ਸੰਪਾਦਕੀ

ਪੰਜਾਬ, ਆਪ ਅਤੇ ਸਿਆਸਤ

ਕਈ ਪਾਸਿਓਂ ਤਿੱਖੀ ਆਲੋਚਨਾ ਅਤੇ ਵਿਰੋਧ ਦੇ ਬਾਵਜੂਦ ਸੰਸਦ ਮੈਂਬਰ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੀ ਕਮਾਨ ਸੌਂਪ ਦਿੱਤੀ ਗਈ ਹੈ। ਇਸ ਤੋਂ ਬਾਅਦ ਇਕਾਈ ਦੀ ਪਲੇਠੀ ਮੀਟਿੰਗ ਕਈ ਕਾਰਨਾਂ ਕਰ ਕੇ ਧਰਵਾਸ ਵਾਲੀ ਹੀ ਆਖੀ ਜਾ ਸਕਦੀ ਹੈ, ਕਿਉਂਕਿ ਜਿਸ ਢੰਗ ਨਾਲ ਇਕ-ਦੂਜੇ ਖਿਲਾਫ ਬਿਆਨ ਦਾਗੇ ਜਾ ਰਹੇ ਸਨ, ਉਸ ਤੋਂ ਜਾਪ ਇਹ ਰਿਹਾ ਸੀ ਕਿ ਇਕਾਈ ਅੰਦਰ ਸਭ ਅੱਛਾ ਨਹੀਂ ਚੱਲ ਰਿਹਾ। ਮੀਟਿੰਗ ਅੰਦਰ ਸਭ ਆਗੂਆਂ ਨੇ ਤਹੱਮਲ ਦਿਖਾਇਆ। ਇਸ ਪੱਖ ਤੋਂ ਐਡਵੋਕੇਟ ਅਤੇ ਇਕਾਈ ਦੇ ਵਿਧਾਨਕ ਦਲ ਦੇ ਨੇਤਾ ਐਚæਐਸ਼ ਫੂਲਕਾ ਨੇ ਸੁਘੜ ਸਿਆਸਤਦਾਨਾਂ ਵਾਲੀ ਰੱਖ ਦਿਖਾਈ। Continue reading

‘ਆਪ’ ਦੀ ਆਪੋ-ਧਾਪ

ਭਾਰਤ ਦੀ ਸਿਆਸਤ ਵਿਚ ਨਵੀਂ ਸਿਆਸਤ ਦੇ ਦਾਅਵੇ ਨਾਲ ਦਖਲ ਦੇਣ ਵਾਲੀ ਆਮ ਆਦਮੀ ਪਾਰਟੀ (ਆਪ) ਇਕ ਵਾਰ ਫਿਰ ਸੰਕਟ ਵਿਚ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਅੰਦਰੂਨੀ ਖਿੱਚੋ-ਤਾਣ ਵਿਚ ਤਾਂ ਫਸੀ ਹੀ ਹੋਈ ਸੀ, ਹੁਣ ਦਿੱਲੀ ਵਿਚ ਜੋ ਕੁਝ ਵਾਪਰਿਆ ਹੈ, ਉਸ ਨੇ ਪਾਰਟੀ ਉਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਲਾ ਦਿੱਤੇ ਹਨ। ਇਸ ਵਾਰ ਸਿੱਧਾ ਹਮਲਾ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਤੇ ਹੈ Continue reading

ਪੰਜਾਬ ਦੀ ਹੋਣੀ

ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਉਤੇ ਹਮਲੇ ਹੋਰ ਤੇਜ਼ ਹੋ ਗਏ ਹਨ। ਕਈ ਕਾਰਨਾਂ ਕਰ ਕੇ ਇਹ ਪਾਰਟੀ ਮੁੱਖ ਧਾਰਾ ਵਾਲੀਆਂ ਪਾਰਟੀਆਂ, ਖਾਸ ਕਰ ਕੇ ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀਆਂ ਅੱਖਾਂ ਵਿਚ ਕੁਝ ਜ਼ਿਆਦਾ ਹੀ ਰੜਕ ਰਹੀ ਸੀ। ਦਿੱਲੀ ਦੇ ਤਿੰਨ ਨਗਰ ਨਿਗਮਾਂ ਦੀਆਂ ਕੁੱਲ 272 ਵਾਰਡਾਂ ਵਿਚੋਂ ਇਕੱਲੀ ਭਾਰਤੀ ਜਨਤਾ ਪਾਰਟੀ ਨੇ 181 ਵਾਰਡਾਂ ਉਤੇ ਜਿੱਤ ਹਾਸਲ ਕਰ ਕੇ ਨਿਗਮ ਚੋਣਾਂ ਵਿਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ। ਦਿੱਲੀ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਨੂੰ ਸਿਰਫ 48 ਸੀਟਾਂ ਉਤੇ ਹੀ ਸਬਰ ਕਰਨਾ ਪਿਆ ਹੈ ਅਤੇ ਕਾਂਗਰਸ 30 ਸੀਟਾਂ ਜਿੱਤ ਕੇ ਤੀਜੀ ਥਾਂ ਉਤੇ ਰਹੀ ਹੈ। Continue reading

ਸਰਕਾਰੀ ਨੀਤੀਆਂ ਦੀ ਹਕੀਕਤ

ਪੰਜਾਬ ਵਿਚ ਬਾਦਲ ਪਰਿਵਾਰ ਦੀ ਦਸਾਂ ਸਾਲਾਂ ਦੀ ਸੱਤਾ ਭਾਵੇਂ ਖਤਮ ਹੋ ਗਈ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਵੀਂ ਸਰਕਾਰ ਬਣ ਗਈ ਹੈ, ਪਰ ਇਹ ਸਰਕਾਰ ਅਜੇ ਤੱਕ ਕੋਈ ਵੱਡਾ ਫੈਸਲਾ ਕਰਨ ਵਿਚ ਨਾਕਾਮ ਰਹੀ ਹੈ। ਇਸ ਦੀ ਚਾਲ ਤੋਂ ਕਿਸੇ ਵੱਡੀ ਤਬਦੀਲੀ ਦੀ ਕੋਈ ਕਨਸੋਅ ਵੀ ਨਹੀਂ ਪੈ ਰਹੀ। ਇਸ ਪੱਖ ਤੋਂ ਹੁਣ ਮਾਹਿਰਾਂ ਦੀਆਂ ਟਿੱਪਣੀਆਂ ਆਉਣੀਆਂ ਵੀ ਅਰੰਭ ਹੋ ਗਈਆਂ ਹਨ ਕਿ Continue reading

ਵੀਜ਼ੇ ਵਾਲੀਆਂ ਵੰਗਾਰਾਂ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਐਚ-1ਬੀ ਵੀਜ਼ੇ ਵਿਚ ਤਬਦੀਲੀਆਂ ਕਰ ਕੇ ਉਥੇ ਜਾਣ ਵਾਲੇ ਕਾਮਿਆਂ ਦਾ ਰਾਹ ਰੋਕਣ ਦਾ ਹੀਲਾ ਅਜੇ ਕਰ ਹੀ ਰਹੇ ਹਨ ਕਿ ਆਸਟਰੇਲੀਆ ਦੀ ਟਰਨਬੁਲ ਸਰਕਾਰ ਨੇ ਆਪਣਾ ਇਕ ਵੀਜ਼ਾ ਵਰਗ ਬੰਦ ਕਰਨ ਦਾ ਫੈਸਲਾ ਕਰ ਵੀ ਦਿੱਤਾ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਸਪਸ਼ਟ ਆਖ ਸੁਣਾਇਆ ਹੈ ਕਿ Continue reading

ਅਦਾਲਤੀ ਫੈਸਲੇ ਬਨਾਮ ਸਰਕਾਰਾਂ

ਸੁਪਰੀਮ ਕੋਰਟ ਵੱਲੋਂ ਸ਼ਰਾਬ ਦੇ ਠੇਕੇ, ਕੌਮੀ ਅਤੇ ਰਾਜ ਮਾਰਗਾਂ ਤੋਂ 500 ਮੀਟਰ ਦੂਰ ਲਿਜਾਣ ਦੇ ਫੈਸਲੇ ਨੇ ਇਕ ਲਿਹਾਜ਼ ਨਾਲ ਖਲਬਲੀ ਮਚਾ ਦਿੱਤੀ ਹੈ। ਅਦਾਲਤ ਦੇ ਇਸ ਫੈਸਲੇ ਨਾਲ ਸ਼ਰਾਬ ਦੇ ਕਾਰੋਬਾਰੀ ਤਾਂ ਅਸਰਅੰਦਾਜ਼ ਹੋਏ ਹੀ ਹਨ, ਕਈ ਥਾਂਵਾਂ ਉਤੇ ਵੱਖ ਵੱਖ ਹੋਟਲਾਂ, ਬਾਰਾਂ, ਕਲੱਬਾਂ ਅਤੇ ਮੈਰਿਜ ਪੈਲੇਸਾਂ ਦੇ ਮਾਲਕਾਂ ਉਤੇ ਵੀ ਇਸ ਦਾ ਸਿੱਧਾ ਅਸਰ ਪਿਆ ਹੈ। ਇਸ ਮਸਲੇ ਬਾਰੇ ਪਹਿਲਾਂ ਕਾਫੀ ਦੇਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਅੰਦਰ ਬਹਿਸ-ਮੁਬਾਹਸੇ ਚੱਲੇ, ਪਰ ਇਸ ਪ੍ਰਕ੍ਰਿਆ ਦੌਰਾਨ ਧਿਰ ਸਿਰਫ ਸ਼ਰਾਬ ਦੇ ਕਾਰੋਬਾਰੀ ਹੀ ਬਣੇ ਸਨ। Continue reading

ਨਵੀਆਂ ਸਰਕਾਰਾਂ, ਪੁਰਾਣੇ ਮੁੱਦੇ

ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੀਆਂ ਜੇਤੂ ਧਿਰਾਂ ਨੇ ਆਪੋ-ਆਪਣੀਆਂ ਸਰਕਾਰਾਂ ਬਣਾ ਲਈਆਂ ਹਨ। ਪੰਜਾਬ ਵਿਚ ਕਾਂਗਰਸ ਅਤੇ ਉਤਰ ਪ੍ਰਦੇਸ਼ ਤੇ ਉਤਰਾਖੰਡ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਬਹੁਮਤ ਮਿਲਿਆ ਸੀ, ਪਰ ਇਸ ਨੇ ਕੇਂਦਰੀ ਸੱਤਾ ਦੇ ਜ਼ੋਰ ਹੇਠ ਮਨੀਪੁਰ ਅਤੇ ਗੋਆ ਵਿਚ ਬਹੁਮਤ ਨਾ ਮਿਲਣ ਦੇ ਬਾਵਜੂਦ ਸਰਕਾਰਾਂ ਕਾਇਮ ਕਰ ਲਈਆਂ। ਇਨ੍ਹਾਂ ਦੋਹਾਂ ਸੂਬਿਆਂ ਵਿਚ ਸਰਕਾਰਾਂ ਦੀ ਕਾਇਮੀ ਲਈ ਇਸ ਨੇ ਉਹੀ ਹੱਥ-ਕੰਡੇ ਅਪਨਾਏ ਜੋ ਕਿਸੇ ਵਕਤ ਕੇਂਦਰੀ ਸੱਤਾ ਉਤੇ ਕਾਬਜ਼ ਰਹੀ ਕਾਂਗਰਸ ਅਪਨਾਉਂਦੀ ਰਹੀ ਹੈ। Continue reading

ਮੋਦੀ-ਯੋਗੀ ਜੁਗਲਬੰਦੀ

ਉਤਰ ਪ੍ਰਦੇਸ਼ ਵਿਚ ਮਿਸਾਲੀ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਆਪਣੇ ਰੰਗ ਵਿਚ ਆ ਗਈ ਹੈ। ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਇਹ ਮੁਲਕ ਦੇ ਸਭ ਤੋਂ ਵੱਡੇ ਸੂਬੇ ਦੀ ਕਮਾਨ ਯੋਗੀ ਅਦਿਤਿਆਨਾਥ ਵਰਗੇ ਕੱਟੜ ਆਗੂ ਦੇ ਹੱਥ ਦੇ ਦੇਵੇਗੀ, ਪਰ ਪਾਰਟੀ ਦੀ ਨਬਜ਼ ਟੋਹਣ ਵਾਲੇ ਕੁਝ ਸਿਆਸੀ ਮਾਹਿਰਾਂ ਨੇ ਇਸ ਚੋਣ ‘ਤੇ ਕੋਈ ਹੈਰਾਨੀ ਜ਼ਾਹਰ ਨਹੀਂ ਕੀਤੀ। ਇਨ੍ਹਾਂ ਮਾਹਿਰਾਂ ਨੇ ਤਾਂ ਪਾਰਟੀ ਵੱਲੋਂ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਅਤੇ ਹੁਣ ਉਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਮੌਕੇ ਕੀਤੀ ਧਾਰਮਿਕ ਕਤਾਰਬੰਦੀ ਦਾ ਮਸਲਾ ਉਭਾਰਿਆ ਸੀ। Continue reading

ਪੰਜਾਬ ਦੇ ਨਤੀਜਿਆਂ ਦਾ ਸੱਚ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆਖਰਕਾਰ ਆ ਗਏ ਹਨ, ਪਰ ਆਏ ਕਿਆਸਅਰਾਈਆਂ ਤੋਂ ਉਲਟ ਹਨ। ਇਕ ਪੱਖ ਤੋਂ ਤਾਂ ਆਵਾਮ ਦੀ ਤਸੱਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਤੋਂ ਖਹਿੜਾ ਛੁੱਟ ਗਿਆ ਹੈ। ਅਸਲ ਵਿਚ ਬੇਅਦਬੀ ਦੀਆਂ ਘਟਨਾਵਾਂ, ਨਸ਼ਿਆਂ ਦੀ ਵਿਕਰੀ, ਬੇਰੁਜ਼ਗਾਰੀ ਅਤੇ ਦੁਰ-ਪ੍ਰਬੰਧ ਤੋਂ ਸੂਬੇ ਦੇ ਲੋਕ ਐਨੇ ਅੱਕੇ ਹੋਏ ਸਨ ਕਿ ਹਰ ਹੀਲੇ ਇਸ ਗਠਜੋੜ ਨੂੰ ਲਾਂਭੇ ਕਰਨ ਲਈ ਕਾਹਲੇ ਹਨ। Continue reading

ਜੁਝਾਰੂਆਂ ਦੀ ਜੰਗ

ਜਦੋਂ ਤੋਂ ਮੋਦੀ ਸਰਕਾਰ ਹੋਂਦ ਵਿਚ ਆਈ ਹੈ, ਕੁਝ ਖਾਸ ਤਬਕੇ ਇਸ ਦੀ ਮਾਰ ਹੇਠ ਹਨ। ਇਸ ਸਬੰਧ ਵਿਚ ਸਭ ਤੋਂ ਪਹਿਲਾ ਨੰਬਰ ਮੁਸਲਮਾਨਾਂ ਦਾ ਹੈ। ਇਹ ਸਰਕਾਰ ਭਾਵੇਂ ‘ਵਿਕਾਸ ਵਿਕਾਸ’ ਕੂਕਦੀ ਰਹਿੰਦੀ ਹੈ, ਪਰ ਹਾਲ ਹੀ ਵਿਚ ਹੋਈਆਂ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ ਪ੍ਰਚਾਰ ਮੁਹਿੰਮਾਂ ਦੌਰਾਨ ਇਸ ਨੇ ਦਰਸਾ ਦਿੱਤਾ ਕਿ ਇਸ ਦਾ ਅਸਲ ਏਜੰਡਾ ਕੀ ਹੈ। ਕੁੱਲ 404 ਹਲਕਿਆਂ ਵਾਲੇ ਮੁਲਕ ਦੇ ਇਸ ਅਹਿਮ ਸੂਬੇ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਕ ਵੀ ਮੁਸਲਮਾਨ ਆਗੂ ਨੂੰ ਟਿਕਟ ਨਹੀਂ ਦਿੱਤੀ। ਹਿੰਦੂਤਵ ਦੀ ਗੱਡੀ ‘ਤੇ ਸਵਾਰ ਹੁੰਦਿਆਂ ਇਸ ਦੇ ਆਗੂਆਂ ਦਾ ਦਾਅਵਾ ਹੈ ਕਿ Continue reading