ਫਿਲਮੀ ਦੁਨੀਆ

ਕਲਾ ਸਿਨੇਮਾ ਦੇ ਸਮਾਜਿਕ ਸਰੋਕਾਰ

ਕੁਲਦੀਪ ਕੌਰ
ਫੋਨ: +91-98554-04330
ਭਾਰਤੀ ਸਿਨੇਮਾ ਦੇ ਇਤਿਹਾਸ ਵਿਚ 1960 ਦੇ ਦਹਾਕੇ ਤੋਂ 1980 ਤੱਕ ਅਜਿਹੀਆਂ ਫਿਲਮਾਂ ਦਾ ਬੋਲਬਾਲਾ ਰਿਹਾ ਜਿਨ੍ਹਾਂ ਨੂੰ ਕਲਾ, ਰੂਪਕ, ਪਟਕਥਾ, ਪੇਸ਼ਕਾਰੀ ਅਤੇ ਦ੍ਰਿਸ਼ ਚਿਤਰਨ ਦੇ ਪੱਖਾਂ ਤੋਂ ਪ੍ਰਯੋਗ ਵਾਲੇ ਸਿਨੇਮਾ ਦਾ ਨਾਮ ਦਿੱਤਾ ਜਾਂਦਾ ਹੈ। ਉਨ੍ਹਾਂ ਵਕਤਾਂ ਦੇ ਸਿਆਸੀ, ਆਰਥਿਕ, ਸਮਾਜਿਕ ਅਤੇ ਆਲਮੀ ਵਰਤਾਰਿਆਂ ‘ਤੇ ਝਾਤ ਮਾਰੀ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਹਰ ਤਰ੍ਹਾਂ ਦੀ ਆਲੋਚਨਾ ਝੱਲਣ ਦੇ ਬਾਵਜੂਦ ਕਲਾ ਮਾਧਿਅਮ ਵਜੋਂ ਭਾਰਤੀ ਸਿਨੇਮਾ ਨੇ ਤਤਕਾਲੀ ਹਕੀਕਤਾਂ ਦੀ ਨਾ ਸਿਰਫ ਹਕੀਕੀ ਪੇਸ਼ਕਾਰੀ ਕੀਤੀ, ਸਗੋਂ ਕਥਾਨਕ ਨੂੰ ਵੀ ਇੰਨੀਆਂ ਬਾਰੀਕੀਆਂ ਨਾਲ ਸਿਰਜਿਆ ਕਿ Continue reading

ਇਰਫਾਨੀ ‘ਡੂਬ’ ਦੀ ਉਡਾਣ

-ਗੁਰਜੰਟ ਸਿੰਘ
ਬੰਗਲਾਦੇਸ਼ੀ ਫ਼ਿਲਮ ‘ਡੂਬ’ ਜਿਸ ਵਿਚ ਭਾਰਤ ਦੇ ਦਮਦਾਰ ਕਲਾਕਾਰ ਇਰਫ਼ਾਨ ਖਾਨ ਦਾ ਮੁੱਖ ਕਿਰਦਾਰ ਹੈ, ਮੁੱਖ ਰੂਪ ਵਿਚ ਬੰਗਲਾਦੇਸ਼ ਦੇ ਲੇਖਕ ਅਤੇ ਫ਼ਿਲਮਸਾਜ਼ ਹਮਾਯੂੰ ਅਹਿਮਦ ਦੀ ਜ਼ਿੰਦਗੀ ਉਤੇ ਆਧਾਰਤ ਹੈ। ਇਹ ਫਿਲਮ ਹਾਲ ਹੀ ਵਿਚ ਲੱਗੇ ਸ਼ੰਘਾਈ ਕੌਮਾਂਤਰੀ ਫਿਲਮ ਮੇਲੇ (ਚੀਨ) ਵਿਚ ਦਿਖਾਈ ਗਈ, ਪਰ ਬੰਗਲਾਦੇਸ਼ ਵਿਚ ਇਸ ਫ਼ਿਲਮ ਉਤੇ ਪਾਬੰਦੀ ਲਾ ਦਿੱਤੀ ਗਈ। ਇਰਫ਼ਾਨ ਖ਼ਾਨ ਨੇ ਇਸ ਖ਼ਬਰ ‘ਤੇ ਬੜੀ ਹੈਰਾਨੀ ਜ਼ਾਹਿਰ ਕੀਤੀ ਹੈ। ਪਤਾ ਲੱਗਿਆ ਹੈ ਕਿ ਮਰਹੂਮ ਫਿਲਮਸਾਜ਼ ਹਮਾਯੂੰ ਅਹਿਮਦ ਦੀ ਪਤਨੀ ਨੇ ਬੰਗਲਾਦੇਸ਼ ਸਰਕਾਰ ਦੇ ਧਿਆਨ ਵਿਚ ਲਿਆਂਦਾ ਸੀ ਕਿ Continue reading

ਮਨਮੋਹਨ ਸਿੰਘ ‘ਤੇ ਬਣ ਰਹੀ ਫਿਲਮ ਦੀਆਂ ਗੁੱਝੀਆਂ ਰਮਜ਼ਾਂ

ਗੁਰਜੰਟ ਸਿੰਘ
ਸਾਬਕਾ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਅਤੇ ਪੱਤਰਕਾਰ ਸੰਜੇ ਬਾਰੂ ਦੀ 2014 ਵਿਚ ਛਪੀ ਕਿਤਾਬ ਉਤੇ ਫਿਲਮ ਬਣਾਉਣ ਦਾ ਐਲਾਨ ਹੋ ਗਿਆ ਹੈ। ਇਹ ਫਿਲਮ 2019 ਵਿਚ ਆ ਰਹੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਰਿਲੀਜ਼ ਕਰਨ ਦੀ ਯੋਜਨਾ ਹੈ। ਯਾਦ ਰਹੇ ਕਿ ਕਿਤਾਬ ਵਿਚ ਸੰਜੇ ਬਾਰੂ ਨੇ ਕੁਝ ਮਾਮਲਿਆਂ ‘ਤੇ ਡਾæ ਮਨਮੋਹਨ ਸਿੰਘ ਦੀ ਬੜੀ ਤਿੱਖੀ ਆਲੋਚਨਾ ਕੀਤੀ ਹੋਈ ਹੈ। Continue reading

ਗੌਹਰ ਖਾਨ: ਨਫਰਤ ਵੰਡਣ ਵਾਲਿਆਂ ਨੂੰ ਕਰਾਰਾ ਜਵਾਬ

-ਕੀਰਤ ਕਾਸ਼ਣੀ
ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤਿਆਂ ਦੀਆਂ ਉਲਝੀਆਂ ਤੰਦਾਂ ਬਹੁਤ ਵਾਰ ਬੜਾ ਵਿਕਰਾਲ ਰੂਪ ਅਖਤਿਆਰ ਕਰ ਜਾਂਦੀਆਂ ਹਨ। ਅੱਜ ਕੱਲ੍ਹ ਕਿਉਂਕਿ ਕੇਂਦਰ ਵਿਚ ਹਿੰਦੂਤਵਵਾਦੀਆਂ ਦੀ ਸਰਕਾਰ ਹੈ, ਇਸ ਲਈ ਸੰਘ ਪੱਖੀ ਲੋਕ ਖੂਬ ਸਰਗਰਮੀ ਦਿਖਾ ਰਹੇ ਹਨ। ਉਨ੍ਹਾਂ ਦਾ ਆਖਣਾ ਹੈ ਕਿ ਹੁਣ ਮੁਲਕ ਵਿਚ ਉਨ੍ਹਾਂ ਦੀ ਸਰਕਾਰ ਹੈ, ਜੇ ਉਹ ਹੁਣ ਵੀ ਆਪਣੀ ਮਰਜ਼ੀ ਨਹੀਂ ਕਰਨਗੇ ਤਾਂ ਹੋਰ ਕਦੋਂ ਕਰਨਗੇ? ਇਨ੍ਹਾਂ ਦੀ ਇਸ ਮਨਮਰਜ਼ੀ ਦਾ ਸ਼ਿਕਾਰ ਰੋਜ਼ ਕੋਈ ਨਾ ਕੋਈ ਬਣ ਜਾਂਦਾ ਹੈ। Continue reading

ਸਿਆਸੀ ਮਿੱਥਾਂ ਅਤੇ ਕਟੱਪਿਆਂ ਦੀ ਤ੍ਰਾਸਦੀ

ਇਹ ਕੋਈ ਇਤਫਾਕ ਨਹੀਂ ਕਿ ‘ਬਾਹੂਬਲੀ 2- ਦਿ ਕਨਕਲ਼ੂਜ਼ਨ’ ਅਤੇ ਇਸ ਤੋਂ ਪਹਿਲਾਂ ‘ਬਾਹੂਬਲੀ- ਦਿ ਬਿਗਨਿੰਗ’ ਫਿਲਮਾਂ ਉਸ ਵਕਤ ਆਈਆਂ ਹਨ ਜਦੋਂ ਮੁਲਕ ਅੰਦਰ ਹਿੰਦੂਤਵ ਸਿਆਸਤ ਦਾ ਰੱਥ ਤੇਜ਼ੀ ਨਾਲ ਗੇੜਿਆ ਜਾ ਰਿਹਾ ਹੈ। ਜ਼ਿੰਦਗੀ ਦੇ ਹਰ ਖੇਤਰ ਉਤੇ ਇਸ ਨੂੰ ਅਸਰਅੰਦਾਜ਼ ਕਰਨ ਦੇ ਹੀਲੇ ਕੀਤੇ ਜਾ ਰਹੇ ਹਨ। ਸਾਡੀ ਕਾਲਮਨਵੀਸ ਕੁਲਦੀਪ ਕੌਰ ਨੇ ਇਸ ਪੱਖ ਤੋਂ ਫਿਲਮ ‘ਬਾਹੂਬਲੀ 2- ਦਿ ਕਨਕਲ਼ੂਜ਼ਨ’ ਬਾਰੇ ਚਰਚਾ ਆਪਣੇ ਇਸ ਲੇਖ ਵਿਚ ਕੀਤੀ ਹੈ। Continue reading

ਸਦਾਬਹਾਰ ਮੁਸਕਾਨ ਵਾਲੀ ਮਾਧੁਰੀ ਦੀਕਸ਼ਿਤ

ਭੀਮ ਰਾਜ ਗਰਗ, ਚੰਡੀਗੜ੍ਹ
ਫੋਨ: 91-98765-45157
ਫਿਲਮ ‘ਅਬੋਧ’ ਦੀ ਮਾਸੂਮ ਜਿਹੀ ਗੌਰੀ ਅਤੇ ਫਿਲਮ ‘ਤੇਜ਼ਾਬ’ ਦੀ ‘ਏਕ ਦੋ ਤੀਨ’ ਵਾਲੀ ਅੱਲ੍ਹੜ ਕੁੜੀ ਫਿਲਮ ḔਬੇਟਾḔ ਵਿਚ ਧਕ ਧਕ ਡਾਂਸ ਕਰਕੇ ਕਦੋਂ ਸਿਨੇਮਾ ਪ੍ਰੇਮੀਆਂ ਦੇ ਦਿਲ ਦੀ ਧੜਕਣ ਬਣ ਗਈ, ਫਿਲਮੀ ਪੰਡਿਤਾਂ ਨੂੰ ਪਤਾ ਵੀ ਨਾ ਲੱਗਾ। Continue reading

ਟਰੰਪ ਦੇ ਦੌਰ ‘ਚ ਅਸਗਰ ਫਰਹਾਦੀ ਹੋਣ ਦਾ ਅਰਥ

ਕੁਲਦੀਪ ਕੌਰ
ਫੋਨ: +91-98554-04330
ਵਿਦੇਸ਼ੀ ਭਾਸ਼ਾ ਵਿਚ ਬਣੀ ਬਿਹਤਰੀਨ ਫਿਲਮ ਦਾ ਅਕਾਦਮੀ ਇਨਾਮ (ਜੋ ਆਸਕਰ ਇਨਾਮ ਵਜੋਂ ਵੱਧ ਮਸ਼ਹੂਰ ਹੈ) ਜਿੱਤਣ ਤੋਂ ਬਾਅਦ ਫਿਲਮ ‘ਸੇਲਜ਼ਮੈਨ’ ਨੇ ਆਪਣੀ ਗੁੰਝਲਦਾਰ ਪਟਕਥਾ ਅਤੇ ਸਮਕਾਲੀ ਰਿਸ਼ਤਿਆਂ ਦੀ ਵਿਆਕਰਣ ਦੀ ਯਥਾਰਥਕ ਪੇਸ਼ਕਾਰੀ ਨਾਲ ਦੁਨੀਆਂ ਭਰ ਦੇ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ। ਖਿੱਚ ਦਾ ਵੱਡਾ ਕਾਰਨ ਉਹ ਚਿੱਠੀ ਵੀ ਬਣੀ ਹੈ ਜਿਹੜੀ ਇਸ ਫਿਲਮ ਦੇ ਨਿਰਦੇਸ਼ਕ ਅਸਗਰ ਫਰਹਾਦੀ ਨੇ ਲਿਖੀ ਹੈ। Continue reading

ਭਾਰਤੀ ਸਿਨੇਮਾ, ਧਰਮ ਤੇ ਮਹਾਤਮਾ ਬੁੱਧ

ਕੁਲਦੀਪ ਕੌਰ
ਫੋਨ: +91-98554-04330
ਭਾਰਤੀ ਸਿਨੇਮਾ ਵਿਚ ਧਰਮ ਆਧਾਰਿਤ ਪਟਕਥਾਵਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਿਰਫ ਇਕ ਧਰਮ ਦੇ ਮੁੱਲਾਂ ਅਤੇ ਮਾਨਤਾਵਾਂ ‘ਤੇ ਨਹੀਂ ਟਿਕੀਆਂ ਹੁੰਦੀਆਂ, ਸਗੋਂ ਆਪਣੀ ਸ਼ੁਰੂਆਤ ਤੋਂ ਹੀ ਇਸ ਨੇ ਹਰ ਅਕੀਦਤ ਨੂੰ ਬਣਦੀ ਸਪੇਸ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਦਾ ਕਾਰਨ ਇਹ ਵੀ ਹੈ ਕਿ ਭਾਰਤੀ ਸਮਾਜ ਦੀ ਤਰਜ਼ ‘ਤੇ ਹੀ ਭਾਰਤੀ ਸਿਨੇਮਾ ਅਜਿਹੇ ਸਾਂਝੇ ਪਲੇਟਫਾਰਮ ਵਾਂਗ ਹੈ ਜਿਸ ਵਿਚ ਹਰ ਧਰਮ, ਜਾਤ, ਖਿੱਤੇ, ਰੰਗ, ਨਸਲ ਤੇ ਲਿੰਗ ਦੇ ਲੋਕਾਂ ਨੇ ਆਪਣੀ ਸਮਰੱਥਾ ਦਾ ਲੋਹਾ ਮਨਵਾਇਆ ਹੈ। Continue reading

ਪਹਿਲੀ ਵਾਰ-ਪ੍ਰਾਜੈਕਟ ਪੇਸ਼ਾਵਰ

ਆਮਨਾ ਸਿੰਘ
ਫਿਲਮ ‘ਪ੍ਰਾਜੈਕਟ ਪੇਸ਼ਾਵਰ’ ਨਾਲ ਕਿਸੇ ਵੇਲੇ ਫਿਲਮੀ ਦੁਨੀਆ ਲਈ ਪ੍ਰਸਿਧ ਸ਼ਹਿਰ ਪੇਸ਼ਾਵਰ (ਪਾਕਿਸਤਾਨ) ਵਿਚ ਫਿਲਮ ਸਨਅਤ ਨੂੰ ਇਕ ਵਾਰ ਫਿਰ ਲੀਹ ‘ਤੇ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਯਾਦ ਰਹੇ ਕਿ ਪੇਸ਼ਾਵਰ ਜੋ ਖੈਬਰ ਪਖਤੂਨਖਵਾ (ਇਸ ਦਾ ਪਹਿਲਾ ਨਾਂ ਸਰਹੱਦੀ ਸੂਬਾ ਸੀ) ਅਤਿਵਾਦ ਦੀ ਮਾਰ ਹੇਠ ਆਉਣ ਕਰ ਕੇ ਇਥੇ ਫਿਲਮੀ ਦੁਨੀਆ ਇਕ ਲਿਹਾਜ਼ ਨਾਲ ਉਜੜ-ਪੁਜੜ ਗਈ ਸੀ। Continue reading

ਸਿਨੇਮਾ ਤੇ ਅੰਧ-ਵਿਸ਼ਵਾਸ

ਕੁਲਦੀਪ ਕੌਰ
ਫੋਨ: +91-98554-04330
ਸਿਨੇਮਾ ਨੂੰ ਆਧੁਨਿਕਤਾ ਦਾ ਸੰਦ ਮੰਨਣ ਦੇ ਬਾਵਜੂਦ ਵੱਖ-ਵੱਖ ਮੁਲਕਾਂ ਦਾ ਸਿਨੇਮਾ ਧਾਰਮਿਕ ਮਾਨਤਾਵਾਂ, ਸਮਾਜਿਕ ਰੂੜੀਆਂ ਅਤੇ ਅੰਧ-ਵਿਸ਼ਵਾਸੀ ਧਾਰਨਾਵਾਂ ਤੋਂ ਮੁਕਤ ਨਹੀਂ ਹੋ ਸਕਿਆ। ਕਲਾ ਦੇ ਤੌਰ ‘ਤੇ ਸਿਨੇਮਾ ਤੋਂ ਇਹ ਤਵੱਕੋ ਸਦਾ ਹੀ ਕੀਤੀ ਜਾਂਦੀ ਹੈ ਕਿ ਉਹ ਨਾ ਸਿਰਫ ਵੇਲਾ ਵਿਹਾਅ ਚੁੱਕੀਆਂ ਰਵਾਇਤਾਂ ਤੋਂ ਬੰਦ-ਖਲਾਸੀ ਲਈ ਪਲੇਟਫਾਰਮ ਬਣੇਗਾ, ਸਗੋਂ ਨਰੋਈਆਂ ਸਭਿਆਚਾਰਕ ਕਦਰਾਂ-ਕੀਮਤਾਂ ਪ੍ਰਚਾਰਨ ਤੇ ਪ੍ਰਸਾਰਨ ਦਾ ਜ਼ਰੀਆ ਵੀ ਬਣੇਗਾ। Continue reading