ਸੰਪਾਦਕੀ ਸਫ਼ਾ

ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦਾ ਰਾਹ ਔਖਾ

ਕੇ.ਐਸ਼ ਚਾਵਲਾ
ਫੋਨ: +91-99886-44244

ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਿਹੜੇ ਬਾਦਲਾਂ ਦੀ ਮਿਹਰਬਾਨੀ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ, ਸਾਹਮਣੇ ਵੱਡੀਆਂ ਵੰਗਾਰਾਂ ਹਨ। ਸਿੱਖ ਬੁੱਧੀਜੀਵੀ ਤੇ ਆਗੂ ਮਹਿਸੂਸ ਕਰਦੇ ਹਨ ਕਿ ਉਹ ਸਮੁੱਚੇ ਤੌਰ ‘ਤੇ ਸ਼ਾਇਦ ਸਿੱਖਾਂ ਦੀਆਂ ਆਸਾਂ ਉਪਰ ਖ਼ਰੇ ਨਾ ਉਤਰ ਸਕਣ। ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਉਨ੍ਹਾਂ ਨੂੰ ਮੁਤਬੰਨਾ ਬਣਾਏ ਜਾਣ ਦੇ ਬਾਵਜੂਦ ਹੁਣ ਉਨ੍ਹਾਂ ਨੂੰ ਬਾਦਲਾਂ ਦਾ ਪਿਛਲੱਗ ਬਣਨਾ ਪਏਗਾ। Continue reading

ਗੱਲ ਸਿਰਫ ਇਕ ਕਾਲਜ ਦੇ ਨਾਮ ਦੀ ਨਹੀਂ…

ਦਿੱਲੀ ਦੇ ਦਿਆਲ ਸਿੰਘ ਈਵਨਿੰਗ ਕਾਲਜ ਦਾ ਨਾਮ ਬਦਲ ਕੇ ‘ਵੰਦੇ ਮਾਤਰਮ’ ਕਾਲਜ ਰੱਖਣ ਦਾ ਮਾਮਲਾ ਬਹੁਤ ਭਖ ਗਿਆ ਹੈ। ਹਰ ਸੰਜੀਦਾ ਸ਼ਖਸ ਅਤੇ ਸੰਸਥਾ ਨੇ ਇਸ ਦਾ ਵਿਰੋਧ ਕੀਤਾ ਹੈ। ਕਾਰਨ ਇਹ ਹੈ ਕਿ ਹਿੰਦੂ ਕੱਟੜਪੰਥੀ, ਮੁਲਕ ਦਾ ਸਾਰਾ ਕੁਝ ਆਪਣੇ ਹਿੰਦੂਤਵੀ ਏਜੰਡੇ ਮੁਤਾਬਕ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲੇਖ ਵਿਚ ਅਭੈ ਸਿੰਘ ਨੇ ਕੱਟੜਪੰਥੀਆਂ ਦੇ ਇਸੇ ਮਕਸਦ ਵੱਲ ਇਸ਼ਾਰਾ ਕੀਤਾ ਹੈ ਅਤੇ ਹੋਕਾ ਦਿੱਤਾ ਹੈ ਕਿ ਇਸ ਕੋਸ਼ਿਸ਼ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। Continue reading

ਪੰਜਾਬ ਦੀ ਖਾੜਕੂ ਜੱਦੋ-ਜਹਿਦ ਦਾ ਕੱਲ੍ਹ, ਅੱਜ ਤੇ ਭਲਕ

ਪੰਜਾਬ ਵਿਚ ਪਿਛਲੇ ਕੁਝ ਸਮੇਂ ਦੌਰਾਨ ਲਗਾਤਾਰ ਹੋ ਰਹੇ ਸਿਆਸੀ ਕਤਲਾਂ ਅਤੇ ਇਸ ਸਿਲਸਿਲੇ ਵਿਚ ਹੁਣ ਹੋਈਆਂ ਕੁਝ ਗ੍ਰਿਫਤਾਰੀਆਂ ਤੋਂ ਬਾਅਦ ਖਾੜਕੂਵਾਦ ਬਾਰੇ ਚਰਚਾ ਇਕ ਵਾਰ ਫਿਰ ਚੱਲੀ ਹੈ। ਸੀਨੀਅਰ ਪੱਤਰਕਾਰ ਜਗਤਾਰ ਸਿੰਘ ਜਿਨ੍ਹਾਂ ਆਪਣੀ ਅਹਿਮ ਕਿਤਾਬ ‘ਖਾਲਿਸਤਾਨ ਸਟਰਗਲ: ਏ ਨਾਨ ਮੂਵਮੈਂਟ’ ਵਿਚ ਪੰਜਾਬ ਦੇ ਇਨ੍ਹਾਂ ਸਾਲਾਂ ਬਾਰੇ ਵਿਸਥਾਰ ਸਹਿਤ ਲਿਖਿਆ ਹੈ, ਨੇ ਇਸ ਲੇਖ ਵਿਚ ਪੰਜਾਬ ਦੇ ਨਵੇਂ ਹਾਲਾਤ ਬਾਰੇ ਟਿੱਪਣੀ ਕੀਤੀ ਹੈ ਅਤੇ ਇਹ ਸਵਾਲ ਵੀ ਛੱਡਿਆ ਹੈ ਕਿ ਪੰਜਾਬ ਵਿਚ ਬਦਲ ਰਹੇ ਸਮਾਜਿਕ, ਆਰਥਿਕ ਅਤੇ ਸਿਆਸੀ ਮਾਹੌਲ ਅੰਦਰ ਹੁਣ ਕਿਹੜੇ ਨਵੇਂ ਸਮੀਕਰਨ ਬਣ-ਵਿਗਸ ਰਹੇ ਹਨ। ਉਨ੍ਹਾਂ ਦੀ ਇਹ ਟਿੱਪਣੀ ਅਸੀਂ ਆਪਣੇ ਪਾਠਕਾਂ ਲਈ ਉਚੇਚੀ ਛਾਪ ਰਹੇ ਹਾਂ। Continue reading

‘ਆਪ’ ਦੀ ਸਿਆਸਤ ਦਾ ਦਲਿਤ ਪੱਖ ਹਾਸ਼ੀਏ ‘ਤੇ

ਪਿਛਲੇ ਸਮੇਂ ਦੌਰਾਨ ਸਭ ਤੋਂ ਵੱਧ ਚਰਚਾ ਆਮ ਆਦਮੀ ਪਾਰਟੀ ਦੀ ਹੀ ਹੋਈ ਹੈ, ਇਸ ਦੇ ਕਾਰਨ ਭਾਵੇਂ ਹਾਂ-ਪੱਖੀ ਸਨ ਤੇ ਭਾਵੇਂ ਨਾਂਹ-ਪੱਖੀ। ਬਹੁਤ ਸਾਰੇ ਲੋਕਾਂ ਨੇ ਇਸ ਪਾਰਟੀ ਵਿਚੋਂ ਤਬਦੀਲੀ ਦੀ ਚਿਣਗ ਫੁੱਟਦੀ ਦੇਖੀ ਸੀ, ਪਰ ਹੁਣ ਇਸ ਪਾਰਟੀ ਅਤੇ ਇਸ ਦੇ ਲੀਡਰਾਂ ਦੀ ਸਿਆਸਤ ਬਾਰੇ ਸਵਾਲਾਂ ਦੀ ਝੜੀ ਲੱਗ ਗਈ ਹੋਈ ਹੈ। ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਦਾ ਇਹ ਲੇਖ ਇਨ੍ਹਾਂ ਅਹਿਮ ਸਵਾਲਾਂ ਨਾਲ ਹੀ ਨਜਿਠਦਾ ਨਜ਼ਰੀਂ ਪੈਂਦਾ ਹੈ। ਇਸ ਵਿਚ ਉਨ੍ਹਾਂ ਦਲਿਤਾਂ ਦੇ ਹਾਸ਼ੀਏ ਉਤੇ ਧੱਕੇ ਜਾਣ ਬਾਰੇ ਪੁਣ-ਛਾਣ ਕੀਤੀ ਹੈ। Continue reading

ਪੰਜਾਬ ਦੇ ਪਿੰਡ ਹੁਣ ਬਣਨ ਲੱਗ ਪਏ ਨੇ ਖੋਲੇ

ਡਾ. ਗਿਆਨ ਸਿੰਘ
ਈਸੜੂ (ਲੁਧਿਆਣਾ) ਦੇ ਬੇਬੇ ਗੁਰਨਾਮ ਕੌਰ ਮੈਮੋਰੀਅਲ ਐਜੂਕੇਸ਼ਨ ਸੈਂਟਰ ਵੱਲੋਂ ਸਪਾਂਸਰਸ਼ੁਦਾ ਖੋਜ ਪ੍ਰੋਜੈਕਟ ‘ਪੰਜਾਬ ਦੇ ਦਿਹਾਤੀ ਇਲਾਕਿਆਂ ਵਿਚ ਮਜ਼ਦੂਰ ਔਰਤ ਪਰਿਵਾਰਾਂ ਦਾ ਆਰਥਿਕ, ਸਮਾਜਿਕ ਤੇ ਰਾਜਸੀ ਵਿਸ਼ਲੇਸ਼ਣ’ ਤਹਿਤ ਮਾਝਾ, ਦੋਆਬਾ ਅਤੇ ਮਾਲਵਾ ਖੇਤਰਾਂ ਦੇ ਪਿੰਡਾਂ ਦਾ ਸਾਲ 2016-17 ਵਿਚ ਸਰਵੇਖਣ ਕੀਤਾ ਗਿਆ। ਇਸ ਸਰਵੇਖਣ ਤੋਂ ਇਹ ਸਾਹਮਣੇ ਆਇਆ ਹੈ ਕਿ ਸਰਕਾਰ ਅਤੇ ਸਮਾਜ ਦੀ ਪਿੰਡਾਂ ਤੇ ਪੇਂਡੂ ਵਸਨੀਕਾਂ ਪ੍ਰਤੀ ਬੇਰੁਖ਼ੀ ਤੇ ਅਣਗਹਿਲੀ ਕਾਰਨ ਪਿੰਡ ਖੋਲ਼ੇ ਬਣ ਰਹੇ ਹਨ। Continue reading

ਮੀਡੀਆ, ਮਾਣਹਾਨੀ ਅਤੇ ਮੋਦੀ ਸਰਕਾਰ

ਦੇਵੇਂਦ੍ਰਪਾਲ
ਨਵੇਂ ‘ਦੇਸ਼ ਭਗਤਾਂ’ ਵੱਲੋਂ ਖੜ੍ਹੇ ਕੀਤੇ ਜਾ ਰਹੇ ‘ਨਵੇਂ ਭਾਰਤ’ ਵਿਚ ਮੀਡੀਆ ਸੱਚਮੁਚ ਬੁਰੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਸਮਾਜ ਦੇ ਨਾਲ-ਨਾਲ ਮੀਡੀਆ ਵਿਚ ਵੀ ਧਰੁਵੀਕਰਨ ਚੱਲ ਰਿਹਾ ਹੈ। ਉਹ ਮੀਡੀਆ, ਜੋ ਜਥੇਬੰਦ ਨਹੀਂ ਹੈ ਤਾਂ ‘ਝੋਲੀ ਚੁੱਕ ਮੀਡੀਆ’ ਵਿਚ ਤਬਦੀਲ ਨਹੀਂ ਹੋਇਆ ਹੈ, ਆਰ-ਪਾਰ ਦੀ ਲੜਾਈ ਵਿਚ ਘਿਰਦਾ ਨਜ਼ਰ ਆ ਰਿਹਾ ਹੈ। ਉਂਜ ਤਾਂ ਫ਼ਿਲਮਸਾਜ਼ਾਂ, ਸਾਹਿਤਕਾਰਾਂ, ਕਾਰਟੂਨਿਸਟਾਂ, ਸਭਨਾਂ ਉਤੇ ਨਜ਼ਰ ਰੱਖੀ ਜਾ ਰਹੀ ਹੈ, Continue reading

ਪੰਜਾਬ ਵਿਚ ਪੰਜਾਬੀ ਨੂੰ ਹੀ ਮਿਲੇ ਪਹਿਲੀ ਥਾਂ

ਪਿਛਲੇ ਕੁਝ ਸਮੇਂ ਤੋਂ ਪੰਜਾਬੀਆਂ ਅੰਦਰ ਪੰਜਾਬੀ ਬਾਰੇ ਜਾਗਰੂਕਤਾ ਪਹਿਲਾਂ ਦੇ ਮੁਕਾਬਲੇ ਕਿਤੇ ਵੱਧ ਪ੍ਰਬਲ ਨਜ਼ਰੀਂ ਪੈ ਰਹੀ ਹੈ। ਵੱਖ-ਵੱਖ ਤਬਕਿਆਂ ਦੇ ਲੋਕ ਇਸ ਮੁਹਿੰਮ ਵਿਚ ਆਪੋ-ਆਪਣਾ ਯੋਗਦਾਨ ਪਾ ਰਹੇ ਹਨ। ਇਸੇ ਤਹਿਤ ਚੰਡੀਗੜ੍ਹ ਅਤੇ ਪੰਜਾਬ ਵਿਚ ਸਾਈਨ ਬੋਰਡਾਂ ਉਤੇ ਪੰਜਾਬੀ ਨੂੰ ਪਹਿਲ ਦੇਣ ਦਾ ਮੁੱਦਾ ਪਿਛਲੇ ਦਿਨਾਂ ਤੋਂ ਚੋਖੀ ਚਰਚਾ ਵਿਚ ਹੈ। ਮੀਡੀਆ ਦੇ ਇਕ ਹਿੱਸੇ ਵੱਲੋਂ ਭਾਵੇਂ ਇਸ ਮੁੱਦੇ ਨੂੰ ਤੱਤੇ ਸਿੱਖਾਂ, ਭਾਵ ਖਾਲਿਸਤਾਨੀਆਂ ਨਾਲ ਜੋੜਨ ਦੇ ਕੋਝੇ ਯਤਨ ਕੀਤੇ ਗਏ, ਪਰ ਪੰਜਾਬੀ ਪਿਆਰਿਆਂ ਦੀ ਇਸ ਮੁਹਿੰਮ ਦਾ ਹਰ ਪਾਸਿਓਂ ਸਵਾਗਤ ਹੋਇਆ ਹੈ। Continue reading

ਕੈਟੇਲੋਨੀਆ ਦੀ ਆਜ਼ਾਦੀ ਤੇ ਸਿਆਸਤ ਦਾ ਪਹੀਆ

ਕੈਟੇਲੋਨੀਆ ਸਪੇਨ ਦਾ ਖੁਦਮੁਖਤਾਰ ਸੂਬਾ ਹੈ ਅਤੇ ਹੁਣ ਸਪੇਨ ਤੋਂ ਆਜ਼ਾਦ ਹੋਣਾ ਚਾਹੁੰਦਾ ਹੈ। ਆਰਥਿਕ ਪੱਖ ਤੋਂ ਇਹ ਸੂਬਾ ਬਹੁਤ ਮਜ਼ਬੂਤ ਹੈ, ਇਹੀ ਇਕ ਵੱਡਾ ਕਾਰਨ ਹੈ ਕਿ ਸਪੇਨ ਇਸ ਨੂੰ ਛੱਡਣਾ ਨਹੀਂ ਚਾਹੁੰਦਾ। ਇਸੇ ਕਰ ਕੇ ਇਹਨੇ ਕੈਟੇਲੋਨੀਆ ਦੀ ਆਜ਼ਾਦੀ ਬਾਰੇ ਬੜਾ ਸਖਤ ਪੈਂਤੜਾ ਮੱਲਿਆ ਹੈ। ਹੁਣ ਇਹ ਕੈਟੇਲੋਨੀਆ ਦੇ ਲੀਡਰਾਂ ਉਤੇ ਨਿਰਭਰ ਹੈ ਕਿ ਉਹ ਇਸ ਮਸਲੇ ਨਾਲ ਕਿਵੇਂ ਨਜਿੱਠਦੇ ਹਨ। ਇਸ ਬਾਰੇ ਚਰਚਾ ਪ੍ਰੋ. ਪ੍ਰੀਤਮ ਸਿੰਘ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ। Continue reading

ਲਾਸ ਵੇਗਸ ਦੁਖਾਂਤ: ਕਿਸ ਨੂੰ ਦੇਈਏ ਦੋਸ਼?

ਅਭੈ ਸਿੰਘ
ਫੋਨ: +91-98783 75903
ਅਮਰੀਕਾ ਵਿਚ ਲਾਸ ਵੇਗਸ ਦੇ ਮੁਕਾਮ ਉਪਰ ਹੱਸਦੇ ਖੇਡਦੇ ਲੋਕਾਂ ਉਪਰ ਇੱਕ ਦਮ ਮੌਤਾਂ ਦਾ ਮੀਂਹ ਆਣ ਲੱਥਾ। ਇਸ ਦੀ ਗੁੱਥੀ ਕੋਈ ਨਹੀਂ ਸਮਝ ਪਾ ਰਿਹਾ। ਇੱਕ ਖੁੱਲ੍ਹੀ ਜਗ੍ਹਾ ਕਰੀਬ 20 ਹਜ਼ਾਰ ਲੋਕ ਗੀਤ ਸੰਗੀਤ ਦਾ ਪ੍ਰੋਗਰਾਮ ਸੁਣ ਰਹੇ ਸਨ ਕਿ ਅਚਾਨਕ ਅਸਮਾਨ ਵੱਲੋਂ ਮੌਤਾਂ ਆਣ ਟਪਕੀਆਂ। ‘ਮੌਤਾਂ ਦਾ ਮੀਂਹ’ ਮੁਹਾਵਰੇ ਦੇ ਤੌਰ ‘ਤੇ ਵਰਤਿਆ ਜਾਂਦਾ ਤਾਂ ਸੁਣਿਆ ਹੀ ਸੀ, ਪਰ ਇਹ ਤਾਂ ਸਚਮੁੱਚ ਦਾ ਮੀਂਹ ਸੀ। ਸਾਹਮਣੇ ਦੇ ਹੋਟਲ ਦੀ 32 ਵੀਂ ਮੰਜ਼ਿਲ ਉਪਰੋਂ ਬਾਰੂਦੀ ਅੱਗਾਂ ਦੇ ਮੀਂਹ ਦਾ ਜ਼ੋਰਦਾਰ ਛੜਾਕਾ ਆਇਆ; ਜਿਵੇਂ ਬੱਦਲ ਫਟਣ ਦੀ ਮਿੰਟੋ-ਮਿੰਟੀ ਤਬਾਹੀ ਆ ਜਾਂਦੀ ਹੈ, ਇਸੇ ਤਰ੍ਹਾਂ ਕੁਝ ਮਿੰਟਾਂ ਵਿਚ ਹੀ 60 ਮੌਤਾਂ ਤੇ 500 ਤੋਂ ਵੱਧ ਲੋਕ ਜ਼ਖ਼ਮੀ। Continue reading

ਪਰਵਾਸ ਤੋਂ ਪੰਜਾਬੀਆਂ ਨੇ ਕੀ ਖੱਟਿਆ, ਕੀ ਗੁਆਇਆ?

ਡਾæ ਗਿਆਨ ਸਿੰਘ
ਫੋਨ: 609-721-0950
ਕੌਮਾਂਤਰੀ ਪਰਵਾਸ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਬਿਹਤਰ ਜ਼ਿੰਦਗੀ ਜਿਉਣ ਦਾ ਸੁਪਨਾ ਸਾਕਾਰ ਕਰਨਾ, ਪਰਿਵਾਰ ਨਾਲ ਇਕੱਠੇ ਰਹਿਣਾ, ਲੜਾਈਆਂ-ਝਗੜਿਆਂ ਜਾਂ ਵਾਤਾਵਰਣ ਵਿਚ ਵਿਗਾੜਾਂ ਤੋਂ ਬਚਣਾ ਆਦਿ। ਪਿਛਲੇ ਕੁਝ ਸਾਲਾਂ ਦੌਰਾਨ ਕੌਮਾਂਤਰੀ ਪਰਵਾਸੀਆਂ ਦੀ ਗਿਣਤੀ ਅਤੇ ਅਨੁਪਾਤ ਵਿਚ ਵਾਧੇ ਦਾ ਰੁਝਾਨ ਹੈ। ਸੰੰਯੁਕਤ ਰਾਸ਼ਟਰ ਅਨੁਸਾਰ, ਕੌਮਾਂਤਰੀ ਪਰਵਾਸੀਆਂ ਦੀ ਗਿਣਤੀ 1990 ਵਿਚ 15æ40 ਕਰੋੜ ਤੋਂ ਵਧ ਕੇ 2000 ਵਿਚ 17æ50 ਕਰੋੜ ਹੋ ਗਈ ਹੈ। 2000 ਤੋਂ 2015 ਤਕ ਕੌਮਾਂਤਰੀ ਪਰਵਾਸੀਆਂ ਦੀ ਗਿਣਤੀ ਵਿਚ 41 ਫ਼ੀਸਦ ਵਾਧਾ ਦਰਜ ਹੋਇਆ ਜੋ ਦੁਨੀਆਂ ਵਿਚ ਆਬਾਦੀ ਦੀ ਵਾਧਾ ਦਰ ਨਾਲੋਂ ਜ਼ਿਆਦਾ ਹੈ। Continue reading