ਕਹਾਣੀ

ਰਿਜਕਦਾਤਾ

ਸਵਰਨਦੀਪ ਸਿੰਘ ਨੂਰ, ਬਠਿੰਡਾ
ਫੋਨ: 91-75891-19192
“ਬੀਬੀ ਜੀ ਸੁਣਿਐ, ਛੋਟੇ ਸਰਦਾਰ ਜੀ ਕਨੇਡੇ ਜਾ ਰਹੇ ਐ?”
“ਹਾਂ ਭਾਨੀਏ, ਹਰਮੀਤ ਆਖਦੈ ਮੈਂ ਇਧਰ ਨਹੀਂ ਰਹਿਣਾ, ਬਾਹਰਲੇ ਦੇਸ਼ ਈ ਕੰਮ ਕਰਨੈਂ ਤੇ ਉਥੇ ਈ ਸੈਟ ਹੋਣੈਂ। ਭਾਨੀਏ ਇਹਦੀ ਮਾਸੀ ਦੇ ਦੋਵੇਂ ਮੁੰਡੇ ਕਨੇਡਾ ‘ਚ ਚੰਗੀ ਕਮਾਈ ਕਰਦੇ ਆ, ਉਨ੍ਹਾਂ ਦੀਆਂ ਗੱਲਾਂ ਸੁਣ-ਸੁਣ ਹੁਣ ਇਹਦਾ ਵੀ ਇਧਰ ਚਿੱਤ ਜਿਹਾ ਨਹੀਂ ਲੱਗਦਾ। ਚਲੋ ਸਿਆਣੇ ਆਖ ਗਏ ਨੇ ਬਈ ਜਿਥੇ ਜਿਥੇ ਪਰਮਾਤਮਾ ਨੇ ਚੋਗ ਖਿਲਾਰੀ ਐ, ਉਥੇ ਹੀ ਚੁਗਣੀ ਪਊ।” ਭਾਨੀ ਦੇ ਸਵਾਲ ਦਾ ਬੜੀ ਹੀ ਮਿਠਾਸ ਤੇ ਤਸੱਲੀ ਨਾਲ ਜਵਾਬ ਦਿੰਦੀ ਗਿਆਨ ਕੌਰ ਚਾਟੀ ‘ਚੋਂ ਮੱਖਣ ਕੱਢਣ ਲੱਗ ਪਈ। Continue reading

ਬਸ ਏਨਾ ਹੀ

ਕਹਾਣੀਕਾਰ ਅਸ਼ੋਕ ਵਾਸਿਸ਼ਠ ਆਪਣੀਆਂ ਕਹਾਣੀਆਂ ਵਿਚ ਮਨੁੱਖੀ ਰਿਸ਼ਤਿਆਂ ਦੀਆਂ ਪੀਡੀਆਂ ਤੰਦਾਂ ਦੀ ਗੱਲ ਇੰਨੇ ਸਹਿਜ ਭਾਅ ਕਰਦੇ ਹਨ ਕਿ ਪਾਠਕ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਕਹਾਣੀ ਦਾ ਸੁਨੇਹਾ ਕਦੋਂ ਉਸ ਦੇ ਅੰਦਰ ਧੁਰ ਤੱਕ ਚਲਾ ਗਿਆ। ਇਸ ਕਹਾਣੀ ਵਿਚ ਬੱਸ ਵਿਚ ਸਵਾਰ ਦੋ ਜਣਿਆਂ ਦੇ ਜ਼ਰੀਏ ਜ਼ਿੰਦਗੀ ਦੇ ਸਫਰ ਦੀ ਗੱਲ ਕੀਤੀ ਹੈ। ਇੰਨੇ ਸਹਿਜ ਭਾਅ ਕਿ ਅੰਦਰੋਂ ਆਵਾਜ਼ ਉਠਦੀ ਹੈ, Ḕਏ ਭਾਈ ਜ਼ਰਾ ਦੇਖ ਕੇ ਚਲੋ, ਆਗੇ ਹੀ ਨਹੀਂ ਪੀਛੇ ਭੀ, ਊਪਰ ਹੀ ਨਹੀਂ ਨੀਚੇ ਭੀ, ਦਾਏਂ ਹੀ ਨਹੀਂ ਬਾਏਂ ਭੀ।Ḕ ਤੇ ਫਿਰ ਸਫਰ ਦਾ ਸਾਥ ਕਿਸੇ ਪੜਾਅ ‘ਤੇ ਆ ਕੇ ਮੁੱਕਦਾ ਹੈ ਤਾਂ ਅਹਿਸਾਸ ਹੁੰਦਾ ਹੈ, “ਬਸ ਏਨਾ ਹੀæææ!” Continue reading

ਦੁਕਾਨਦਾਰ

ਕੈਨੇਡਾ ਵਸਦੇ ਲਿਖਾਰੀ ਸਾਧੂ ਬਿਨਿੰਗ ਦੀ ਇਹ ਕਹਾਣੀ ‘ਦੁਕਾਨਦਾਰ’ ਮਸ਼ੀਨ ਹੋ ਗਏ ਮਨੁੱਖ ਦੀ ਬਾਤ ਪਾਉਂਦੀ ਹੈ। ਇਸ ਬਾਤ ਵਿਚ ਪਲ ਪਲ ਭੁਰ-ਜੁੜ ਰਿਹਾ ਮਨੁੱਖ ਨੁਮਾਇਆ ਰੂਪ ਵਿਚ ਪੇਸ਼ ਹੋਇਆ ਹੈ। ਇਸ ਪੇਸ਼ਕਾਰੀ ਵਿਚ ਮਨੁੱਖ ਦੀ ਫਿਤਰਤ ਵੀ ਖੂਬ ਉਘੜ ਕੇ ਸਾਹਮਣੇ ਆਈ ਹੈ। ਲਿਖਾਰੀ ਨੇ ਬਹੁਤ ਸਹਿਜ ਅਤੇ ਸਾਧਾਰਨ ਢੰਗ ਨਾਲ ਅਸਾਧਾਰਨ ਸੁਨੇਹਾ ਇਸ ਕਹਾਣੀ ਰਾਹੀਂ ਦਿੱਤਾ ਹੈ। Continue reading

ਮਲਾਹ ਦਾ ਫੇਰਾ

ਅੰਮ੍ਰਿਤਾ ਪ੍ਰੀਤਮ
ਸਮੁੰਦਰ ਦੇ ਕੰਢੇ ਲੋਕਾਂ ਦੀ ਇਕ ਭੀੜ ਪਈ ਹੋਈ ਸੀ। ਹਰ ਉਮਰ ਦੇ ਲੋਕ, ਹਰ ਕੌਮ ਦੇ ਲੋਕ, ਹਰ ਵੇਸ ਦੇ ਲੋਕ।
ਕਈ ਲੋਕ ਬੜੀ ਤਾਂਘ ਨਾਲ ਸਮੁੰਦਰ ਦੀ ਛਾਤੀ ਨੂੰ ਉਥੋਂ ਤੱਕ ਵੇਖਦੇ ਪਏ ਸਨ ਜਿੱਥੋਂ ਤੱਕ ਉਨ੍ਹਾਂ ਦੀ ਨੀਝ ਜਾ ਸਕਦੀ ਸੀ। ਕਈਆਂ ਦੀਆਂ ਅੱਖਾਂ ਭੀੜ ਵਿਚ ਇਸ ਤਰ੍ਹਾਂ ਰੁੱਝੀਆਂ ਹੋਈਆਂ ਸਨ, ਜਿਵੇਂ ਉਨ੍ਹਾਂ ਨੂੰ ਸਮੁੰਦਰ ਨਾਲ ਕੋਈ ਵਾਸਤਾ ਨਹੀਂ ਸੀ। Continue reading

ਖੱਟੀ ਲੱਸੀ ਪੀਣ ਵਾਲੇ

ਪੰਜਾਬੀ ਲਿਖਾਰੀ ਰਾਮ ਸਰੂਪ ਅਣਖੀ ਦੀ ਕਹਾਣੀ ‘ਖੱਟੀ ਲੱਸੀ ਪੀਣ ਵਾਲੇ’ ਸਾਧਾਰਨ ਰਚਨਾ ਨਹੀਂ। ਇਸ ਦੀਆਂ ਤਹਿਆਂ ਹੇਠ ਆਮ ਬੰਦੇ ਦਾ ਪੀੜ ਪਰੁੰਨਿਆ ਆਪਾ ਨਜ਼ਰੀਂ ਪੈ ਜਾਂਦਾ ਹੈ, ਨਾਲ ਹੀ ਬੇਵਸੀ ਵੀ ਝਾਤੀਆਂ ਮਾਰਦੀ ਦਿਸਦੀ ਹੈ। ਇਹ ਬੇਵਸੀ ਜਦੋਂ ਆਖਰਕਾਰ ਬਗਾਵਤ ਵਿਚ ਵਟਦੀ ਹੈ, ਤਾਂ ਹੀ ਬੰਦੇ ਦਾ ਛੁਟਕਾਰਾ ਸੰਭਵ ਹੋ ਸਕਦਾ ਹੈ। ਅਣਖੀ ਨੇ ਮਿੱਟੀ ਨਾਲ ਮਿੱਟੀ ਹੋ ਰਹੇ ਭਰਾਵਾਂ ਦਾ ਦਰਦ ਆਪਣੀ ਇਸ ਕਹਾਣੀ ਵਿਚ ਪੇਸ਼ ਕੀਤਾ ਹੈ। Continue reading

ਮੈਂ ਹਿੰਦੂ ਹਾਂ

ਹਿੰਦੀ ਲਿਖਾਰੀ ਅਸਗਰ ਵਜਾਹਤ ਦਾ ਸਾਹਿਤ ਜਗਤ ਵਿਚ ਆਪਣਾ ਮੁਕਾਮ ਹੈ। ਉਹਦਾ ਨਾਟਕ ‘ਜਿਸ ਲਾਹੌਰ ਨਹੀਂ ਦੇਖਿਆ, ਜੰਮਿਆ ਨਹੀਂ’ ਹੁਣ ਮੁਹਾਵਰਾ ਬਣ ਚੁੱਕਾ ਹੈ। ਹਿੰਦੂ-ਮੁਸਲਮਾਨ ਤਫਰਕਿਆਂ ਅਤੇ ਇਨ੍ਹਾਂ ਦੁਆਲੇ ਘੁੰਮਦੀ ਸਿਆਸਤ ਨੂੰ ਉਹਨੇ ਆਪਣੀਆਂ ਕਈ ਰਚਨਾਵਾਂ ਦਾ ਹਿੱਸਾ ਬਣਾਇਆ ਹੈ। ‘ਮੈਂ ਹਿੰਦੂ ਹਾਂ’ ਕਹਾਣੀ ਵਿਚ ਵੀ ਲਿਖਾਰੀ ਨੇ ਇਸ ਪਾੜੇ ਅਤੇ ਇਸੇ ਪਾੜੇ ਦੇ ਆਧਾਰ ਉਤੇ ਉਪਜਦੀ ਸਿਆਸਤ ‘ਤੇ ਤਿੱਖੀ ਚੋਟ ਲਾਈ ਹੈ। Continue reading

ਦਾਜ ਵਾਲੀ ਪੇਟੀ

ਚਰਨਜੀਤ ਸਿੰਘ ਸਾਹੀ
ਫੋਨ: 317-430-6545
“ਹੁਣ ਦੱਸ ਜੀਤਾਂ! ਇਸ ਖਜਾਨੇ ਦਾ ਕੀ ਕਰਨਾ?” ਬਲਰਾਜ ਸਿੰਘ ਨੇ ਥੋੜਾ ਖਰਵੀਂ ਆਵਾਜ਼ ‘ਚ ਲੋਹੇ ਦੀ ਵੱਡੀ ਪੇਟੀ ਵੱਲ ਇਸ਼ਾਰਾ ਕਰ ਆਪਣੀ ਪਤਨੀ ਗੁਰਜੀਤ ਕੌਰ, ਜਿਹਨੂੰ ਪਿਆਰ ਨਾਲ ਜੀਤਾਂ ਵੀ ਕਹਿ ਲੈਂਦਾ ਸੀ, ਨੂੰ ਪੁਛਿਆ। Continue reading

ਗੁਨਾਹਗਾਰ

ਰੂਸੀ ਲਿਖਾਰੀ ਲਿਓ ਤਾਲਸਤਾਏ ਦਾ ਸੰਸਾਰ ਸਾਹਿਤ ਵਿਚ ਆਪਣਾ ਮੁਕਾਮ ਹੈ। ਉਹਦੀਆਂ ਰਚਨਾਵਾਂ ਬੰਦੇ ਅਤੇ ਬੰਦੇ ਦਾ ਆਲਾ-ਦੁਆਲਾ ਫਰੋਲਦੀਆਂ ਮਨੁੱਖਤਾ ਦੀ ਬਾਤ ਪਾਉਂਦੀਆਂ ਹਨ। ‘ਗੁਨਾਹਗਾਰ’ ਨਾਂ ਦੀ ਇਸ ਕਹਾਣੀ ਵਿਚ ਉਸ ਨੇ ਅਮੀਰ-ਗਰੀਬ ਦੇ ਪਾੜੇ ਨੂੰ ਐਨ ਵੱਖਰੇ ਅੰਦਾਜ਼ ਵਿਚ ਪੇਸ਼ ਕੀਤਾ ਹੈ। ਤਾਲਸਤਾਏ ਦੀਆਂ ਰਚਨਾਵਾਂ ਦਾ ਬਿਰਤਾਂਤ ਪਾਠਕ ਨੂੰ ਬੰਨ੍ਹ ਕੇ ਬਿਠਾ ਛੱਡਦਾ ਹੈ ਅਤੇ ਉਹ ਆਪਣੀ ਕਥਾ ਬਹੁਤ ਸਹਿਜ ਨਾਲ ਸੁਣਾਈ ਜਾਂਦਾ ਹੈ। Continue reading

ਮੁਫਤਖੋਰਾ

ਅਸ਼ੋਕ ਵਾਸਿਸ਼ਠ
ਫੋਨ: 91-98106-28570
“ਖਯਾਲੋਂ ਮੇਂæææ!”
“ਓਹ ਸੁਮੇਸ਼ ਤੂੰæææਵ੍ਹਟ ਏ ਪਲੈਯਰ!” ਸੁਰਭੀ ਦੇ ਮੂੰਹੋਂ ਨਿਕਲਿਆ।
“ਯਸ, ਕੋਈ ਸ਼ੱਕ?” Continue reading

ਹਾਰ ਗਿਐਂ ਰਤਨਿਆਂ

ਗੁਰਦਿਆਲ ਸਿੰਘ ਪੰਜਾਬੀ ਸਾਹਿਤ ਦਾ ਅਜਿਹਾ ਨਾਵਲਕਾਰ ਸੀ ਜਿਸ ਨੇ ਪੰਜਾਬੀ ਨਾਵਲ ਦਾ ਮੁਹਾਂਦਰਾ ਮੂਲੋਂ ਹੀ ਬਦਲ ਦਿੱਤਾ। ‘ਮੜ੍ਹੀ ਦਾ ਦੀਵਾ’ ਨੇ ਪੰਜਾਬੀ ਸਾਹਿਤ ਵਿਚ ਨਵੇਂ ਰਾਹ ਬਣਾਏ ਅਤੇ ਨਵੀਆਂ ਮੱਲਾਂ ਮਾਰੀਆਂ। ਇਸ ਤੋਂ ਬਾਅਦ ‘ਅਣਹੋਏ’, ‘ਅੰਨ੍ਹੇ ਘੋੜੇ ਦਾ ਦਾਨ’ ਅਤੇ ਹੋਰ ਨਾਵਲਾਂ ਰਾਹੀਂ ਉਸ ਨੇ ਭਰਪੂਰ ਹਾਜ਼ਰੀ ਲਗਵਾਈ। ਉਸ ਨੇ ਕਈ ਯਾਦਗਾਰੀ ਕਹਾਣੀਆਂ ਵੀ ਲਿਖੀਆਂ। Continue reading