ਸ਼ਬਦ ਝਰੋਖਾ

ਨਾ ਖਾਊਂਗਾ, ਨਾ ਖਾਨੇ ਦੂੰਗਾ

ਬਲਜੀਤ ਬਾਸੀ
ਨਾਜਾਇਜ਼ ਢੰਗ ਨਾਲ ਨਕਦੀ ਜਾਂ ਤੋਹਫੇ ਦੇ ਨਾਂ ‘ਤੇ ਹੋਰ ਮਹਿੰਗੀਆਂ ਵਸਤੂਆਂ ਭੇਟ ਕਰਕੇ ਕਿਸੇ ਅਧਿਕਾਰੀ ਤੋਂ ਕੰਮ ਕਢਵਾ ਲੈਣ ਦੀ ਰੀਤ ਢੇਰ ਪੁਰਾਣੀ ਹੈ ਤੇ ਲਗਭਗ ਹਰ ਮਨੁੱਖੀ ਸਭਿਅਤਾ ਵਿਚ ਪ੍ਰਚਲਿਤ ਰਹੀ ਹੈ। ਪੰਜਾਬੀ ਵਿਚ ਅਜਿਹੇ ਕੁਕਰਮ ਲਈ ਵੱਢੀ, ਰਿਸ਼ਵਤ ਜਾਂ ਘੂਸ ਸ਼ਬਦਾਂ ਦੀ ਵਰਤੋਂ ਹੁੰਦੀ ਹੈ। ਆਖਰੀ ਸ਼ਬਦ ਇਸਤਰੀ ਦੇ ਗੁਪਤ ਅੰਗ ਦਾ ਵੀ ਸੂਚਕ ਹੋਣ ਕਰਕੇ ਸਾਡੀ ਭਾਸ਼ਾ ਵਿਚ ਇਸ ਦੀ ਵਰਤੋਂ ਘਟ ਗਈ ਹੈ। ਮਹਾਨ ਕੋਸ਼ ਸਮੇਤ ਬਹੁਤ ਸਾਰੇ ਪੰਜਾਬੀ ਕੋਸ਼ਾਂ ਵਿਚ ਇਹ ਸ਼ਬਦ ਇਨ੍ਹਾਂ ਹੀ ਅਰਥਾਂ ਵਿਚ ਦਰਜ ਹੈ। Continue reading

ਨਹੀਂ ਰੀਸਾਂ ਝਨਾਂ ਦੀਆਂ

ਬਲਜੀਤ ਬਾਸੀ
ਝਨਾਂ ਦੇ ਨਾਂ ਨਾਲ ਜਾਣਿਆ ਜਾਂਦਾ ਦਰਿਆ ਪੰਜਾਂ ਪਾਣੀਆਂ ਦੇ ਦੇਸ਼ ਪੰਜਾਬ ਦਾ ਚੌਥਾ ਪੱਛਮੀ ਦਰਿਆ ਹੈ, ਇਸ ਤੋਂ ਹੋਰ ਅੱਗੇ ਪੱਛਮ ਵਿਚ ਜੇਹਲਮ ਵਗਦਾ ਹੈ। ਪੰਜਾਬ ਨੂੰ ਆਪਣੇ ਦਰਿਆਵਾਂ ‘ਤੇ ਬਹੁਤ ਮਾਣ ਹੈ, ਇਹ ਇਸ ਦੀ ਜਿੰਦ ਜਾਨ, ਇਸ ਦੀ ਜ਼ਾਤ, ਇਸ ਦੀ ਹਸਤੀ ਹਨ। ਫਿਰ ਵੀ ਪੰਜਾਬੀਆਂ ਨੂੰ ਇਨ੍ਹਾਂ ਹਿੱਕ ‘ਤੇ ਲਾਏ ਪੰਜ ਪੁੱਤਰਾਂ ਵਿਚੋਂ ਝਨਾਂ ਨਾਲ ਖਾਸ ਮੋਹ ਹੈ ਜਿਵੇਂ ਕਹਿੰਦੇ ਹਨ, ਇਹ ਬਰਾਬਰਾਂ ਵਿਚੋਂ ਸਭ ਤੋਂ ਵੱਧ ਬਰਾਬਰ ਹੈ। Continue reading

ਟੁੱਲ ਲੱਗਣਾ

ਬਲਜੀਤ ਬਾਸੀ
ਛੋਟੇ ਹੁੰਦੇ ਗੁੱਲੀ ਡੰਡੇ ਦੀ ਖੇਡ ਖੇਡਿਆ ਕਰਦੇ ਸਾਂ। ਇਹ ਖੇਡ ਦੋ ਕੁ ਫੁੱਟ ਦੇ ਡੰਡੇ ਅਤੇ ਅੱਧੇ ਕੁ ਫੁੱਟ ਦੀ ਗੁੱਲੀ ਨਾਲ ਖੇਡੀ ਜਾਂਦੀ ਸੀ। ਗੁੱਲੀ ਨੂੰ ਦੋਵਾਂ ਪਾਸਿਆਂ ਤੋਂ ਘੜ ਘੜ ਕੇ ਨੁਕੀਲੀ ਬਣਾਇਆ ਹੁੰਦਾ ਸੀ। ਗੁੱਲੀ ਘੜਨ ਵਾਲੇ ਤਰਖਾਣ ਨੂੰ ਕਈ ਜਾਤਪ੍ਰਸਤ ਲੋਕ ਹਿਕਾਰਤ ਨਾਲ ਗੁੱਲੀ-ਘੜ ਆਖਿਆ ਕਰਦੇ ਸਨ। Continue reading

ਪੌਂ ਬਾਰਾਂ ਹੋਣਾ

ਬਲਜੀਤ ਬਾਸੀ
ਕਿਸੇ ਨੂੰ ਕਿਸੇ ਸਥਿਤੀ ਵਿਚ ਫਾਇਦਾ ਹੀ ਫਾਇਦਾ ਹੋਵੇ ਤਾਂ ਆਖ ਦਿੰਦੇ ਹਾਂ ਕਿ ਉਸ ਦੇ ਤਾਂ ਭਾਈ ‘ਪੌਂ ਬਾਰਾਂ’ ਹਨ। ਇਸ ਦਾ ਮਤਲਬ ਭਾਗ ਖੁਲ੍ਹਣਾ ਜਾਂ ਮੌਜਾਂ ਬਣ ਜਾਣੀਆਂ ਵੀ ਕਹਿ ਸਕਦੇ ਹਾਂ। ਗੂਗਲ ਦੇ ਸ਼ਬਦ-ਚਰਚਾ ਸਮੂਹ ਦੇ ਇੱਕ ਮੈਂਬਰ ਅਭਯ ਤਿਵਾੜੀ ਨੇ ਸਵਾਲ ਉਠਾਇਆ, “ਸੁਬਹ ਹੁੰਦੀ ਹੈ ਤਾਂ ਕਹਿੰਦੇ ਹਨ ḔਪੌḔ ਫਟ ਰਹੀ ਹੈ। ਕੀ ਹੈ ਇਹ ਪੌ ਜੋ ਫਟ ਰਹੀ ਹੈ? ਪੌ ਦਾ ਇਕ ਅਰਥ ਇਕ ਦੀ ਸੰਖਿਆ ਵੀ ਹੈ, ਪਾਸਿਆਂ ਵਿਚ ਜਦ ਇੱਕ ਦਾ ਅੰਕੜਾ ਆਉਂਦਾ ਹੈ ਤਾਂ ਉਸ ਨੂੰ ਵੀ ਪੌ ਕਿਹਾ ਜਾਂਦਾ ਹੈ।” ਕੀ ਪਾਸਿਆਂ ਦੀ ਖੇਡ ਵਾਲੇ ‘ਪੌ ਬਾਰਾਂ’ ਵਿਚਲੇ ਪੌ ਅਤੇ ‘ਪੌ ਫੁੱਟਣ’ ਵਿਚਲੇ ਪੌ ਇਕੋ ਹਨ?” ਗੌਰਤਲਬ ਹੈ ਕਿ ਹਿੰਦੀ ਵਿਚ ਪੰਜਾਬੀ ਦੇ ਪੌਂ (ਬਾਰਾਂ) ਅਤੇ ਪਹੁ (ਫੁਟਣੀ) ਦੋਵਾਂ ਲਈ ਪੌ ਸ਼ਬਦ ਵਰਤਿਆ ਜਾਂਦਾ ਹੈ। Continue reading

ਪਹੁ ਫੁੱਟਣਾ

ਬਲਜੀਤ ਬਾਸੀ
ਸੂਰਜ ਦੀ ਪਹਿਲੀ ਕਿਰਨ ਉਜਾਗਰ ਹੋਣ ਦੀ ਕ੍ਰਿਆ ਨੂੰ ਪੰਜਾਬੀ ਵਿਚ ਪਹੁ-ਫੁੱਟਣਾ ਕਹਿੰਦੇ ਹਨ। ਗੁਰੂ ਅਰਜਨ ਦੇਵ ਫੁਰਮਾਉਂਦੇ ਹਨ, ‘ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ॥’ ਇਸ ਤੋਂ ਇਸ ਵੇਲੇ ਲਈ ਸੰਯੋਜਕ ਸ਼ਬਦ ਪਹੁ-ਫੁਟਾਲਾ ਚਲਦਾ ਹੈ, ਭਾਵੇਂ ਇਹ ਆਮ ਬੋਲ ਚਾਲ ਵਿਚ ਨਹੀਂ ਵਰਤਿਆ ਜਾਂਦਾ। ਇਸ ਲਈ ਪ੍ਰਭਾਤ ਸ਼ਬਦ ਵੀ ਚਲਦਾ ਹੈ ਜਿਵੇਂ ਪ੍ਰਭਾਤ-ਫੇਰੀ ਵਿਚ। ‘ਪਹੁ ਫੁਟਾਲੇ ਤੋਂ ਪਹਿਲਾਂ’ ਗੁਰਦਿਆਲ ਸਿੰਘ ਦੇ ਨਾਵਲ ਦਾ ਨਾਂ ਹੈ। ਧਿਆਨਯੋਗ ਹੈ ਕਿ ਪਹੁ ਸ਼ਬਦ ਸੁਤੰਤਰ ਤੌਰ ‘ਤੇ ਪ੍ਰਭਾਤ ਲਈ ਨਹੀਂ ਵਰਤਿਆ ਜਾਂਦਾ। ਫਿਰ ਕੀ ਹੈ ਪਹੁ? ਇਹ ਸਵਾਲ ਗੂਗਲ ਦੇ ਇਕ ਹਿੰਦੀ ਚਰਚਾ ਸਮੂਹ ‘ਸ਼ਬਦ-ਚਰਚਾ’ ਜਿਸ ਦਾ ਮੈਂ ਸਰਗਰਮ ਮੈਂਬਰ ਹਾਂ, ਵਿਚ ਉਠਾਇਆ ਗਿਆ। Continue reading

ਤਰ ਮਾਲ

ਬਲਜੀਤ ਬਾਸੀ
ਇਹ ਉਨ੍ਹਾਂ ਦਿਨਾਂ ਦੀ ਵਾਰਤਾ ਹੈ ਜਦੋਂ ਲੋਕ ਇਕ ਥਾਂ ਤੋਂ ਦੂਰ ਦੇ ਵਾਂਢੇ ਅਕਸਰ ਪੈਦਲ ਜਾਇਆ ਕਰਦੇ ਸਨ। ਉਂਜ ਇਹ ਇਕ ਤਰ੍ਹਾਂ ਦਾ ਲਤੀਫਾ ਹੀ ਹੈ ਜੋ ਅੱਜ ਦੇ ਪਰਿਹਾਸ ਅਨੁਸਾਰ ਹਲਕਾ ਜਿਹਾ ਪ੍ਰਤੀਤ ਹੋਵੇਗਾ ਪਰ ਮੈਂ ਆਪਣੇ ਬਜ਼ੁਰਗਾਂ ਦੇ ਚੁਟਕਲਾ-ਸੁਹਜ ਪ੍ਰਤੀ ਸਤਿਕਾਰ ਵਜੋਂ ਇਸ ਨੂੰ ਪੇਸ਼ ਕਰ ਰਿਹਾ ਹਾਂ। ਉਨ੍ਹੀਂ ਦਿਨੀਂ ਰਾਹ ਟੇਢੇ-ਮੇਢੇ, ਧੁਦਲ ਭਰੇ ਅਤੇ ਸੁੰਨ-ਸਾਨ ਹੁੰਦੇ ਸਨ। ਰਾਹੀ ਆਪਣੀ ਜੁੱਤੀ ਅਕਸਰ ਡਾਂਗ ਦੇ ਸਿਰੇ ‘ਤੇ ਟੰਗ ਲੈਂਦੇ ਸਨ। ਖਾਣ ਲਈ ਵੀ ਕੁਝ ਨਾ ਕੁਝ ਝੋਲੇ ਵਿਚ ਪਾ ਲੈਂਦੇ। ਰੁਪਏ ਪੈਸੇ ਜਾਂ ਮੁਹਰਾਂ ਵਾਂਸਲੀ ਵਿਚ ਪਾ ਕੇ ਇਸ ਨੂੰ ਲੱਕ ਦੁਆਲੇ ਲਪੇਟ ਲੈਂਦੇ। ਰਾਹ ਵਿਚ ਲੁਟੇਰਿਆਂ ਦਾ ਹਮੇਸ਼ਾ ਧੁੜਕੂ ਲੱਗਾ ਰਹਿੰਦਾ ਸੀ। Continue reading

ਬੈੱਡ ਦਾ ਭੇਤ

ਬਲਜੀਤ ਬਾਸੀ
ਇਸ ਲੇਖ ਲੜੀ ਵਿਚ ਅਸੀਂ ਆਮ ਤੌਰ ‘ਤੇ ਹਿੰਦ-ਯੂਰਪੀ ਪਿਛੋਕੜ ਵਾਲੇ ਕਿਸੇ ਪੰਜਾਬੀ ਸ਼ਬਦ ਦੀ ਚਰਚਾ ਕਰਦਿਆਂ ਇਸ ਨੂੰ ਸੰਸਕ੍ਰਿਤ ਵੱਲ ਲੈ ਜਾਂਦੇ ਹਾਂ ਤੇ ਫਿਰ ਇਸ ਦੇ ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਵਿਚ ਉਪਲਬਧ ਸਜਾਤੀ ਸ਼ਬਦ ਦਰਸਾ ਕੇ ਗੱਲ ਖਤਮ ਕੀਤੀ ਜਾਂਦੀ ਹੈ। ਅੱਜ ਇਸ ਤਰਤੀਬ ਨੂੰ ਉਲਟੇ ਦਾਅ ਕਰਨ ਲੱਗਾ ਹਾਂ। ਅਮਰੀਕੀ ਮਹਾਂਦੀਪ ਵਿਚ ਰਹਿੰਦੇ ਪੰਜਾਬੀ ਬੋਲੀ ਪੱਖੋਂ ਅੱਧੇ ਕੁ ਅਮਰੀਕੀ ਜਾਂ ਕਹਿ ਲਵੋ ਅੰਗਰੇਜ਼ ਹੀ ਹਨ ਕਿਉਂਕਿ ਚੁਫੇਰੇ ਅੰਗਰੇਜ਼ੀ ਦਾ ਬੋਲਬਾਲਾ ਹੈ। ਅਜਿਹੇ ਵਿਚ ਅੰਗਰੇਜ਼ੀ ਨਾਲ ਪੰਜਾਬੀ ਦੀ ਸਮੂਲਕ ਸਾਂਝ ਦਰਸਾਉਣੀ ਹੋਰ ਵੀ ਉਤਸੁਕਤਾ ਪੈਦਾ ਕਰਦੀ ਹੈ। Continue reading

ਪੱਥਰ ਦਾ ਦਿਲ

ਬਲਜੀਤ ਬਾਸੀ
ਭਾਵੇਂ ਮਨੁੱਖ ਪੱਥਰ ਯੁੱਗ ਤੋਂ ਬਹੁਤ ਅੱਗੇ ਨਿਕਲ ਚੁਕਾ ਹੈ, ਫਿਰ ਵੀ ਇਸ ਕਰੜੇ, ਠੋਸ ਮਾਦੇ ਬਿਨਾ ਉਸ ਦਾ ਗੁਜ਼ਾਰਾ ਨਹੀਂ ਹੁੰਦਾ। ਪੱਥਰ ਦੀਆਂ ਮੂਰਤੀਆਂ ਨੂੰ ਪੂਜਣਾ ਤਾਂ ਇਕ ਧਰਮ ਦੀ ਜ਼ਰੂਰੀ ਰੀਤੀ ਹੀ ਬਣੀ ਹੋਈ ਹੈ। ਕਹਿੰਦੇ ਹਨ, ਧੰਨੇ ਨੇ ਪੱਥਰ ‘ਚੋਂ ਹੀ ਭਗਵਾਨ ਪਾ ਲਏ ਸਨ। ਪੱਥਰ ਨਾਲ ਪੱਥਰ ਮਾਰ ਕੇ ਅੱਗ ਕੱਢੀ ਜਾਂਦੀ ਰਹੀ ਹੈ। ਸਿਆਸਤਦਾਨਾਂ ਦੇ ਕਰ ਕਮਲ ਪੱਥਰ ਦੀ ਨੀਂਹ ਰੱਖਣ ਲਈ ਹਮੇਸ਼ਾ ਉਤਾਵਲੇ ਰਹਿੰਦੇ ਹਨ। ਆਪਣੀਆਂ ਮੰਗਾਂ ਲਈ ਮੁਜਾਹਰਾ ਕਰ ਰਹੇ ਲੋਕ ਗੁੱਸੇ ਵਿਚ ਆ ਕੇ ਪੁਲਿਸ ਅਤੇ ਵਾਹਨਾਂ ‘ਤੇ ਪਥਰਾਓ ਕਰ ਕੇ ਆਪਣੇ ਗੁੱਸੇ ਦਾ ਇਜ਼ਹਾਰ ਕਰਦੇ ਹਨ। Continue reading

ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ

ਬਲਜੀਤ ਬਾਸੀ
ਮਨੁੱਖ ਜਾਂ ਜਾਨਵਰ ਆਦਿ ਦੇ ਭੌਤਿਕ ਢਾਂਚੇ ਲਈ ਪੰਜਾਬੀ ਵਿਚ ਕਈ ਸ਼ਬਦ ਹਨ ਜਿਵੇਂ ਸਰੀਰ, ਤਨ, ਪਿੰਡਾ, ਕਾਇਆ, ਜਿਸਮ, ਬਦਨ, ਦੇਹ ਆਦਿ। ਭਾਵੇਂ ਲਾਸ਼ ਅਤੇ ਲੋਥ ਮੁਰਦਾ ਸਰੀਰ ਨੂੰ ਆਖਦੇ ਹਨ ਪਰ ਇਨ੍ਹਾਂ ਨੂੰ ਜ਼ਿੰਦਾ ਸਰੀਰ ਵਜੋਂ ਵੀ ਵਰਤ ਲਿਆ ਜਾਂਦਾ ਹੈ, ‘ਕਿੱਡੀ ਲੋਥ ਹੈ ਬਈ!’ ਅੰਗਰੇਜ਼ੀ ਸ਼ਬਦ ਬੌਡੀ ਵੀ ਬਹੁਤ ਪ੍ਰਚਲਿਤ ਹੋ ਗਿਆ ਹੈ, ‘ਬੌਡੀ ਸ਼ੌਡੀ ਬਣਾ।’ Continue reading

ਅਜੇ ਦਿੱਲੀ ਦੂਰ ਹੈ

ਬਲਜੀਤ ਬਾਸੀ
ਸ਼ਹਿਰਾਂ ਦੇ ਨਾਂਵਾਂ ਵਾਲੀਆਂ ਕਈ ਕਹਾਵਤਾਂ ਹਨ ਜਿਵੇਂ ਉਲਟੇ ਬਾਂਸ ਬਰੇਲੀ ਨੂੰ, ਲਾਹੌਰ ਦਾ ਸ਼ੌਕੀਨ ਤੇ ਬੋਝੇ ‘ਚ ਗਾਜਰਾਂ, ਪਿਸ਼ੌਰ ਪਿਸ਼ੌਰ ਈ ਏ, ਵਾਇਆ ਬਠਿੰਡਾ ਆਦਿ। ਕੋਈ ਕੰਮ ਨੇਪਰੇ ਚਾੜ੍ਹਨ ਵਿਚ ਬਹੁਤ ਸਮਾਂ ਜਾਂ ਮਿਹਨਤ ਲਗਦੀ ਹੋਵੇ ਤਾਂ ਆਮ ਹੀ ਕਹਾਵਤ ਵਰਤੀ ਜਾਂਦੀ ਹੈ ਕਿ ਅਜੇ ਦਿੱਲੀ ਦੂਰ ਹੈ। ਦਿੱਲੀ ਭਾਰਤ ਦੇਸ਼ ਦੀ ਰਾਜਧਾਨੀ ਹੈ, ਰਾਜ ਦਾ ਸਿੰਘਾਸਣ ਇਥੇ ਹੈ। ਅੱਜ ਦੇਸ਼ ਦੇ ਇਸ ਲੋਕਤੰਤਰਕ ਦੌਰ ਵਿਚ ਸਾਰੀਆਂ ਪਾਰਟੀਆਂ ਦੀ ਦੌੜ ਲੱਗੀ ਰਹਿੰਦੀ ਹੈ ਕਿ ਕਿਸ ਤਰ੍ਹਾਂ ਦਿੱਲੀ ਦਾ ਸਿੰਘਾਸਣ ਹਥਿਆਇਆ ਜਾਵੇ? Continue reading