ਵੰਨ ਸੁਵੰਨ

ਇੰਜ ਬਣਿਆ ਕਵੀਸ਼ਰੀ ਜਥਾ

ਕਵੀਸ਼ਰੀ ਦੇ ਖੇਤਰ ਅੰਦਰ ਕਰਨੈਲ ਸਿੰਘ ਪਾਰਸ ਦਾ ਆਪਣਾ ਮੁਕਾਮ ਹੈ। ਉਸ ਦੀ ਰਚੀ ਕਵੀਸ਼ਰੀ ਦੇ ਕਈ ਮੁਖੜੇ ਤਾਂ ਅੱਜ ਕਹਾਵਤਾਂ ਬਣ ਚੁੱਕੇ ਹਨ। ਪਾਰਸ ਦੇ ਕੈਨੇਡਾ ਵੱਸਦੇ ਲਿਖਾਰੀ ਪੁੱਤਰ ਇਕਬਾਲ ਰਾਮੂਵਾਲੀਆ ਨੇ ਇਸ ਲੇਖ ਵਿਚ ਉਨ੍ਹਾਂ ਦਾ ਆਪਣਾ ਜਥਾ ਬੱਝਣ ਬਾਰੇ ਗੱਲਾਂ ਸਾਂਝੀਆਂ ਕੀਤੀ ਹਨ। ਇਸ ਤੋਂ ਪਾਰਸ ਦੇ ਮਨ ਅੰਦਰ ਆਪਣੇ ਪੁੱਤਰਾਂ ਬਾਬਤ ਉਠਦੇ-ਉਮੜਦੇ ਖਿਆਲ ਇਸ ਲਿਖਤ ਵਿਚ ਬਹੁਤ ਸੋਹਣੇ ਢੰਗ ਨਾਲ ਪਰੋਏ ਗਏ ਹਨ। Continue reading

ਜੀਵੇ ਧਰਤੀ ਜੀਵੇ

ਧਰਤੀ ਅਤੇ ਰੁੱਖਾਂ ਦੀਆਂ ਬਰਕਤਾਂ ਬਾਰੇ ਗੱਲਾਂ ਕਰਦਾ ਕਰਦਾ ਸੁਖਦੇਵ ਸਿੱਧੂ ਅਛੋਪਲੇ ਜਿਹੇ ਪਿੰਡ ਦੀਆਂ ਬਾਤਾਂ ਛੋਹ ਲੈਂਦਾ ਹੈ। ‘ਜੀਵੇ ਧਰਤੀ ਜੀਵੇ’ ਲੇਖ ਵਿਚ ਧਰਤੀ, ਰੁੱਖਾਂ, ਪਿੰਡ ਅਤੇ ਪਿੰਡ ਦੀ ਨਿਹਮਤਾਂ ਦੀਆਂ ਹੀ ਗੱਲਾਂ ਹਨ। ਵਲੈਤ ਵਿਚ ਇੰਨੇ ਸਾਲਾਂ ਤੋਂ ਵੱਸਦਾ ਹੋਣ ਦੇ ਬਾਵਜੂਦ ਆਪਣਾ ਪਿੰਡ ਅਤੇ ਲੋਕ ਉਹਦੀਆਂ ਲਿਖਤਾਂ ਵਿਚ ਚੁੰਗੀਆਂ ਭਰਦੇ ਜਾਪਦੇ ਹਨ। Continue reading

ਰੋਮਾਂਟਿਕ ਪਿਆਰ ਸਾਨੂੰ ਮਾਰ ਰਿਹੈ…

ਨਿੱਠ ਕੇ ਪੜ੍ਹਨ-ਗੁੜਨ ਵਾਲੀ ਨਿਕਿਤਾ ਆਜ਼ਾਦ ਫਿਲਹਾਲ ਗਰੈਜੂਏਸ਼ਨ ਕਰ ਰਹੀ ਹੈ। ਉਹ ਸਮਾਜ ਵਿਚ ਫੈਲੇ ਕੋਹੜ ਦੀਆਂ ਜੜ੍ਹਾਂ ਫਰੋਲਦੀ ਮਸਲੇ ਦੀ ਤਹਿ ਤੱਕ ਪਹੁੰਚਣ ਦਾ ਅਹੁਰ ਕਰਦੀ ਹੈ। ਸੇਲਬ ਲੂਨਾ ਦਾ ਇਹ ਲੇਖ ਉਸ ਨੇ ਉਚੇਚਾ ਤਰਜਮਾ ਕਰ ਕੇ ‘ਪੰਜਾਬ ਟਾਈਮਜ਼’ ਲਈ ਭੇਜਿਆ ਹੈ। ਇਸ ਲੇਖ ਵਿਚ ਸੇਲਬ ਨੇ ਅੱਜ ਦੇ ਸਮਾਜ ਦੀਆਂ ਤਰਜੀਹਾਂ ਦੇ ਉਲਟ ਇਕ ਆਮ ਨੌਜਵਾਨ ਦੇ ਭਾਵਨਾਵਾਂ ਦਾ ਖੁਲਾਸਾ ਕੀਤਾ ਹੈ। Continue reading

ਦੋਸਤੀ ਦੇ ਦਰਿਆ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਦੇ ਸ਼ੁਦਾਈ ਵੀ ਹੋਏ ਹਨ। ਡਾæ ਭੰਡਾਲ ਇਸ ਕਾਲਮ ਹੇਠ ਘਰ ਦੀਆਂ ਨਿਆਮਤਾਂ ਦੀ ਵਾਰਤਾ ਸੁਣਾ ਚੁਕੇ ਹਨ ਕਿ ਘਰ ਦਾ ਕੇਂਦਰ ਮਾਂ ਹੁੰਦੀ ਹੈ, Continue reading

ਪੁਸਤਕ ‘ਪੰਜਾਬ ਦੇ ਕੋਹੇਨੂਰ’ ਦਾ ਦੂਜਾ ਭਾਗ ਪੜ੍ਹਦਿਆਂ

ਪੂਰਨ ਸਿੰਘ ਪਾਂਧੀ, ਕੈਨੇਡਾ
ਫੋਨ: 905-789-6670
ਪ੍ਰਿੰਸੀਪਲ ਸਰਵਣ ਸਿੰਘ ਜਿੰਨੇ ਤਾਅ ਨਾਲ ਲਿਖ ਰਿਹੈ, ਉਨੇ ਹੀ ਚਾਅ ਨਾਲ ਪੜ੍ਹਿਆ ਜਾ ਰਿਹੈ। ਉਸ ਦੀ ਲਿਖਣ ਚਾਲ ਏਨੀ ਤੇਜ਼ ਤੇ ਅਣਥੱਕ ਹੈ ਕਿ ਨਾ ਉਹ ਆਪ ਥੱਕੇ ਤੇ ਨਾ ਹੀ ਉਸ ਦੇ ਪਾਠਕਾਂ ਨੂੰ ਥਕੇਵਾਂ, ਅਕੇਵਾਂ ਜਾਂ ਰੱਜ ਆਵੇ। ਪਹਿਲਾਂ ਇੱਕ ਸਾਲ ਵਿਚ ਉਸ ਦੀ ਇੱਕ ਪੁਸਤਕ ਛਪਦੀ ਸੀ ਜੋ ਹੱਥੋ-ਹੱਥ ਪੜ੍ਹੀ ਜਾਂਦੀ। ਹੁਣ ਉਹ ਇੱਕੋ ਸਾਲ ਵਿਚ ਦੋ ਦੋ ਤਿੰਨ ਤਿੰਨ ਕਿਤਾਬਾਂ ਲਿਖ ਰਿਹੈ ਤੇ ਉਸ ਦੇ ਪਾਠਕਾਂ ਦਾ ਦਾਇਰਾ ਵੀ ਹੋਰ ਵਿਸ਼ਾਲ ਹੋਈ ਜਾ ਰਿਹੈ। Continue reading

ਸਾਥ ਲੋੜੀਏ ਕੇਹਾ…

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਦੇ ਸ਼ੁਦਾਈ ਵੀ ਹੋਏ ਹਨ। ਡਾæ ਭੰਡਾਲ ਇਸ ਕਾਲਮ ਹੇਠ ਘਰ ਦੀਆਂ ਨਿਆਮਤਾਂ ਦੀ ਵਾਰਤਾ ਸੁਣਾ ਚੁਕੇ ਹਨ ਕਿ ਘਰ ਦਾ ਕੇਂਦਰ ਮਾਂ ਹੁੰਦੀ ਹੈ, ਬੁਢਾਪਾ ਉਹ ਅਵਸਥਾ ਏ ਜਦੋਂ ਜ਼ਿੰਦਗੀ, ਸਰੀਰਕ ਸਮਰੱਥਾ ਤੋਂ ਆਤਮਿਕ ਸੰਤੁਸ਼ਟੀ ਅਤੇ ਸਕੂਨ ਦੇ ਸਫਰ ਦੀ ਹਮਰਾਜ਼ ਬਣਦੀ ਏ। ਧੀਆਂ ਨੂੰ ਬੋਝ ਸਮਝਣ ਵਾਲਿਆਂ ਨੂੰ ਡਾæ ਭੰਡਾਲ ਨੇ ਸਵਾਲ ਕੀਤਾ ਸੀ ਕਿ ਜੇ ਧੀਆਂ ਨਾ ਹੁੰਦੀਆਂ ਤਾਂ ਕੀ ਮਨੁੱਖ ਦੀ ਹੋਂਦ ਸੰਭਵ ਹੁੰਦੀ? Continue reading

ਆਸ ਦੀ ਅਰਾਧਨਾ

ਡਾæ ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਪਿਛਲੇ ਇਕ ਅਰਸੇ ਤੋਂ ਪੰਜਾਬ ਟਾਈਮਜ਼ ਦੇ ਪਾਠਕ ਉਨ੍ਹਾਂ ਦੀਆਂ ਲਿਖਤਾਂ ਪੜ੍ਹਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਨਿਵੇਕਲੀ ਸ਼ੈਲੀ ਦੇ ਸ਼ੁਦਾਈ ਵੀ ਹੋਏ ਹਨ। ਡਾæ ਭੰਡਾਲ ਇਸ ਕਾਲਮ ਹੇਠ ਘਰ ਦੀਆਂ ਨਿਆਮਤਾਂ ਦੀ ਵਾਰਤਾ ਸੁਣਾ ਚੁਕੇ ਹਨ ਕਿ ਘਰ ਦਾ ਕੇਂਦਰ ਮਾਂ ਹੁੰਦੀ ਹੈ। Continue reading

ਸੋਮਨਾਥ ਮੰਦਿਰ ਉਤੇ ਮਹਿਮੂਦ ਗਜ਼ਨਵੀ ਦਾ ਹਮਲਾ

ਵਾਸਦੇਵ ਸਿੰਘ ਪਰਹਾਰ
ਫੋਨ: 206-434-1155
ਪੁਰਾਤਨ ਸਮੇਂ ਤੋਂ ਹੀ ਸੋਮਨਾਥ ਮੰਦਿਰ ਸਾਰੇ ਹਿੰਦੁਸਤਾਨ ਵਿਚ ਪ੍ਰਸਿਧ ਸੀ। ਵੱਡੇ-ਵੱਡੇ ਰਾਜੇ-ਮਹਾਰਾਜੇ ਬੇਸ਼ੁਮਾਰ ਧਨ, ਸੋਨਾ ਅਤੇ ਕੀਮਤੀ ਹੀਰੇ-ਜਵਾਹਰਾਤ ਦੇ ਰੂਪ ਵਿਚ ਚੜ੍ਹਾਉਂਦੇ ਰਹੇ। ਸਯਦ ਮੁਹੰਮਦ ਲਤੀਫ ਦੀ ਪੁਸਤਕ ‘ਹਿਸਟਰੀ ਆਫ ਦਿ ਪੰਜਾਬ’ ਅਨੁਸਾਰ ਸੋਮਨਾਥ ਮੰਦਿਰ ਆਪਣੀ ਸ਼ਾਨਦਾਰ ਇਮਾਰਤ, ਜੋ ਕੀਮਤੀ ਪੱਥਰਾਂ ਦੀ ਬਣੀ ਹੋਈ ਸੀ, ਕਰ ਕੇ ਭਵਨ ਕਲਾ ਦਾ ਖਾਸ ਨਮੂਨਾ ਸੀ। Continue reading

ਨਿੱਤ ਡੱਸੇ ਮਾਇਆ ਨਾਗਣ

ਮਾਇਆ ਦੇ ਮਾਇਆ-ਜਾਲ ਨੇ ਸਮੁੱਚਾ ਸੰਸਾਰ ਹਿਲਾਇਆ ਹੋਇਆ ਹੈ। ਅੰਮ੍ਰਿਤਸਰ ਵਿਚ ਵੱਸਦੇ ਅੱਖਾਂ ਦੇ ਪ੍ਰਸਿੱਧ ਸਰਜਨ ਡਾਕਟਰ ਦਲਜੀਤ ਸਿੰਘ ਨੇ ਮਾਇਆ ਦੇ ਅਜੋਕੇ ਰੰਗਾਂ ਬਾਰੇ ਚੀਰ-ਫਾੜ ਆਪਣੇ ਇਸ ਲੇਖ ਵਿਚ ਕੀਤੀ ਹੈ। ਉਨ੍ਹਾਂ ਬਾਖੂਬੀ ਜਚਾਇਆ ਹੈ ਕਿ ਮੁੱਠੀ ਭਰ ਲੋਕ ਕਿਸ ਤਰ੍ਹਾਂ ਸੰਸਾਰ ਦੇ ਬਹੁਤ ਮੁਲਕਾਂ ਦੀ ਸਿਆਸਤ ਅਤੇ ਆਰਥਿਕਤਾ ਚਲਾ ਰਹੇ ਹਨ। ਇਸ ਨਾਲ ਲੋਕ ਲਗਾਤਾਰ ਹਾਸ਼ੀਏ ‘ਤੇ ਜਾ ਰਹੇ ਹਨ ਅਤੇ ਇਨ੍ਹਾਂ ਲੋਕਾਂ ਦੇ ਘਰ ਭਰਦੇ ਜਾ ਰਹੇ ਹਨ। Continue reading

ਟੰਗ ਗਿਉਂ ਵਿਚ ਕਿੱਕਰਾਂ

ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਸਾਂਝ ਦੀਆਂ ਬਾਤਾਂ ਬਥੇਰੇ ਪੰਜਾਬੀ ਲਿਖਾਰੀਆਂ ਨੇ ਪਾਈ ਹੈ। ਸਿਆਸੀ ਆਗੂ, ਪਰ ਸਾਹਿਤ ਦੇ ਰਸੀਏ ਹਰਨੇਕ ਸਿੰਘ ਘੜੂੰਆਂ ਨੇ ਆਪਣੇ ਇਸ ਲੇਖ ‘ਟੰਗ ਗਿਉਂ ਵਿਚ ਕਿੱਕਰਾਂ’ ਵਿਚ ਇਸ ਸਾਂਝ ਨੂੰ ਦੋਸਤੀ ਦੇ ਵਰਕ ਵਿਚ ਵਲ੍ਹੇਟਦਿਆਂ ਕੁਝ ਗੱਲਾਂ-ਬਾਤਾਂ ਸਾਂਝੀਆਂ ਕੀਤੀਆਂ ਹਨ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। Continue reading