ਸੰਪਾਦਕ ਦੀ ਡਾਕ

ਸੁਆਹ ਦੀ ਭਾਲ

ਲਿਖਣ ਦੇ ਸ਼ੌਕੀਨ ਬਹੁਤੇ ਪਰਵਾਸੀਆਂ ਵਾਂਗ ਮੈਂ ਵੀ ਮਾਤ ਭੂਮੀ ਦੇ ਹੇਰਵੇ ਕਾਰਨ ਅਕਸਰ ਆਪਣੀਆਂ ਲਿਖਤਾਂ ਵਿਚ ਬੜੀ ਰੀਝ ਨਾਲ ਪਿਛੋਕੇ ਦਾ ਜ਼ਿਕਰ ਕਰਦਾ ਰਹਿੰਦਾ ਹਾਂ। ਲਗਭਗ ਅੱਧੀ ਸਦੀ ਪੰਜਾਬ ਆਪਣੇ ਪਿੰਡ ਵਿਚ ਗੁਜ਼ਾਰੀ ਹੋਣ ਕਰ ਕੇ ਪੇਂਡੂ ਜਨ-ਜੀਵਨ ਨਾਲ ਸਬੰਧਤ ਹੋਈਆਂ-ਬੀਤੀਆਂ ਕੌੜੀਆਂ ਫਿੱਕੀਆਂ ਘਟਨਾਵਾਂ ਦੇ ਵੇਰਵੇ ਲਿਖਦਿਆਂ ਮੇਰੀ ਰੂਹ ਨੂੰ ਸਕੂਨ ਮਿਲਦਾ ਹੈ। Continue reading

ਆਮ ਆਦਮੀ ਪਾਰਟੀ ਦੀ ਹਾਰ ਵਾਲੀ ਦੁਖਦੀ ਰਗ

ਮੈਂ ਪਿਛਲੇ ਚਾਰ-ਪੰਜ ਸਾਲਾਂ ਤੋਂ ‘ਪੰਜਾਬ ਟਾਈਮਜ਼’ ਦਾ ਪਾਠਕ ਹਾਂ। ਰਾਜਨੀਤੀ, ਸਭਿਆਚਾਰ, ਸਾਹਿਤ ਅਤੇ ਪੰਜਾਬੀ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਜਿਸ ਕਿਸਮ ਦੀ ਬਹੁਪੱਖੀ ਸਮਗਰੀ ਇਸ ਵਿਚ ਹੁੰਦੀ ਹੈ, ਉਸ ਦੀ ਵਧਾਈ ਦੇਣੀ ਬਣਦੀ ਹੈ। Continue reading

ਛੱਡੀਏ ਪੰਜਾਬ ਦੀ ਸਿਆਸਤ ਤੇ ਬਣੀਏ ਓਥੋਂ ਦੇ, ਜਿਥੇ ਵਸਦੇ ਹਾਂ

ਚਰਨਜੀਤ ਸਿੰਘ ਸਾਹੀ
ਫੋਨ: 317-430-6545
ਭਾਰਤ ਵਿਚ ਕਿਸੇ ਵਕਤ ਰਾਜਨੀਤੀ ਕਰਨ ਵਾਲੇ ਜਨਤਾ ਦੇ ਸੇਵਾਦਾਰ ਜਾਣੇ ਜਾਂਦੇ ਸਨ। ਉਦੋਂ ਰਾਜਨੀਤੀ ਦਾ ਵਪਾਰੀਕਰਨ ਪੂਰੀ ਤਰ੍ਹਾਂ ਨਹੀਂ ਸੀ ਹੋਇਆ। ਹੁਣ ਤਾਂ ਆਲਮ ਇਹ ਹੈ ਕਿ ਪੰਚਾਇਤੀ ਚੋਣਾਂ ਤੋਂ ਲੈ ਕੇ ਪਾਰਲੀਮੈਂਟ ਚੋਣਾਂ ਤੱਕ ਲੜਨ ਲਈ ਕਰੋੜਾਂ ਰੁਪਏ ਲੱਗਦੇ ਹਨ। ਪਹਿਲਾਂ ਲੀਡਰ ਪਾਵਰ ‘ਚ ਆਉਣ ਵਾਸਤੇ ਕਰੋੜਾਂ ਖਰਚ ਕਰਦੇ ਹਨ ਤੇ ਬਾਅਦ ‘ਚ ਕਈ ਗੁਣਾ ਵੱਧ ਹੇਰਾਫੇਰੀ ਨਾਲ ਇਕੱਠਾ ਕਰਦੇ ਹਨ। Continue reading

ਅਖੌਤੀ ਰਾਸ਼ਟਰਵਾਦੀਆਂ ਦੀ ਨਫਰਤੀ ਸੋਚ

ਸੰਪਾਦਕ ਜੀ,
ਗੁਰਮਿਹਰ ਕੌਰ ਨੇ ਇੱਕ ਸਾਲ ਪਹਿਲਾਂ ਇੰਟਰਨੈਟ ‘ਤੇ ਲਿਖ ਕੇ ਜ਼ਾਹਰ ਕੀਤਾ ਸੀ ਕਿ ਉਹਦੇ ਬਾਪ ਨੂੰ Ḕਜੰਗ ਨੇ ਮਾਰਿਆ, ਨਾ ਕਿ ਪਾਕਿਸਤਾਨ ਨੇ।Ḕ ਉਸ ਵਕਤ ਕਿਸੇ ਨੇ ਵੀ ਕੋਈ ਇਤਰਾਜ਼ ਨਹੀਂ ਸੀ ਕੀਤਾ। ਅੱਜ ਇੱਕ ਸਾਲ ਬਾਅਦ ਜਦੋਂ ਦਿੱਲੀ ਵਿਚ, ਜਿਥੇ ਉਹ ਰਾਮ ਜੱਸ ਕਾਲਜ ਵਿਚ ਪੜ੍ਹ ਰਹੀ ਹੈ, ਭਾਰਤ ਦੀ ਭਗਵਾਂ ਬ੍ਰਿਗੇਡ ਦੇ ਸਟੂਡੈਂਟ ਵਿੰਗ ਏæ ਬੀæ ਵੀæ ਪੀæ ਨੇ ਵਿਦਿਆਰਥੀਆਂ ਜਿਨ੍ਹਾਂ ਵਿਚ ਲੜਕੀਆਂ ਵੀ ਸ਼ਾਮਿਲ ਸਨ, Continue reading

‘ਪੰਜਾਬ ਟਾਈਮਜ਼’ ਨੂੰ ਸਤਾਰਵੀਂ ਵਰ੍ਹੇਗੰਢ ਦੀ ਵਧਾਈ

‘ਪੰਜਾਬ ਟਾਈਮਜ਼’ ਉਤਰੀ ਅਮਰੀਕਾ ਦਾ ਬਿਹਤਰੀਨ ਇਕ ਹਫਤਾਵਾਰੀ ਪੰਜਾਬੀ ਅਖਬਾਰ ਹੀ ਨਹੀਂ ਬਲਕਿ ਇਕ ਪੂਰਨ ਸੰਸਥਾ ਹੈ। ਇਸ ਵਿਚ ਵੱਖ ਵੱਖ ਵਿਸ਼ਿਆਂ ‘ਤੇ ਲੇਖ ਹਰ ਪਾਠਕ ਲਈ ਮਨ ਭਾਉਂਦੇ ਹਨ ਜੋ ਪੱਤਰਕਾਰੀ ਦੇ ਮਿਆਰਾਂ ਉਪਰ ਪੂਰੇ ਉਤਰਦੇ ਹਨ। ਇੰਨੀ ਵੰਨ-ਸੁਵੰਨਤਾ ਸ਼ਾਇਦ ਅਮਰੀਕਾ ਤੋਂ ਛਪਦੇ ਹੋਰ ਕਿਸੇ ਵੀ ਪੰਜਾਬੀ ਅਖਬਾਰ ਵਿਚ ਨਹੀਂ। Continue reading

ਮਹਿਜ ਸਨਸਨੀ ਜਾਂ ਪੰਜਾਬ ਚੋਣਾਂ ਦੇ ਸੰਭਾਵੀ ਨਤੀਜਿਆਂ ਦਾ ਸੰਕੇਤ

ਪੰਜਾਬ ਅਸੈਂਬਲੀ ਚੋਣਾਂ ਤਾਂ 4 ਫਰਵਰੀ ਨੂੰ ਸੁੱਖ ਸ਼ਾਂਤੀ ਨਾਲ ਪੈ ਗਈਆਂ ਪ੍ਰੰਤੂ ਉਤਰ ਪ੍ਰਦੇਸ਼ ਸਮੇਤ ਤਿੰਨ ਹੋਰ ਰਾਜਾਂ ਵਿਚ ਲੰਮੀ ਚੋਣ ਪ੍ਰਕ੍ਰਿਆ ਕਾਰਨ ਚੋਣਾਂ ਦੇ ਨਤੀਜੇ ਆਉਣ ਤੱਕ ਲੋਕਾਂ ਨੂੰ 11 ਮਾਰਚ ਤੱਕ ਬੇਹੱਦ ਬੇਸਬਰੀ ਭਰੀ ਉਡੀਕ ਕਰਨੀ ਪਵੇਗੀ। ਆਏ ਦਿਨ ਦੁਨੀਆਂ ਭਰ ਵਿਚ ਵੱਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੀਆਂ ਆਪਸ ਵਿਚ ਸ਼ਰਤਾਂ ਲੱਗ ਰਹੀਆਂ ਹਨ ਅਤੇ ਸੱਟੇਬਾਜ ਸੱਟਾ ਵੀ ਲਾਈ ਜਾ ਰਹੇ ਹਨ। Continue reading

ਡਾ. ਮਨਮੋਹਨ ਸਿੰਘ ਦੁਪਾਲਪੁਰ ਦਾ ਲੇਖ ‘ਵੱਡਾ ਘੱਲੂਘਾਰਾ’

Ḕਪੰਜਾਬ ਟਾਈਮਜ਼Ḕ ਦੇ 11 ਫਰਵਰੀ ਦੇ ਅੰਕ ਵਿਚ Ḕਵੱਡਾ ਘੱਲੂਘਾਰਾḔ ਸਿਰਲੇਖ ਹੇਠ ਡਾæ ਮਨਮੋਹਨ ਸਿੰਘ ਦੁਪਾਲਪੁਰ ਦੇ ਵਿਚਾਰ ਪੜ੍ਹੇ। ਇੰਜ ਜਾਪਿਆ ਜਿਵੇਂ ਪੰਜਾਬੀ ਦੀ ਕਹਾਵਤ ਹੈ, Ḕਦੁੱਖ ਯਾਰਾਂ ਦੇ ਰੋਵੇ ਭਰਾਵਾਂ ਨੂੰ।Ḕ ਲੇਖਕ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਸੀ ਕਿ ਰਵਾਇਤੀ ਅਕਾਲੀ ਲੀਡਰ ਸਿੱਖ ਸਿਧਾਂਤ ਨੂੰ ਤਿਲਾਂਜਲੀ ਦੇ ਕੇ ਰਾਸ਼ਟਰੀਆ ਸੇਵਕ ਸੰਘ (ਆਰæਐਸ਼ਐਸ਼) ਦੇ ਵਿਦਿਆਲੇ ਨਾਗਪੁਰ ਦੇ Ḕਸੋਚ ਕੁੰਡḔ ਦੇ ਵਿਦਿਆਰਥੀ ਬਣ ਕੇ ਸਿੱਖ ਸਿਧਾਂਤਾਂ ਦਾ ਘਾਣ ਕਰ ਰਹੇ ਹਨ। ਰਹਿੰਦੀ ਖੁਹੰਦੀ ਕਸਰ ਪੰਜਾਬੀ ਦਾ ਲੇਖਕ ਵਰਗ ਪੂਰੀ ਕਰ ਰਿਹਾ ਹੈ, Continue reading

ਪੰਜਾਬ ਦਾ ਸਿਆਸੀ ਭੇੜ ਅਤੇ ਪੰਜਾਬ ਦੇ ਸਰੋਕਾਰ

ਬਲਕਾਰ ਸਿੰਘ
ਫੋਨ: 91-93163-01328
ਸਭ ਨੂੰ ਪਤਾ ਹੈ ਕਿ ਸਿਆਸੀ ਭੇੜ ਵਿਚ ਸਰੋਕਾਰਾਂ ਦੇ ਗੁਆਚਣ ਦੀ ਸੰਭਾਵਨਾ ਹੁੰਦੀ ਹੈ ਅਤੇ ਇਹ ਵਰਤਾਰਾ ਜਿਸ ਤਰ੍ਹਾਂ ਇਸ ਵੇਲੇ ਵਾਪਰ ਰਿਹਾ ਹੈ, ਇਸ ਨੇ ਆਪਣੀ ਮਿਸਾਲ ਆਪ ਹੋ ਜਾਣਾ ਹੈ। ਸਿਆਸਤਦਾਨ ਤਾਂ ਹੱਥਾਂ ਨਾਲ ਦਿੱਤੀਆਂ ਗੰਢਾਂ ਨੂੰ ਮੂੰਹ ਨਾਲ ਖੋਲਣ ਦੇ ਆਦੀ ਹਨ, ਪਰ ਵੋਟਰ ਨੂੰ ਸਿਆਸੀ-ਭੇੜ ਅਰਥਾਤ Ḕਸਿਧਾਂਤਹੀਣ ਕਲਾਬਾਜ਼ੀḔ ਦੀ ਸਜ਼ਾ ਕਿਉਂ ਭੁਗਤਣੀ ਪੈ ਰਹੀ ਹੈ? ਵਿਅਕਤੀਵਾਦੀ ਸਿਆਸਤ ਨੂੰ ਮੁਕਤੀਦਾਤਾ ਸਿਆਸਤ ਸਮਝਣ ਦਾ ਭਰਮ ਨਹੀਂ ਪਾਲਣਾ ਚਾਹੀਦਾ। Continue reading

‘ਵੋਟਾਂ ਦੀ ਰੁੱਤ ਆਈ ਭਾਗ ਸਿਆਂ’

ਐਸ਼ ਅਸ਼ੋਕ ਭੌਰਾ ਨੇ ਆਪਣੀ ਛੋਟੀ ਅਤੇ ਸਿੱਧੀ-ਸਾਦੀ ਕਵਿਤਾ ਵਿਚ ਬਹੁਤ ਵੱਡਾ ਹਲੂਣਾ ਦਿੱਤਾ ਹੈ, ਪੰਜਾਬ ਦੇ ਵੋਟਰ ਨੂੰ ਕਿ ਜੇ ਹੁਣ ਨਹੀਂ ਤਾਂ ਕਦੇ ਨਹੀਂ; ਇਹ ਇੱਕੋ ਇੱਕ ਮੌਕਾ ਮਿਲਿਆ ਹੈ ਜਿਸ ਵਿਚ ‘ਲੁਹਾਰ ਦੀ ਇੱਕੋ ਸੱਟ’ ਨਾਲ ਬਹੁਤ ਕੁਝ ਬਦਲਿਆ ਜਾ ਸਕਦਾ ਹੈ। ਹਾਂ ਜੇ ਇਹ ਮੌਕਾ ਖੁੰਝ ਗਿਆ ਤਾਂ ਹੋ ਸਕਦਾ ਹੈ ਅਗਲੇ ਮੌਕੇ ਤੱਕ ਆਵਾਮ ਉਠਣ ਜੋਗਾ ਹੀ ਨਾ ਰਹੇ ਅਤੇ ਸੁੱਤੇ ਹੋਏ ਬੰਦੇ ਦੇ ਭਾਗ ਕੋਈ ਦੂਸਰਾ ਨਹੀਂ ਜਗਾ ਸਕਦਾ। Continue reading

ਪੰਜਾਬ ਦਾ ਸਿਆਸੀ ਭੇੜ ਅਤੇ ਡਾ. ਬਲਕਾਰ ਸਿੰਘ ਦੀ ਟਿੱਪਣੀ

ਪੰਜਾਬ ਟਾਈਮਜ਼ ਦੇ 14 ਜਨਵਰੀ ਦੇ ਅੰਕ ਵਿਚ ਡਾæ ਬਲਕਾਰ ਸਿੰਘ ਦੀ ਆਮ ਆਦਮੀ ਪਾਰਟੀ (ਆਪ) ਉਪਰ ਟਿੱਪਣੀ ਪੜ੍ਹੀ ਜਿਹੜੀ ਦਿਲਚਸਪ ਹੋਣੀ ਚਾਹੀਦੀ ਸੀ ਪਰ ਨੀਰਸ ਸੀ| ਆਦਮੀ ਦਾ ਸੁਭਾਅ ਹੈ ਹੀ ਆਜਿਹਾ ਕਿ ਉਹ ਪਰੰਪਰਾ ਛੱਡਣ ਲਈ ਜਲਦੀ ਤਿਆਰ ਨਹੀਂ ਹੁੰਦਾ| Continue reading