ਦੇਸ-ਪਰਦੇਸ

ਆਰ ਐਸ ਐਸ ਸਭ ਤੋਂ ਵੱਡੀ ਦਹਿਸ਼ਤਗਰਦ ਸੰਸਥਾ

ਆਰ ਐਸ ਐਸ ਵਲੋਂ ਕੌਮੀ ਜਾਂਚ ਏਜੰਸੀ (ਐਨæਆਈæਏæ) ਅਤੇ ਅਦਾਲਤਾਂ ਉਪਰ ਸਿਆਸੀ ਦਬਾਓ ਪਾ ਕੇ ਹਿੰਦੂਤਵੀ ਅਤਿਵਾਦੀ ਸਰਗਨਿਆਂ ਨੂੰ ਕਲੀਨ ਚਿਟਾਂ ਦਿਵਾਈਆਂ ਜਾ ਰਹੀਆਂ ਹਨ। ਮਹਾਰਾਸ਼ਟਰ ਦੇ ਸਾਬਕਾ ਪੁਲਿਸ ਅਫਸਰ ਐਸ਼ਐਮæ ਮੁਸ਼ਰਿਫ ਨੇ ਆਰæਐਸ਼ਐਸ਼ ਦਾ ਪਰਦਾਪਾਸ਼ ਕਰਦਿਆਂ ਕਿਤਾਬਚਾ ‘ਆਰæਐਸ਼ਐਸ਼ ਸਭ ਤੋਂ ਵੱਡੀ ਦਹਿਸ਼ਤਗਰਦ ਸੰਸਥਾ’ ਲਿਖਿਆ ਹੈ। ਇਸ ਕਿਤਾਬਚੇ ਤੋਂ ਆਰæਐਸ਼ਐਸ਼ ਦੇ ਇਰਾਦਿਆਂ ਨੂੰ ਸਮਝਿਆ ਜਾ ਸਕਦਾ ਹੈ। Continue reading

ਫਿਰਕੂ ਸਦਭਾਵਨਾ ਲਈ ਇਕ ਕਰਮਯੋਗੀ ਸੰਪਾਦਕ ਦੀ ਸ਼ਹਾਦਤ

ਬੂਟਾ ਸਿੰਘ
ਫੋਨ: +91-94634-74342
ਗਣੇਸ਼ ਸ਼ੰਕਰ ਵਿਦਿਆਰਥੀ (26 ਅਕਤੂਬਰ 1890-25 ਮਾਰਚ 1931) ਕੱਦਾਵਰ ਆਜ਼ਾਦੀ ਘੁਲਾਟੀਏ ਸਨ ਅਤੇ ਨਾਲ ਹੀ ਵੱਡੇ ਹੌਸਲੇ ਵਾਲੇ ਧੜੱਲੇਦਾਰ ਸੰਪਾਦਕ ਵੀ ਸਨ। ਉਨ੍ਹਾਂ ਲਗਾਤਾਰ ਅਠਾਰਾਂ ਸਾਲ ਬਰਤਾਨਵੀ ਬਸਤੀਵਾਦੀ ਰਾਜ ਖਿਲਾਫ ਡਟ ਕੇ ਸੰਘਰਸ਼ ਕੀਤਾ। ਉਨ੍ਹਾਂ ਦਾ ਇਕ ਪੈਰ ਜੇਲ੍ਹ ਵਿਚ ਹੁੰਦਾ ਅਤੇ ਇਕ ਕਾਨਪੁਰ ਦੇ ਆਪਣੇ ਨਿੱਕੇ ਜਿਹੇ ਦਫ਼ਤਰ ਵਿਚ। ਉਨ੍ਹਾਂ ਦਾ ਰਸਾਲਾ ‘ਪ੍ਰਤਾਪ’ ਆਜ਼ਾਦੀ ਸੰਗਰਾਮ ਦਾ ਮੁਹਰੈਲ ਸੀ ਜੋ ਆਜ਼ਾਦੀ ਲਈ ਜੱਦੋਜਹਿਦ ਦੇ ਨਾਲ-ਨਾਲ ਜਗੀਰੂ ਅਤੇ ਹੋਰ ਸ਼ਾਹੀ ਤਾਕਤਾਂ ਖਿਲਾਫ ਸੰਘਰਸ਼ਾਂ ਲਈ ਮੰਚ ਮੁਹੱਈਆ ਕਰਦਾ ਸੀ। Continue reading

ਯੋਗੀ ਅਦਿਤਿਆਨਾਥ ਦੀ ਤਾਜਪੋਸ਼ੀ ਦਾ ਮਤਲਬ

ਬੂਟਾ ਸਿੰਘ
ਫੋਨ: +91-94634-74342
ਜਦੋਂ ਕੁਲ ਆਲਮ ਵਿਚ ਹੀ ਘੋਰ ਸੱਜੇਪੱਖੀ ਤਾਕਤਾਂ ਬੇਲਗਾਮ ਮੰਡੀ ਆਰਥਿਕਤਾ ਦੇ ਪਸਾਰੇ ਅਤੇ ਰਾਜ ਪ੍ਰਬੰਧ ਦੇ ਫਾਸ਼ੀਕਰਨ ਦੇ ਏਜੰਡੇ ਤਹਿਤ ਸੱਤਾ ਉਪਰ ਕਾਬਜ਼ ਹੋ ਰਹੀਆਂ ਹਨ ਤਾਂ ਭਾਜਪਾ ਦਾ ਯੂæਪੀæ ਵਿਚ ਸੱਤਾਧਾਰੀ ਹੋ ਕੇ ਮਹੰਤ ਯੋਗੀ ਅਦਿਤਿਆਨਾਥ ਨੂੰ ਮੁੱਖ ਮੰਤਰੀ ਬਣਾਉਣਾ ਅਤੇ ਤੇਜਿੰਦਰ ਬੱਗਾ ਨੂੰ ਦਿੱਲੀ ਤੋਂ ਭਾਜਪਾ ਦਾ ਮੀਡੀਆ ਤਰਜਮਾਨ ਥਾਪਣਾ ਹੈਰਤਅੰਗੇਜ਼ ਨਹੀਂ। Continue reading

ਨਿਆਂ ਪ੍ਰਬੰਧ ਵਿਚ ਅਨਿਆਂ ਅਤੇ ਪੱਖਪਾਤ

ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀæਐਨæ ਸਾਈਬਾਬਾ ਨੂੰ ਸਜ਼ਾ ਸੁਣਾਉਂਦਿਆਂ ਸੈਸ਼ਨ ਜੱਜ ਨੇ ਜੋ ਟਿੱਪਣੀਆਂ ਕੀਤੀਆਂ ਹਨ, ਉਸ ਤੋਂ ਨਿਆਂਪਾਲਿਕਾ ਦਾ ਟੀਰ ਸਾਹਮਣੇ ਆ ਜਾਂਦਾ ਹੈ। ਇਸ ਫੈਸਲੇ ਵਿਚ ਜੱਜ ਨੇ ਤੱਥਾਂ ਵੱਲ ਜਾਣ ਦੀ ਥਾਂ, ਵਿਸ਼ੇਸ਼ ਵਿਚਾਰਧਾਰਾ ਨੂੰ ਆਧਾਰ ਬਣਾਇਆ ਹੈ। Continue reading

ਹਿੰਦੂਤਵ: ਜਿਸ ਦਾ ਅਕੀਦਾ ਹੀ ਅਤਿਵਾਦ ਹੈ…

ਬੂਟਾ ਸਿੰਘ
ਫੋਨ: +91-94634-74342
ਸੰਘ ਪਰਿਵਾਰ ਦੇ ਹਿੰਦੂਤਵ ਦੇ ਏਜੰਡੇ ਬਾਰੇ ਚਰਚਾ ਕਰਦਿਆਂ ਆਮ ਤੌਰ ‘ਤੇ ਦੋ ਪੱਖਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ- ਇਸ ਦੀ ਘੋਰ ਦਹਿਸ਼ਤਗਰਦ ਫ਼ਿਤਰਤ ਅਤੇ ਹਿੰਦੁਸਤਾਨੀ ਸਟੇਟ ਦਾ ਇਸ ਪ੍ਰਤੀ ਖ਼ਾਸ ਨਰਮਗੋਸ਼ਾ। ਹੁਣ ਵੀ ਕੇਂਦਰ ਵਿਚ ਮੋਦੀ ਸਰਕਾਰ ਬਣਾਏ ਜਾਣ ਤੋਂ ਬਾਅਦ ਇਸ ਵਲੋਂ ਰਾਜ ਮਸ਼ੀਨਰੀ ਦੀ ਮਦਦ ਨਾਲ ਹਿੰਦੂਤਵ ਦਾ ਏਜੰਡਾ ਥੋਪਣ ਲਈ ਕੀਤੀ ਜਾ ਰਹੀ ਸ਼ਰੇਆਮ ਹਿੰਸਾ ਨੂੰ ਲੈ ਕੇ ਤਾਂ ਖ਼ੂਬ ਚਰਚਾ ਹੋ ਰਹੀ ਹੈ, Continue reading

ਚੋਣਾਂ, ਆਮ ਆਦਮੀ ਪਾਰਟੀ ਅਤੇ ਪੰਜਾਬ ਦਾ ਭਵਿੱਖ

ਪੰਜਾਬ ਵਿਚ ਆਮ ਕਿਆਫੇ ਹਨ ਕਿ 11 ਮਾਰਚ ਤੋਂ ਬਾਅਦ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ। ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਆਸਾਂ ਵੀ ਬਹੁਤ ਹਨ ਪਰ ਇਹ ਵੀ ਸਵਾਲ ਕੀਤੇ ਜਾ ਰਹੇ ਹਨ ਕਿ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਚੋਣਾਂ ਤੋਂ ਪਹਿਲਾਂ ਕੁਝ ਮੋਢੀ ਲੀਡਰਾਂ ਨੂੰ ਪਾਰਟੀ ‘ਚੋ ਕੱਢਿਆ, ਉਸ ਦਾ ਮਨੋਰਥ ਚੋਣਾਂ ਜਿੱਤ ਕੇ ਇਸ ਦਾ ਸਿਹਰਾ ਆਪਣੇ ਸਿਰ ਲੈਣਾ ਹੀ ਤਾਂ ਨਹੀਂ ਸੀ? Continue reading

ਆਰ ਐਸ ਐਸ ਦੇ ਤਾਂਡਵ ਨਾਚ ਦਾ ਨਵਾਂ ਥੀਏਟਰ

ਬੂਟਾ ਸਿੰਘ
ਫੋਨ: +91-94634-74342
ਵਿਚਾਰਾਂ ਦੀ ਆਜ਼ਾਦੀ ਨੂੰ ਕੁਚਲਣ ਦੇ ਏਜੰਡੇ ਤਹਿਤ ਇਸ ਵਕਤ ਜੈ ਨਰਾਇਣ ਵਿਆਸ ਯੂਨੀਵਰਸਿਟੀ ਜੋਧਪੁਰ (ਰਾਜਸਥਾਨ) ਹਿੰਦੂਤਵੀ ਫਾਸ਼ੀਵਾਦੀਆਂ ਦੇ ਨਿਸ਼ਾਨੇ ‘ਤੇ ਹੈ। ਬਹਾਨਾ ਇਹ ਬਣਾਇਆ ਗਿਆ ਕਿ ਮਸ਼ਹੂਰ ਵਿਦਵਾਨ ਨਿਵੇਦਿਤਾ ਮੈਨਨ ਨੇ ਜੋ ਲੈਕਚਰ ਦਿੱਤਾ ਸੀ, ਉਹ ਰਾਸ਼ਟਰ ਵਿਰੋਧੀ ਸੀ; ਕਿ ਕਾਨਫਰੰਸ ਦੀ ਰਿਸੋਰਸ ਪਰਸਨ ਨੇ ਹਿੰਦੁਸਤਾਨੀ ਫ਼ੌਜ ਬਾਬਤ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। Continue reading

ਪੰਜਾਬ ਦਾ ਸੱਚ, ਬਾਦਲ ਤੇ ਲੋਕਾਂ ਦਾ ਰੌਂਅ

ਗੁਰਬਚਨ ਸਿੰਘ ਭੁੱਲਰ
ਫੋਨ: 011-42502364
ਪੰਜਾਬ ਅਸੈਂਬਲੀ ਦੀਆਂ ਚੋਣਾਂ ਵਾਸਤੇ ਚਿਰਾਂ ਤੋਂ ਰਵਾਇਤੀ ਪਾਰਟੀਆਂ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ, ਵਿਚਕਾਰ “ਦੋਹੀਂ ਦਲੀਂ ਮੁਕਾਬਲਾ” ਹੁੰਦਾ ਰਿਹਾ ਸੀ। “ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ, ਕੋਈ ਨਹੀਂ ਸੀ ਤੀਸਰੀ ਜ਼ਾਤ ਆਹੀ।” ਦੋਹਾਂ ਦਲਾਂ ਦੀਆਂ ਰਣਭੇਰੀਆਂ ਤਾਂ ਵਜਦੀਆਂ ਸਨ, ਪਰ ਬਹੁਤੀਆਂ ਤਿੱਖੀਆਂ ਨਹੀਂ। ਇਸ ਵਾਰ ਤੀਸਰੀ ਜ਼ਾਤ, ਆਮ ਆਦਮੀ ਪਾਰਟੀ ਦੇ ਪਰਗਟ ਹੋਣ ਨਾਲ ਮੁਕਾਬਲਾ ਵੱਧ ਤਿੱਖਾ ਅਤੇ ਦਿਲਚਸਪ ਹੋ ਗਿਆ ਹੈ। Continue reading

ਪੰਜਾਬ ਦੀਆਂ ਚੋਣਾਂ ਅਤੇ ਆਸ ਦੀ ਕਿਰਨ

ਪੰਜਾਬ ਦੀ ਵਿਧਾਨ ਸਭਾ ਬਾਰੇ ਉਤਸ਼ਾਹ ਐਤਕੀਂ ਪਹਿਲਾਂ ਵਾਲੀ ਕਿਸੇ ਵੀ ਚੋਣ ਤੋਂ ਵੱਖਰਾ ਹੈ। ਇਸ ਵਾਰ ਦੋ ਸਥਾਪਿਤ ਰਵਾਇਤੀ ਧਿਰਾਂ- ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ, ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਰੂਪ ਵਿਚ ਤਕੜੀ ਧਿਰ ਚੋਣ ਪਿੜ ਵਿਚ ਪੂਰੀਆਂ ਡੰਡ-ਬੈਠਕਾਂ ਮਾਰ ਕੇ ਨਿੱਤਰੀ ਹੋਈ ਹੈ। ਹਰ ਸਿਆਸੀ ਮਾਹਿਰ ਦੀ ਰਾਏ ਹੈ ਕਿ ਇਸ ਵਾਰ ਨਤੀਜੇ ਵੱਖਰੇ ਹੋਣਗੇ ਅਤੇ ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਪੰਜਾਬ ਦੀ ਸਿਆਸਤ ਪਹਿਲਾਂ ਨਾਲੋਂ ਵੱਖਰੀ ਜ਼ਰੂਰ ਹੋਵੇਗੀ। Continue reading

ਪੰਜਾਬ ਦੀ ਸਿਆਸਤ ਅਤੇ ਪਰਵਾਸੀ ਪੰਜਾਬੀ

ਸਿੱਧੂ ਦਮਦਮੀ
ਫੋਨ: 001-626-400-3567
ਪੰਜਾਬੀਆਂ ਦੀ ਵਸੋਂ ਵਾਲੇ ਪਰਦੇਸਾਂ ਵਿਚ ਅੱਜ ਕੱਲ੍ਹ ਹਫਤਾਵਾਰੀ ਪਾਰਟੀਆਂ, ਪਰਿਵਾਰਕ ਸਮਾਗਮਾਂ ਅਤੇ ਗੁਰਦੁਆਰਿਆਂ ਦੇ ਇਕੱਠਾਂ ਸਮੇਤ ਹਰ ਜਗ੍ਹਾ ਪੰਜਾਬ ਦੀਆਂ ਚੋਣਾਂ ਦੀ ਚਰਚਾ ਹੋ ਰਹੀ ਹੈ। ਹਰ ਪਰਵਾਸੀ ਪੰਜਾਬੀ ਇਨ੍ਹਾਂ ਬਾਰੇ ਸੂਚਨਾਵਾਂ ਤੇ ਸੁਝਾਵਾਂ ਨਾਲ ਭਰਿਆ ਪਿਆ ਹੈ। ਪਰਵਾਸੀ ਪੰਜਾਬੀ ਵਸੋਂ ਵਾਲੇ ਦੇਸ਼ਾਂ ਦੇ ਕੌਮਾਂਤਰੀ ਹਵਾਈ ਅੱਡਿਆਂ ‘ਤੇ ਭਾਰਤ ਲਈ ਜਹਾਜ਼ ਫੜਨ ਵਾਲਿਆਂ ਦੀ ਭੀੜ ਆਮ ਦਿਨਾਂ ਨਾਲੋਂ ਵਧੀ ਹੋਈ ਹੈ। Continue reading