ਗੁਰਮਤਿ

ਪੂਤਾ ਮਾਤਾ ਕੀ ਆਸੀਸ

ਡਾæ ਗੁਰਨਾਮ ਕੌਰ, ਕੈਨੇਡਾ
ਇਹ ਸ਼ਬਦ ਰਾਗੁ ਗੂਜਰੀ ਵਿਚ ਪੰਜਵੀਂ ਨਾਨਕ ਜੋਤਿ ਗੁਰੂ ਅਰਜਨ ਦੇਵ ਜੀ ਦਾ ਹੈ। ਇਸ ਸ਼ਬਦ ਵਿਚ ਮਾਂ ਵੱਲੋਂ ਆਪਣੇ ਪੁੱਤਰ ਨੂੰ ਅਸੀਸ ਦਿੱਤੀ ਗਈ ਹੈ ਕਿ ਉਸ ਨੂੰ ਅਕਾਲ ਪੁਰਖ ਹਮੇਸ਼ਾ ਯਾਦ ਰਹੇ, ਕਦੇ ਅੱਖ ਝਮਕਣ ਜਿੰਨੇ ਸਮੇਂ ਲਈ ਵੀ ਨਾ ਵਿਸਰੇ ਅਤੇ ਪੁੱਤਰ ਹਮੇਸ਼ਾ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਰਹੇ। Continue reading

ਭਇਆ ਮਨੂਰੁ ਕੰਚਨੁ ਫਿਰਿ ਹੋਵੈ

ਡਾæ ਗੁਰਨਾਮ ਕੌਰ, ਕੈਨੇਡਾ
ਉਪਰੋਕਤ ਸਿਰਲੇਖ ਰਾਗੁ ਮਾਰੂ ਵਿਚ ਗੁਰੂ ਨਾਨਕ ਦੇਵ ਦੇ ਰਚੇ ਸ਼ਬਦ ਵਿਚੋਂ ਇੱਕ ਤੁਕ ਦਾ ਹਿੱਸਾ ਹੈ। ਸਮੁੱਚੇ ਸ਼ਬਦ ਦਾ ਭਾਵ ਕੁੱਝ ਇਸ ਤਰ੍ਹਾਂ ਹੈ ਕਿ ਮਨੁੱਖ ਦਾ ਆਚਰਣ ਕਾਗਜ਼ ਹੈ ਅਤੇ ਉਸ ਕਾਗਜ਼ ਉਤੇ ਲਿਖਣ ਦਾ ਸਾਧਨ ਭਾਵ ਦਵਾਤ (ਸਿਆਹੀ) ਮਨੁੱਖ ਦਾ ਮਨ ਹੈ। Continue reading

ਸਿੱਖ ਇਸਤਰੀ ਦੀ ਮੁਖਤਿਆਰਤਾ ਅਤੇ ਇਤਿਹਾਸ ਵਿਚ ਯੋਗਦਾਨ

ਡਾæ ਗੁਰਨਾਮ ਕੌਰ, ਕੈਨੇਡਾ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਅਤੇ ਗੁਰੂ ਸਾਹਿਬਾਨ ਵੱਲੋਂ ਅਮਲੀ ਰੂਪ ਵਿਚ ਦਿੱਤੇ ਇਸਤਰੀ ਪੁਰਸ਼ ਦੀ ਬਰਾਬਰੀ ਦੇ ਸਿਧਾਂਤ ਵਿਚੋਂ ਹੀ ਇਸਤਰੀ ਦੀ ਮੁਖਤਿਆਰਤਾ (ਇੰਪਾਵਰਮੈਂਟ) ਦਾ ਸਿਧਾਂਤ ਨਿਕਲਦਾ ਹੈ। ਸਮੱਸਿਆ ਵੱਧ ਅਧਿਕਾਰ ਦੇਣ ਜਾਂ ਘੱਟ ਫ਼ਰਜ਼ ਦੇਣ ਦੀ ਨਹੀਂ ਹੈ। Continue reading

ਸਿੱਖ ਇਤਿਹਾਸ ਵਿਚ ਬੀਬੀਆਂ ਦਾ ਯੋਗਦਾਨ

ਡਾæ ਗੁਰਨਾਮ ਕੌਰ, ਕੈਨੇਡਾ
ਇਹ ਲੇਖ ਲੜੀ ਸਿੱਖ ਇਤਿਹਾਸ ਵਿਚ ਨਾ ਸਿਰਫ ਬੀਬੀਆਂ ਦੇ ਯੋਗਦਾਨ ਨੂੰ ਦੇਖਣ-ਸਮਝਣ ਲਈ ਹੈ, ਬਲਕਿ ਪੁਰਾਤਨ ਯੋਗਦਾਨ ਦੇ ਸੰਦਰਭ ਵਿਚ ਇਹ ਦੇਖਣ ਲਈ ਵੀ ਹੈ ਕਿ ਵਰਤਮਾਨ ਵਿਚ ਬੀਬੀਆਂ ਦੇ ਸਾਹਮਣੇ ਕੀ ਚੁਣੌਤੀਆਂ ਹਨ, ਜਿਨ੍ਹਾਂ ਨਾਲ ਸਿੱਝਣ ਲਈ ਉਨ੍ਹਾਂ ਨੂੰ ਅੱਗੇ ਆਉਣਾ ਚਾਹੀਦਾ ਹੈ। Continue reading

ਗੁਰਮਤਾ ਬਨਾਮ ਸਰਬਤ-ਖਾਲਸਾ ਦੇ ਸਮਕਾਲੀ-ਸਰੋਕਾਰ

ਪ੍ਰੋæ ਬਲਕਾਰ ਸਿੰਘ
ਕਿਸੇ ਵੀ ਸਿੱਖ-ਸਮਕਾਲ ਦੇ ਸਰੋਕਾਰਾਂ ਨੂੰ ਸਮਝਣ ਲਈ ਗੁਰੂ ਜੋਤਿ ਅਤੇ ਗੁਰੂ ਜੁਗਤਿ ਨੂੰ ਸਮਝਣ ਦੀ ਲੋੜ ਹੈ ਅਤੇ ਇਸੇ ਰੌਸ਼ਨੀ ਵਿਚ ਕਿਸੇ ਕਿਸਮ ਦੀ ਸਰੋਕਾਰ-ਸਥਾਪਤੀ ਦੀ ਵੀ ਲੋੜ ਹੈ। ਗੁਰੂ ਜੋਤਿ ਅਤੇ ਗੁਰੂ ਜੁਗਤਿ, ਇੱਕੋ ਹੀ ਗੁਰੂ-ਸਿੱਕੇ ਦੇ ਦੋ ਪਾਸੇ ਹਨ। Continue reading

ਰਿਧਿ ਸਿਧਿ ਅਵਰਾ ਸਾਦ-2

ਗੁਰਨਾਮ ਕੌਰ, ਕੈਨੇਡਾ
ਪਿਛਲੇ ਲੇਖ ਦੇ ਅਰੰਭ ਵਿਚ ਹੀ ਗੱਲ ਕੀਤੀ ਸੀ ਕਿ ਰਿਧੀਆਂ-ਸਿੱਧੀਆਂ ਦਾ ਸਬੰਧ ਹਿੰਦੂ ਅਤੇ ਬੁੱਧ ਧਰਮ ਦੇ ਤਾਂਤ੍ਰਿਕਾਂ ਨਾਲ ਹੈ ਜੋ ਖਾਸ ਕਿਸਮ ਦੀ ਸਾਧਨਾ ਰਾਹੀਂ ਇਨ੍ਹਾਂ ਖਾਸ ਕਿਸਮ ਦੀਆਂ ਸ਼ਕਤੀਆਂ ਨੂੰ ਪ੍ਰਾਪਤ ਕਰਨ ਦਾ ਜਤਨ ਕਰਦੇ ਹਨ। Continue reading

ਰਿਧਿ ਸਿਧਿ ਅਵਰਾ ਸਾਦ

ਡਾæ ਗੁਰਨਾਮ ਕੌਰ, ਕੈਨੇਡਾ
ਅੱਜ ਕਲ੍ਹ ਤਰ੍ਹਾਂ ਤਰ੍ਹਾਂ ਦੇ ਸਾਧਾਂ-ਸੰਤਾਂ, ਤਾਂਤ੍ਰਿਕਾਂ ਦਾ ਬੋਲ-ਬਾਲਾ ਹੈ। ਕੈਨੇਡਾ ਦੀਆਂ ਅਖ਼ਬਾਰਾਂ ਵਿਚ ਖ਼ਬਰਾਂ ਅਤੇ ਸਾਹਿਤਕ ਸਮੱਗਰੀ ਨਾਲੋਂ ਇਨ੍ਹਾਂ ਬਾਬਿਆਂ ਦੇ ਇਸ਼ਤਿਹਾਰ ਵੱਧ ਲੱਗੇ ਹੁੰਦੇ ਹਨ। Continue reading

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ

ਡਾæ ਗੁਰਨਾਮ ਕੌਰ, ਕੈਨੇਡਾ
ਟੋਰਾਂਟੋ ਤੋਂ ਨਿਕਲਦੀ ਇਕ ਪੰਜਾਬੀ ਅਖ਼ਬਾਰ ਮੇਰੇ ਸਾਹਮਣੇ ਪਈ ਹੈ। ਇਸ ਦੇ ਮੁੱਖ ਪੰਨੇ ‘ਤੇ ਖ਼ਬਰ ਲੱਗੀ ਹੈ, “ਬਰਤਾਨੀਆਂ ‘ਚ ਦਲਿਤਾਂ ਨੂੰ ਹੁਣ ਵੀ ਸਵਰਨ ਜਾਤੀਆਂ ਦੀ ਨਫ਼ਰਤ ਦਾ ਹੋਣਾ ਪੈਂਦਾ ਹੈ ਸ਼ਿਕਾਰ; ਸਕੂਲ ‘ਚ ਬੱਚਿਆਂ ਨੂੰ ਸੁਣਨੇ ਪੈਂਦੇ ਨੇ ਅਪਸ਼ਬਦ, ਸਰਕਾਰੀ ਦਫ਼ਤਰਾਂ ‘ਚ ਦਲਿਤ ਮੁਲਾਜ਼ਮਾਂ ਨਾਲ ਹੁੰਦੈ ਵਿਤਕਰਾ” Continue reading

ਸਿੱਖ ਧਰਮ ਚਿੰਤਨ ਅਤੇ ਇਸਤਰੀ ਸ਼ਕਤੀ

ਡਾæ ਗੁਰਨਾਮ ਕੌਰ, ਕੈਨੇਡਾ
ਪਿਛਲੇ ਐਤਵਾਰ, ਦਸ ਮਾਰਚ ਨੂੰ ਬਰੈਂਪਟਨ ਸਿਟੀ ਲਾਇਬਰੇਰੀ ਵਿਚ ਤਰਕਸ਼ੀਲ ਸੁਸਾਇਟੀ ਵੱਲੋਂ ‘ਅੰਤਰਰਾਸ਼ਟਰੀ ਇਸਤਰੀ ਦਿਵਸ’ ਦੇ ਸਬੰਧ ਵਿਚ ਇੱਕ ਸਮਾਗਮ ਕੀਤਾ ਗਿਆ। Continue reading

ਕੁਦਰਤਿ ਕਰਿ ਕੈ ਵਸਿਆ ਸੋਇ

ਡਾæ ਗੁਰਨਾਮ ਕੌਰ, ਕੈਨੇਡਾ
ਵਾਤਾਵਰਣ ਨੂੰ ਬਚਾਉਣਾ ਸਮੇਂ ਦੀ ਸ਼ਾਇਦ ਸਭ ਤੋਂ ਵੱਡੀ ਜ਼ਰੂਰਤ ਬਣ ਗਈ ਹੈ। ਕਾਰਨ ਇਹ ਹੈ ਕਿ ਮਨੁੱਖ ਦੀ ਕੁਦਰਤਿ ਨਾਲ ਲੋੜੋਂ ਵੱਧ ਛੇੜ-ਛਾੜ ਨੇ ਹਵਾ, ਪਾਣੀ, ਮਿੱਟੀ ਤੋਂ ਲੈ ਕੇ ਹਰ ਕੁਦਰਤੀ ਸੋਮੇ ਨੂੰ ਪਲੀਤ ਕਰ ਦਿੱਤਾ ਹੈ। Continue reading