ਨਿੱਕ-ਸੁੱਕ

ਰੋਮ ਵਿਚ ਗੋਆ ਦੀ ਸਰਦਾਰੀ

ਗੁਲਜ਼ਾਰ ਸਿੰਘ ਸੰਧੂ
ਕੀ ਤੁਸੀਂ ਜਾਣਦੇ ਹੋ ਕਿ ਵਰਤਮਾਨ ਪੋਪ ਫਰਾਂਸਿਸ ਦੀ ਡਾਕ ਦੇਖਣ ਵਾਲੀ ਦੱਖਣੀ ਗੋਆ ਦੀ ਜੰਮੀ ਜਾਈ ਸਿਸਟਰ ਲਿਊਸੀ ਬਰਿੱਟੋ 69 ਹੈ। ਉਹ ਹਿੰਦੀ, ਮਰਾਠੀ ਤੇ ਕੋਂਕਨ ਤੋਂ ਬਿਨਾ ਪੁਰਤਗੀਜ਼ ਪੋਲਿਸ਼, ਜਰਮਨ, ਫਰਾਂਸੀਸੀ, ਸਪੈਨਿਸ਼ ਤੇ ਅੰਗਰੇਜ਼ੀ ਭਾਸ਼ਾਵਾਂ ਜਾਣਦੀ ਹੈ। ਪੋਪ ਨੂੰ ਹਰ ਰੋਜ਼ ਦੁਨੀਆਂ ਭਰ ਤੋਂ ਡੇਢ ਦੋ ਸੌ ਚਿੱਠੀਆਂ ਆਉਂਦੀਆਂ ਹਨ। ਲਿਖਣ ਵਾਲੇ ਬੱਚੇ ਵੀ ਹਨ, ਬੁੱਢੇ ਤੇ ਲੋੜਵੰਦ ਵੀ। Continue reading

1980 ਦਾ ਨਿਊ ਯਾਰਕ

ਗੁਲਜ਼ਾਰ ਸਿੰਘ ਸੰਧੂ
ਇਹ ਕਾਲਮ ਮੇਰੀ ਸਵੈਜੀਵਨੀ ਦਾ ਅੰਸ਼ ਹੈ।
ਜੇ ਕਿਸੇ ਨੇ ਉਤਰੀ ਧਰੁਵ ਦਾ ਦੱਖਣੀ ਧਰੁਵ ਨਾਲ ਟਾਕਰਾ ਕਰਨਾ ਹੋਵੇ ਤਾਂ ਨਿਊ ਯਾਰਕ ਦੇ ਆਰਥਿਕ, ਸਭਿਆਚਾਰਕ ਤੇ ਸਮਾਜਿਕ ਜੀਵਨ ਨੂੰ ਪ੍ਰਯੋਗਸ਼ਾਲਾ ਵਜੋਂ ਵਰਤਿਆ ਜਾ ਸਕਦਾ ਹੈ। ਇਥੇ ਇਕ ਪਾਸੇ ਹਵਾ ਨਾਲ ਗੱਲਾਂ ਕਰਦੀਆਂ ਬਹੁਮੰਜਲੀ ਇਮਾਰਤਾਂ ਵੇਖੀਆਂ ਜਾ ਸਕਦੀਆਂ ਹਨ ਤੇ ਦੂਜੇ ਪਾਸੇ ਗੰਦਗੀ ਨਾਲ ਭਰੀਆਂ ਬਦਬੂ ਮਾਰਦੀਆਂ ਬਸਤੀਆਂ। ਇਕ ਪਾਸੇ ਪੈਦਲ ਤੁਰਨ ਵਾਲਿਆਂ ਦਾ ਭੀੜ ਭੜੱਕਾ ਤੇ ਦੂਜੇ ਪਾਸੇ ਹਾਰਨ ਵਜਾਉਂਦੇ ਟ੍ਰੈਫਿਕ ਜਾਮ। Continue reading

ਜਰਮਨੀ ਦੇ ਗੁਰਦੁਆਰੇ ਵਿਚ ਸਿੱਖਾਂ ਦੀ ਲੜਾਈ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਵਟਸ ਐਪ ਅਤੇ ਫੇਸ ਬੁਕ ਨੇ ਸਾਰੀ ਦੁਨੀਆਂ ਵਿਚ ਲਾਲਾ ਲਾਲਾ ਕਰ ਦਿਤੀ ਹੈ ਕਿ ਜਰਮਨੀ ਦੇ ਫਰੈਂਕਫਰਟ ਸ਼ਹਿਰ ਦੇ ਸਭ ਤੋਂ ਵੱਡੇ ਗੁਰਦੁਆਰੇ ਸਿੱਖ ਸੈਂਟਰ ਅੰਦਰ 15 ਮਈ ਨੂੰ ਸਿੱਖਾਂ ਦੇ ਦੋ ਧੜਿਆਂ ਵਿਚ ਜੰਮ ਕੇ ਹੋਈ ਲੜਾਈ ਵਿਚ ਦਸਤਾਰਾਂ ਵੀ ਲੱਥੀਆਂ, ਸਿਰ ਵੀ ਪਾਟੇ ਅਤੇ ਅੱਧੀ ਦਰਜਨ ਸਿੱਖਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਵੀ ਲੈ ਲਿਆ। ਪਰ ਸਾਡੀ ਕੌਮ ਨੂੰ ਚਿੰਤਾ ਇਹ ਪਈ ਹੋਈ ਹੈ ਕਿ ਪੁਲਿਸ ਸਣੇ ਜੁੱਤੀਆਂ ਗੁਰਦੁਆਰੇ ਅੰਦਰ ਕਿਉਂ ਆਈ ਅਤੇ ਗੁਰੂ ਘਰ ਦੀ ਮਰਿਆਦਾ ਭੰਗ ਕਿਉਂ ਹੋਈ? Continue reading

ਅੱਖੀਂ ਡਿੱਠਾ ਜਵਾਹਰ ਲਾਲ ਨਹਿਰੂ

ਗੁਲਜ਼ਾਰ ਸਿੰਘ ਸੰਧੂ
ਮੈਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਤਿੰਨ ਵਾਰ ਵੇਖਿਆ ਸੀ। ਦੋ ਵਾਰ ਉਸ ਦੇ ਜਿਊਂਦੇ ਜੀਅ-ਇਕ ਵਾਰੀ ਸੁਤੰਤਰਤਾ ਸੰਗਰਾਮ ਸਮੇਂ ਤੇ ਦੂਜੀ ਵਾਰ ਸੁਤੰਤਰਤਾ ਪ੍ਰਾਪਤੀ ਤੋਂ ਪਿੱਛੋਂ, ਅਤੇ ਇਕ ਵਾਰ ਉਸ ਦੇ ਅਕਾਲ ਚਲਾਣੇ ਸਮੇਂ। ਮੈਂ 1947 ਤੋਂ ਪਹਿਲੇ ਸਾਲ ਆਪਣੀ ਮਾਸੀ ਦੇ ਪਿੰਡ ਬਾਹੋਮਾਜਰਾ ਰਹਿ ਕੇ ਆਰੀਆ ਹਾਈ ਸਕੂਲ ਖੰਨਾ ਵਿਚ ਪੜ੍ਹ ਰਿਹਾ ਸਾਂ। Continue reading

ਬਿਨ ਮਾਂਗੇ ਮੋਤੀ ਮਿਲੇ, ਮਾਂਗੇ ਮਿਲੇ ਨਾ ਭੀਖ

ਗੁਲਜ਼ਾਰ ਸਿੰਘ ਸੰਧੂ
ਮੈਂ, ਅਪਣੀ ਸਵੈਜੀਵਨੀ ਲਿਖ ਰਿਹਾ ਹਾਂ, Ḕਬਿਨ ਮਾਂਗੇ ਮੋਤੀ ਮਿਲੇ।Ḕ ਮੇਰੇ ਜੀਵਨ ਵਿਚ ਜਿਹੜੇ ਮੋਤੀ ਮਿਲੇ ਉਨ੍ਹਾਂ ਵਿਚ ਇੱਕ ਮੋਤੀ ਵੱਡਾ ਵੀ ਸੀ-ਬਾਹੋਮਾਜਰਾ। ਇਹ ਪਿੰਡ ਅੰਬਾਲਾ-ਲੁਧਿਆਣਾ ਸੜਕ ਉਤੇ ਖੰਨਾ ਤੋਂ ਦੋ ਮੀਲ ਹੈ, ਪਿੰਡ ਲਿਬੜਾ ਦੇ ਨੇੜੇ। ਇਹ ਮੇਰੀ ਮਾਸੀ ਦਾ ਪਿੰਡ ਹੈ ਜਿਥੇ ਰਹਿ ਕੇ ਮੈਂ ਖੰਨਾ ਦੇ ਆਰੀਆ ਹਾਈ ਸਕੂਲ ਤੋਂ ਮੁਢਲੀ ਵਿਦਿਆ ਲਈ। ਇਹ ਮਾਸੀ ਦਾ ਪਿੰਡ ਨਾਂ ਹੁੰਦਾ ਤਾਂ ਮੈਂ ਅਨਪੜ੍ਹ ਰਹਿ ਜਾਣਾ ਸੀ, ਹਲਵਾਹਕ ਜਾਂ ਸ਼ਾਇਦ ਉਹ ਵੀ ਨਹੀਂ। ਮੈਂ ਇਸ ਪਿੰਡ ਦਾ ਦੇਣਦਾਰ ਹਾਂ। ਦੋ ਮੀਲ ਤੁਰ ਕੇ ਸਕੂਲ ਪਹੁੰਚ ਜਾਈਦਾ ਸੀ। Continue reading

ਸਾਰਾਗੜ੍ਹੀ ਦੇ ਨਾਇਕ ਦਾ ਪਿੰਡ ਝੋਰੜਾਂ ਤੇ ਇਤਿਹਾਸਕਾਰ ਕੈਪਟਨ

ਗੁਲਜ਼ਾਰ ਸਿੰਘ ਸੰਧੂ
ਕੈਪਟਨ ਅਮਰਿੰਦਰ ਸਿੰਘ ਦੇ ਖੂਨ ਵਿਚ ਰਾਜ ਭਾਗ ਹੈ। ਪਿਤਾ ਪੁਰਖਿਆਂ ਦੇ ਖੂਨ ਤੋਂ ਬਿਨਾ ਉਹ ਇਕ ਹੋਰ ਅਵਤਾਰ ਦਾ ਧਾਰਨੀ ਵੀ ਹੈ, ਇਤਿਹਾਸਕਾਰਾਂ ਵਾਲਾ। ਪਿਛਲੇ ਹਫਤੇ ਚੰਡੀਗੜ੍ਹ ਵਿਚ ਰਿਲੀਜ਼ ਹੋਈ ਉਸ ਦੀ ਪੁਸਤਕ ‘ਸਾਰਾਗੜ੍ਹੀ ਦੀ ਲੜਾਈ ਵਿਚ 36ਵੀਂ ਸਿੱਖ ਰੈਜਮੈਂਟ ਦਾ ਮਾਅਰਕਾ’ ਕੈਪਟਨ ਦੀ ਇਤਿਹਾਸ ਵਿਚ ਰੁਚੀ ਤੇ ਪਹੁੰਚ ਨੂੰ ਉਜਾਗਰ ਕਰਦੀ ਹੈ। Continue reading

ਪੰਜਾਬ ਦੀ ਨਸ਼ਾ ਰੋਕੂ ਮੁਹਿੰਮ ਤੇ ਨਸ਼ਾ ਛਡਾਊ ਕੇਂਦਰ

ਗੁਲਜ਼ਾਰ ਸਿੰਘ ਸੰਧੂ
ਪੰਜਾਬ ਦੀ ਕੈਪਟਨ ਸਰਕਾਰ ਨੇ ਆਪਣੀ ਨਸ਼ਾ ਰੋਕੂ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਛੱਤੀਸਗੜ੍ਹ ਵਿਖੇ ਨਕਸਲੀ ਕਾਰਵਾਈਆਂ ਨੂੰ ਪ੍ਰਭਾਵੀ ਢੰਗ ਨਾਲ ਨੱਥ ਪਾਉਣ ਵਾਲੇ ਉਚ ਦੁਮਾਲੜੇ ਭਾਰਤੀ ਪੁਲਿਸ ਅਧਿਕਾਰੀ ਹਰਪ੍ਰੀਤ ਸਿੱਧੂ ਨੂੰ ਉਥੋਂ ਬੁਲਾ ਕੇ ਨਵੀਂ ਨੀਤੀ ਨੂੰ ਤੁਰੰਤ ਸਫਲ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਸਿੱਧੂ ਨੇ ਆਪਣੀ ਸਪੈਸ਼ਲ ਟਾਸਕ ਫੋਰਸ ਦੀ ਪਹਿਲੀ ਬੈਠਕ ਵਿਚ ਨਸ਼ੇ ਦੇ ਸੌਦਾਗਰਾਂ ਉਤੇ ਨਿਯਮਬਧ ਸ਼ਿਕੰਜਾ ਕੱਸਣ ਲਈ ਚੇਤੰਨ ਹੋਣ ਦੇ ਆਦੇਸ਼ ਦਿੱਤੇ ਹਨ। Continue reading

ਪੰਜਾਬੀ ਲੇਖਕਾਂ ਦੀ ਸ਼ਾਮ ਬਰਜ ਢਾਹਾਂ ਦੇ ਨਾਮ

ਗੁਲਜ਼ਾਰ ਸਿੰਘ ਸੰਧੂ
ਭਾਰਤ ‘ਚ ਕੈਨੇਡੀਅਨ ਦੂਤ ਕ੍ਰਿਸਟਾਫਰ ਗਿੱਬਨਜ਼ ਦੀ ਰਿਹਾਇਸ਼ ਉਤੇ ਪਿਛਲੇ ਐਤਵਾਰ ਪੰਜਾਬੀ ਲੇਖਕਾਂ ਦੀ ਬਹੁਤ ਵਧੀਆ ਮਿਲਣੀ ਹੋਈ। ਇਸ ਵਿਚ ਬਲਦੇਵ ਸਿੰਘ ਸੜਕਨਾਮਾ, ਜਸਬੀਰ ਸਿੰਘ ਭੁੱਲਰ, ਕੈਨੇਡਾ ਨਿਵਾਸੀ ਜਰਨੈਲ ਸਿੰਘ, ਹਿੰਦੀ ਕਵੀ ਸੁਮੀਤਾ ਮਿਸ਼ਰਾ, ਸਿਮਰਨ ਧਾਲੀਵਾਲ, ਮਨਮੋਹਨ ਸਿੰਘ ਦਾਊਂ ਸੁਰਿੰਦਰ ਗਿੱਲ, ਸ਼ੁਸ਼ੀਲ ਦੁਸਾਂਝ, ਜਸਪਾਲ ਸਿੰਘ, ਸੰਜਮਪ੍ਰੀਤ, ਦਮਨ ਜੋੜੀ ਤੇ ਜਸਵੀਰ ਸਮਰ ਤੋਂ ਬਿਨਾ ਉਘੇ ਪੰਜਾਬੀ ਪ੍ਰਕਾਸ਼ਕ ਹਰੀਸ਼ ਜੈਨ ਨੇ ਵੀ ਸ਼ਿਰਕਤ ਕੀਤੀ। Continue reading

ਭਾਰਤ ਦੀ ਪੱਛਮੀ ਘਾਟ ਦੇ ਦਮਨ ਤੇ ਦਿਯੂ

ਗੁਲਜ਼ਾਰ ਸਿੰਘ ਸੰਧੂ
ਦਮਨ ਤੇ ਦਿਯੂ ਭਾਰਤ ਦੀ ਪੱਛਮੀ ਘਾਟ ਵਿਚ ਪੈਂਦੇ ਹਨ। ਦਮਨ ਤੋਂ ਦਿਯੂ 786 ਕਿਲੋਮੀਟਰ ਹੈ। ਦਿਯੂ ਦਾ ਇੱਕ ਹਿੱਸਾ ਧਰਤੀ ਨਾਲ ਲੱਗਦਾ ਹੈ ਤੇ ਤਿੰਨ ਹਿੱਸਿਆਂ ਨੂੰ ਅਰਬ ਮਹਾਂਸਾਗਰ ਨੇ ਘੇਰਿਆ ਹੋਇਆ ਹੈ। ਦਮਨ ਦੇ ਉਤਰ ਵਿਚ ਭਗਵਾਨ ਨਦੀ ਹੈ, ਪੂਰਬ ਵਿਚ ਗੁਜਰਾਤ ਦਾ ਵਲਸਾਦ ਜ਼ਿਲ੍ਹਾ, ਦੱਖਣ ਵਿਚ ਕੇਲਮ ਨਦੀ ਤੇ ਪੱਛਮ ਵਿਚ ਅਰਬ ਮਹਾਂਸਾਗਰ। ਦਮਨਗੰਗਾ ਨਦੀ ਇਸ ਦੇ ਦੋ ਟੁਕੜੇ ਕਰਦੀ ਹੈ। Continue reading

ਡਾ. ਮਹਿੰਦਰ ਸਿੰਘ ਰੰਧਾਵਾ ਦੀ ਯਾਦ

ਗੁਲਜ਼ਾਰ ਸਿੰਘ ਸੰਧੂ
ਕਹਿਣ ਨੂੰ ਤਾਂ ਡਾæ ਮਹਿੰਦਰ ਸਿੰਘ ਰੰਧਾਵਾ ਦਾ ਸਾਰੇ ਦਾ ਸਾਰਾ ਭਾਰਤ ਆਪਣਾ ਸੀ ਪਰ ਹੁਸ਼ਿਆਰਪੁਰ-ਦਸੂਹਾ ਰੋਡ ‘ਤੇ ਪੈਂਦਾ ਬੋਦਲਾਂ ਨਾਂ ਦਾ ਪਿੰਡ ਜੱਦੀ ਪੁਸ਼ਤੀ ਹੋਣ ਕਾਰਨ ਉਸ ਦੀ ਆਪਣੀ ਧਰਤੀ ਮੰਨਿਆ ਜਾਂਦਾ ਹੈ। ਮੈਂ ਉਸ ਧਰਤੀ ਦੀ ਸੱਜਰੀ ਫੇਰੀ ਸਮੇਂ ਪਿੰਡ ਦੇ ਨੇੜੇ ਪੈਂਦੀ ਉਹਦੀ ਸਥਾਪਤ ਕੀਤੀ ਗੜ੍ਹਦੀਵਾਲਾ ਸਕੂਲ ਦੀ ਨਿਵੇਕਲੀ ਲਾਇਬਰੇਰੀ ਹੀ ਨਹੀਂ, ਉਸ ਦਾ ਗੰਗੀਆਂ ਵਾਲਾ ਫਰੂਟ ਰਿਸਰਚ ਸੈਂਟਰ (ਫਲ ਖੋਜ ਕੇਂਦਰ) ਵੀ ਵੇਖ ਕੇ ਆਇਆ ਹਾਂ। Continue reading