ਖੇਡ ਸੰਸਾਰ

ਰਿਆਸਤੀ ਰਾਜਾਂ ਦਾ ਪਹਿਲਵਾਨ: ਰੁਸਤਮ-ਏ-ਹਿੰਦ ਪੂਰਨ ਸਿੰਘ ਸਿੱਧੂ

ਇਕਬਾਲ ਸਿੰਘ ਜੱਬੋਵਾਲੀਆ
ਫੋਨ: 917-375-6395
ਪਹਿਲਵਾਨ ਪੂਰਨ ਸਿੰਘ ਸਿੱਧੂ ਪੰਜਾਬ ਦੇ ਪਹਿਲਵਾਨਾਂ ਨੂੰ ਪਛਾੜਦਾ ਦਿੱਲੀ ਜਾ ਪੁੱਜਾ ਤੇ ਉਥੋਂ ਦੇ ਸਾਰੇ ਤਕੜੇ ਪਹਿਲਵਾਨ ਢਾਹੇ। ਫਿਰ ਮਥਰਾ ਤੇ ਆਗਰੇ ਦੇ ਨਾਮੀ ਪਹਿਲਵਾਨ ਚਿੱਤ ਕੀਤੇ। ਸਾਰੇ ਹਲਚਲ ਮਚ ਗਈ, ਕੌਣ ਹੈ ਇਹ, ਜੋ ਮਿੰਟਾਂ-ਸਕਿੰਟਾਂ ਵਿਚ ਤਕੜੇ ਪਹਿਲਵਾਨਾਂ ਨੂੰ ਪਛਾੜਦਾ ਜਾ ਰਿਹੈ? ਦਰਮਿਆਨੇ ਕੱਦ ਤੇ ਪੱਕੇ ਰੰਗ ਕਰਕੇ ਸਾਰੇ ਉਸ ਨੂੰ ਕੰਸ ਆਖਦੇ। Continue reading

ਉਲੰਪਿਕਸ ਅਤੇ ਸਿਆਸਤ

ਦਲਬਾਰਾ ਸਿੰਘ ਮਾਂਗਟ
ਫੋਨ: 269-267-9621
ਉਲੰਪਿਕ ਖੇਡਾਂ ਦਾ ਅਰੰਭ 1896 ਵਿਚ ਯੂਨਾਨ (ਗਰੀਸ) ਦੇ ਏਥਨਜ਼ ਸ਼ਹਿਰ ਤੋਂ ਹੋਇਆ ਸੀ ਅਤੇ ਇਹ ਖੇਡਾਂ 120 ਸਾਲ (1896-2016) ਦਾ ਸਫਰ ਪੂਰਾ ਕਰ ਚੁੱਕੀਆਂ ਹਨ। ਕੇਵਲ ਸੰਸਾਰ ਯੁੱਧ ਕਰ ਕੇ 1940-44 ਵਿਚ ਇਹ ਖੇਡਾਂ ਨਹੀਂ ਸਨ ਹੋ ਸਕੀਆਂ। ਇਸ ਤੋਂ ਇਲਾਵਾ ਹਰ ਚਾਰ ਸਾਲ ਮਗਰੋਂ ਦੁਨੀਆਂ ਦੇ ਕਿਸੇ ਨਾ ਕਿਸੇ ਸ਼ਹਿਰ ਇਹ ਖੇਡਾਂ ਹੁੰਦੀਆਂ ਆਈਆਂ ਹਨ। ਇਸ ਬਾਬਤ ਕੁਝ ਵੇਰਵਾ ਇਸ ਪ੍ਰਕਾਰ ਹੈ: Continue reading

ਸਿੱਖ ਖਿਡਾਰੀ ਹਾਕੀ ਟੀਮਾਂ ਦੀ ਸ਼ਾਨ

ਪ੍ਰਿੰæ ਸਰਵਣ ਸਿੰਘ
ਭਾਰਤ ਵਿਚ ਸਿੱਖਾਂ ਦੀ ਗਿਣਤੀ ਭਾਵੇਂ 2% ਤੋਂ ਘੱਟ ਹੈ ਪਰ ਭਾਰਤੀ ਹਾਕੀ ਟੀਮ ਵਿਚ ਉਹ 60% ਦੇ ਕਰੀਬ ਹਨ। ਭਾਰਤ ਦੀ ਜਿਸ ਟੀਮ ਨੇ 2016 ਦਾ ਜੂਨੀਅਰ ਵਰਲਡ ਕੱਪ ਜਿੱਤਿਆ ਹੈ, ਉਸ ਵਿਚ ਦਸ ਸਿੱਖ ਖਿਡਾਰੀ-ਹਰਜੀਤ ਸਿੰਘ, ਹਰਮਨਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਸਿਮਰਨਜੀਤ ਸਿੰਘ, ਮਨਦੀਪ ਸਿੰਘ, ਪਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਜੰਟ ਸਿੰਘ, ਸੰਤਾ ਸਿੰਘ ਤੇ ਗੁਰਿੰਦਰ ਸਿੰਘ ਖੇਡੇ। Continue reading

ਬਿੱਲੂ ਰਾਜੇਆਣੀਏ ਦਾ ਅਕਾਲ ਚਲਾਣਾ

ਪ੍ਰਿੰæ ਸਰਵਣ ਸਿੰਘ
ਬਿੱਲੂ ਰਾਜੇਆਣੀਆ ਜਦੋਂ ਗੁੱਟ ਫੜਦਾ ਤਾਂ ਦਰਸ਼ਕ ਕਹਿੰਦੇ, “ਲੈ ਬਈ ਆ’ਗੀ ਘੁਲਾੜੀ ‘ਚ ਬਾਂਹ, ਲੱਗ’ਗੇ ਜਿੰਦੇæææ।” ਉਹ ਆਫਤਾਂ ਦਾ ਜਾਫੀ ਸੀ ਜਿਸ ਦੀਆਂ ਗੱਲਾਂ ਮੈਚ ਤੋਂ ਬਾਅਦ ਸੱਥਾਂ ਵਿਚ ਹੁੰਦੀਆਂ ਰਹਿੰਦੀਆਂ। ਨੱਬੇ ਸਾਲ ਦੀ ਉਮਰ ਭੋਗ ਕੇ ਉਹ 3 ਦਸੰਬਰ 2016 ਨੂੰ ਅਕਾਲ ਚਲਾਣਾ ਕਰ ਗਿਆ। Continue reading

ਪੰਜਾਬ ਯੂਨੀਵਰਸਿਟੀ ਵਿਚ ਬਲਬੀਰ ਸਿੰਘ ਚੇਅਰ ਕਾਇਮ

ਪ੍ਰਿੰæ ਸਰਵਣ ਸਿੰਘ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ Ḕਬਲਬੀਰ ਸਿੰਘ ਚੇਅਰḔ ਦੀ ਸਥਾਪਨਾ ਕਰ ਕੇ ਆਈਕੋਨਿਕ ਓਲੰਪੀਅਨ ਬਲਬੀਰ ਸਿੰਘ ਦਾ ਸਹੀ ਸਨਮਾਨ ਕੀਤਾ ਹੈ। ਇਸ ਲਈ ਪੰਜਾਬ ਯੂਨੀਵਰਸਿਟੀ ਤੇ ਬਲਬੀਰ ਸਿੰਘ ਦੋਹਾਂ ਨੂੰ ਮੁਬਾਰਕਾਂ। ਚੇਅਰ ਦੇ ਮੁਢਲੇ ਮੁਖੀ ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਨੂੰ ਵੀ ਵਧਾਈਆਂ। ਮੇਰੀਆਂ ਬਲਬੀਰ ਸਿੰਘ ਨਾਲ ਮੁਲਾਕਾਤਾਂ ਹੁੰਦੀਆਂ ਹੀ ਰਹਿੰਦੀਆਂ ਨੇ। ਉਨ੍ਹਾਂ ਮੁਲਾਕਾਤਾਂ ‘ਚੋਂ ਹੀ ਉਹਦੀ ਜੀਵਨੀ ‘ਗੋਲਡਨ ਗੋਲ’ ਨਿਕਲੀ ਸੀ। ਉਹ ਕਹਿੰਦਾ ਹੈ, “92 ਸਾਲ ਦੀ ਉਮਰ ਵਿਚ ਮੈਂ ਪਿੱਛਲਝਾਤ ਮਾਰਦਾਂ ਤਾਂ ਮੈਨੂੰ ਮੇਰਾ ਨਾਨਕਾ ਪਿੰਡ ਹਰੀਪੁਰ ਯਾਦ ਆ ਜਾਂਦੈ। Continue reading

ਕੁਸ਼ਤੀ, ਕਬੱਡੀ, ਬਾਕਸਿੰਗ ਤੇ ਰੱਸਾਕਸ਼ੀ ਦਾ ਸ਼ੇਰ-ਸ਼ੰਕਰੀਆ ਪਾਲਾ

ਇਕਬਾਲ ਸਿੰਘ ਜੱਬੋਵਾਲੀਆ
ਫੋਨ: 917-375-6395
ਪੰਜਾਬ ਦੇ ਪ੍ਰਸਿੱਧ ਪਿੰਡ ਸ਼ੰਕਰ ਨੇ ਬੜੇ ਬੜੇ ਧੱਕੜ ਪਹਿਲਵਾਨ ਤੇ ਕਬੱਡੀ ਖਿਡਾਰੀ ਪੈਦਾ ਕੀਤੇ ਹਨ। ਗੁਰਦਾਵਰ, ਧਿਆਨ ਸਿੰਘ ਧਿਆਨਾ (ਪਾਲੇ ਦਾ ਪਿਤਾ) ਸਰਬਣ ਢਾਡੀ, ਧੰਨੋ, ਮੋਹਣ ਸਿੰਘ ਪੁਰੇਵਾਲ, ਥੰਮਣ ਸਿੰਘ, ਨਿਰੰਜਨ ਸਿੰਘ, ਚੈਨ ਸਿੰਘ, ਅਜੈਬ ਸਿੰਘ ਭਲਵਾਨ ਅਤੇ ਕਬੱਡੀ ਵਿਚ ਪਾਲਾ, ਘੁੱਗਾ, ਗੁਰਦਿਆਲ, ਜੈਸੀ, ਲੱਖੀ, ਬੁੱਧੂ, ਅਜੈਬ, ਦੇਬਾ, ਅਮਰਜੀਤ ਅਤੇ ਜਸਵੀਰ ਦੇ ਨਾਂ ਜ਼ਿਕਰਯੋਗ ਹਨ।
ਪਾਲੇ ਨੇ ਪਹਿਲਵਾਨੀ, ਕਬੱਡੀ, ਬਾਕਸਿੰਗ ਤੇ ਰੱਸਾਕਸ਼ੀ ਵਿਚ ਵੱਡੀਆਂ ਮੱਲਾਂ ਮਾਰ ਕੇ ਪਿੰਡ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਰੱਸਾਕਸ਼ੀ ‘ਚ ਭਾਰਤੀ ਟੀਮ ਦੀ ਪ੍ਰਤੀਨਿਧਤਾ ਕਰਕੇ ਟੋਕੀਓ, ਜਪਾਨ, ਸਾਊਥ ਕੋਰੀਆ, ਸਿੰਘਾਪੁਰ, ਮਲੇਸ਼ੀਆ ਆਦਿ ਮੁਲਕਾਂ ਦੀਆਂ ਟੀਮਾਂ ਨਾਲ ਮੁਕਾਬਲੇ ਲੜੇ। Continue reading

ਓਲੰਪਿਕ ਖੇਡਾਂ ਦਾ ਖੁਲਾਸਾ

ਪ੍ਰਿੰæ ਸਰਵਣ ਸਿੰਘ
ਏਥਨਜ਼-1896 ਦੀਆਂ ਪਹਿਲੀਆਂ ਓਲੰਪਿਕ ਖੇਡਾਂ ਦੇ ਉਦਘਾਟਨ ਸਮੇਂ ਬੱਦਲੀਆਂ ਉਮਡ ਆਈਆਂ ਸਨ। ਰੀਓ-2016 ਦੀਆਂ 31ਵੀਆਂ ਓਲੰਪਿਕ ਖੇਡਾਂ ਦੇ ਸਮਾਪਤੀ ਸਮਾਰੋਹ ‘ਤੇ ਬੱਦਲਾਂ ਨੇ ਬਰਸ ਕੇ ਹਾਜ਼ਰੀ ਲਵਾਈ। 120 ਸਾਲ ਦੇ ਅਰਸੇ ਦੌਰਾਨ 1916, 40 ਤੇ 44 ਦੀਆਂ ਖੇਡਾਂ ਵਿਸ਼ਵ ਜੰਗਾਂ ਕਾਰਨ ਨਹੀਂ ਹੋ ਸਕੀਆਂ। 1980 ਤੇ 84 ਦੀਆਂ ਖੇਡਾਂ ਪਹਿਲਾਂ ਅਮਰੀਕੀ ਗੁੱਟ ਤੇ ਪਿੱਛੋਂ ਸੋਵੀਅਤ ਰੂਸੀ ਗੁੱਟ ਦੇ ਬਾਈਕਾਟ ਕਾਰਨ ਅਧੂਰੀਆਂ ਰਹੀਆਂ। ਮਿਊਨਿਖ-72 ਦੀਆਂ ਖੇਡਾਂ ‘ਚ ਫਸਲਤੀਨੀ ਗੁਰੀਲਿਆਂ ਨੇ ਕੁਝ ਇਸਰਾਈਲੀ ਖਿਡਾਰੀ ਮਾਰ ਦਿੱਤੇ। ਓਲੰਪਿਕ ਖੇਡਾਂ ਵਿਚ ਕਦੇ ਪਾਵੋ ਨੁਰਮੀ ਦੀ ਗੁੱਡੀ ਚੜ੍ਹੀ, ਕਦੇ ਜੈਸੀ ਓਵੇਂਸ, ਕਦੇ ਲਾਰੀਸਾ ਲਤੀਨੀਨਾ, ਕਦੇ ਮਾਰਕ ਸਪਿਟਜ਼, ਕਦੇ ਕਾਰਲ ਲਿਊਸ, ਕਦੇ ਮਾਈਕਲ ਫੈਲਪਸ ਅਤੇ ਕਦੇ ਓਸੈਨ ਬੋਲਟ ਦੀ। Continue reading

ਭਾਰਤੀ ਹਾਕੀ ਦਾ ਅੱਗਾ ਤੇ ਪਿੱਛਾ

ਪ੍ਰਿੰæ ਸਰਵਣ ਸਿੰਘ
28 ਨਵੰਬਰ ਤੋਂ 6 ਦਸੰਬਰ ਤਕ ਖੇਡੀ ਗਈ ਵਰਲਡ ਹਾਕੀ ਲੀਗ ਵਿਚ ਭਾਰਤੀ ਟੀਮ ਨੇ ਤੀਜੇ ਸਥਾਨ ਉਤੇ ਆ ਕੇ ਉਲੰਪਿਕ ਖੇਡਾਂ ਵਿਚ ਜਿੱਤ ਮੰਚ ‘ਤੇ ਚੜ੍ਹਨ ਦੀ ਆਸ ਫਿਰ ਜਗਾ ਦਿੱਤੀ ਹੈ। ਪਰ ਇਹਦੇ ਲਈ ਉਚੇਚੇ ਯਤਨ ਲਗਾਤਾਰ ਜਾਰੀ ਰੱਖਣੇ ਪੈਣਗੇ। Continue reading

ਫੁੱਟਬਾਲ ਖਿਡਾਰੀ ਸਰਦਾਰੀ ਲਾਲ ਸਰਹਾਲਾ ਖੁਰਦ

ਇਕਬਾਲ ਸਿੰਘ ਜੱਬੋਵਾਲੀਆ
ਮਾਹਿਲਪੁਰ ਦੀ ਧਰਤੀ ਨੇ ਅਰਜਨ ਐਵਾਰਡੀ, ਏਸ਼ੀਅਨ ਸਟਾਰ ਤੇ ਮਹਾਨ ਫੁੱਟਬਾਲ ਖਿਡਾਰੀ ਪੈਦਾ ਕੀਤੇ ਹਨ। ਇਨ੍ਹਾਂ ਹੀ ਖਿਡਾਰੀਆਂ ਵਿਚੋਂ ਮਾਹਿਲਪੁਰ ਦੀ ਧਰਤੀ ਨੂੰ ਮਾਣ ਬਖਸ਼ਣ ਵਾਲਾ ਸਰਹਾਲਾ ਖੁਰਦ ਦਾ ਸਰਦਾਰੀ ਲਾਲ ਵੀ ਜ਼ਬਰਦਸਤ ਖਿਡਾਰੀ ਹੋਇਆ ਹੈ। Continue reading

ਕਬੱਡੀ ਓਲੰਪਿਕ ਖੇਡਾਂ ਵਿਚ ਖਿਡਾਉਣ ਦੀਆਂ ਟਾਹਰਾਂ

ਪ੍ਰਿੰæ ਸਰਵਣ ਸਿੰਘ
ਜੇਕਰ ਕਬੱਡੀ ਨੂੰ ਓਲੰਪਿਕ ਖੇਡਾਂ ਵਿਚ ਸ਼ਾਮਲ ਕਰਾਉਣਾ ਹੈ ਤਾਂ ਹੁਣੇ ਜਾਗਣ ਦਾ ਵੇਲਾ ਹੈ। 2016 ਦੀਆਂ ਓਲੰਪਿਕ ਖੇਡਾਂ ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜਨੀਰੋ ਵਿਚ ਹੋ ਰਹੀਆਂ ਹਨ ਤੇ 2020 ਦੀਆਂ ਟੋਕੀਓ, ਜਪਾਨ ਵਿਚ। 2024 ਦੀਆਂ 33ਵੀਆਂ ਓਲੰਪਿਕ ਖੇਡਾਂ ਕਰਾਉਣ ਲਈ ਅਰਜ਼ੀਆਂ ਦੇਣ ਦੀ ਆਖਰੀ ਮਿਤੀ 15 ਸਤੰਬਰ 2015 ਸੀ। ਜਿਨ੍ਹਾਂ ਸ਼ਹਿਰਾਂ ਨੇ ਅਰਜ਼ੀਆਂ ਦਿੱਤੀਆਂ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਪੁਣ ਛਾਣ ਕਰਨ ਪਿੱਛੋਂ ਉਨ੍ਹਾਂ ਦੇ ਨਾਂ ਨਸ਼ਰ ਕਰ ਦਿੱਤੇ ਹਨ। Continue reading