇ ਸਿਰ ਨਾ ਵੀ ਝੂੰਮਦਾ ਹੋਵੇ ਪਰ ਅੰਦਰੋਂ ਅਣਖ ਜੈਕਾਰੇ ਛੱਡ ਰਹੀ ਹੋਵੇ ਤਾਂ ਸਥਿਤੀ ਸਾਫ ਹੋ ਜਾਂਦੀ ਹੈ ਕਿ ਢਾਡੀ ਰਾਗ ਦੀ ਬਾਤ ਪੈ ਰਹੀ ਹੈ। ਇਸ ਲਈ ਪੱਛਮ ਵਲੋਂ ਨ੍ਹੇਰੀਆਂ ਕਿੰਨੀਆਂ ਵੀ ਚੜ੍ਹੀਆਂ ਆਉਣ, ਬੇਸੁਰਿਆਂ ਦੀ ਭੀੜ ਕਿੰਨੀ ਵੀ ਵੱਧ ਗਈ ਹੋਵੇ-ਢਾਡੀ ਦੀਦਾਰ ਸਿੰਘ ਰਟੈਂਡਾ ਦੀ ਬਾਤ ਜਦੋਂ ਆਵੇਗੀ, ਸੁੱਤਾ ਪਿਆ ਬੰਦਾ ਵੀ ਉਠ ਕੇ ਹੁੰਗਾਰਾ ਭਰਨ ਲਈ ਕਮਲਾ ਹੋ ਜਾਵੇਗਾ। Continue reading

ਨਹੀਂ ਕਿਸੇ ਨੇ ਬਣ ਸਕਣਾ ਅਮਰ ਸਿੰਘ ਸ਼ੌਂਕੀ

ਐਸ਼ ਅਸ਼ੋਕ ਭੌਰਾ
ਸਮੇਂ ਸਮੇਂ ਦੀ ਗੱਲ ਐ, ਭੁੱਲਣਾ ਭਾਵੇਂ ਬਹੁਤ ਕੁਝ ਪੈ ਜਾਵੇ ਪਰ ਵਕਤ ਦੀਆਂ ਪੂਣੀਆਂ ਕਈ ਵਾਰ ਉਹ ਕੁਝ ਕੱਤੀਆਂ ਜਾਂਦੀਆਂ ਹਨ ਕਿ ਜਿਨ੍ਹਾਂ ਨਾਲ ਬੁਣੀ ਗਈ ਚਾਦਰ ਵਿਰਾਸਤ ਦੀ ਦੀਵਾਰ ‘ਤੇ ਸਦਾ ਲਈ ਲਟਕ ਜਾਂਦੀ ਹੈ। ਸਿੱਖ ਇਤਿਹਾਸ ਨਾਲ ਜੁੜੀ ਹੋਣ ਕਰਕੇ ਢਾਡੀ ਕਲਾ ਜਿਉਂਦੀ ਹੀ ਰਹੇਗੀ ਤੇ ਜੇ ਲੋਕ ਸਾਹਿਤ ਤੇ ਲੋਕ ਗੀਤਾਂ ਵਰਗੀਆਂ ਵੰਨਗੀਆਂ ਵੀ ਸਿੱਖ ਇਤਿਹਾਸ ਦੇ ਨਾਲ ਅਮਰ ਸਿੰਘ ਸ਼ੌਂਕੀ ਗਾ ਕੇ ਗਿਆ ਹੈ ਤਾਂ ਕਹਿ ਸਕਦੇ ਹਾਂ ਕਿ ਉਹ ਅਮਰ ਹੋ ਗਿਆ ਹੈ। ਮੈਂ ਇਹ ਤੁਲਨਾ ਤਾਂ ਨਹੀਂ ਕਰ ਰਿਹਾ ਪਰ ਤੱਥ ਹੀ ਹਨ ਕਿ ਇੱਕੋ ਜਿਹੀ ਪਿਆਰ ਤੇ ਸਤਿਕਾਰ ਵਾਲੀ ਜਿਹੜੀ ਪਿੱਚ ਗਾਇਕੀ ਵਿਚ ਗੁਰਦਾਸ ਮਾਨ ਨੂੰ ਮਿਲੀ ਹੈ, ਉਹੀ ਸੱਚਮੁੱਚ ਕਿਸੇ ਵਕਤ ਅਮਰ ਸਿੰਘ ਸ਼ੌਂਕੀ ਦੀ ਸੀ। Continue reading