ਵਿਸ਼ੇਸ਼ ਲੇਖ

ਸਿੱਖ ਅਤੇ ਮੁਸਲਮਾਨ: ਭਾਈਚਾਰਕ ਸਾਂਝ

ਇੰਗਲੈਂਡ ਵੱਸਦੇ ਲਹਿੰਦੇ ਪੰਜਾਬ ਦੇ ਲਿਖਾਰੀ ਗੁਲਾਮ ਮੁਸਤਫਾ ਡੋਗਰ ਨੇ ਪਾਕਿਸਤਾਨੀ ਪਿੰਡਾਂ ਬਾਰੇ ਵਾਹਵਾ ਖੋਜ ਕੀਤੀ ਹੋਈ ਹੈ। ਇਸ ਲੇਖ ਵਿਚ ਉਸ ਨੇ ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਸਾਂਝ ਬਾਰੇ ਨਿਵੇਕਲੀ ਸਾਂਝ ਪੁਆਈ ਹੈ। ਉਸ ਨੇ ਖਾਸ ਕਰ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਮੁਸਲਮਾਨਾਂ ਵੱਲੋਂ ਪਾਏ ਗਏ ਯੋਗਦਾਨ ਬਾਰੇ ਚਰਚਾ ਆਪਣੇ ਇਸ ਲੇਖ ਵਿਚ ਕੀਤੀ ਹੈ। ਇਸ ਨਾਲ ਇਤਿਹਾਸ ਦੇ ਇਕ ਖਾਸ ਵਰਕੇ ਉਤੇ ਵੀ ਨਿਗ੍ਹਾ ਪੈ ਗਈ ਹੈ। Continue reading

ਦੌੜਾਂ ਲਾਉਣ ਵਾਲੇ ਬਾਬੇ

ਗੁਰੂ ਗੋਬਿੰਦ ਸਿੰਘ ਚਿਲਡਰਨਜ਼ ਫਾਊਂਡੇਸ਼ਨ ਵੱਲੋਂ 21 ਮਈ 2017 ਨੂੰ ਟੋਰਾਂਟੋ ਵਿਚ ਚੈਰਿਟੀ ਮੈਰਾਥਨ ਵਾਕ ਤੇ ਮੈਰਾਥਨ ਦੌੜ ਲਗਵਾਈ ਜਾ ਰਹੀ ਹੈ। ਮੈਰਾਥਨ ਦੌੜਾਂ ਲਾਉਣ ਵਾਲੇ ਕੁਝ ‘ਬਾਬਿਆਂ’ ਦੀ ਗੱਲ ਕਰਦੇ ਹਾਂ ਤਾਂ ਜੋ ਹੋਰ ਬਾਬੇ ਵੀ ਉਤਸ਼ਾਹਿਤ ਹੋਣ। Continue reading

ਮੀਸ਼ੇ ਦਾ ਅੰਦਾਜ਼

ਐਸ਼ਐਸ਼ ਮੀਸ਼ਾ-3
ਸ਼ਾਇਰ ਸੋਹਨ ਸਿੰਘ ਮੀਸ਼ਾ ਦਾ ਪੰਜਾਬੀ ਕਾਵਿ-ਜਗਤ ਵਿਚ ਆਪਣਾ ਰੰਗ ਹੈ। ਉਸ ਦੀਆਂ ‘ਚੁਰਸਤਾ’, ‘ਚੀਕ ਬੁਲਬੁਲੀ’ ਅਤੇ ‘ਲੀਕ’ ਵਰਗੀਆਂ ਕਵਿਤਾਵਾਂ ਭੁਲਾਇਆਂ ਵੀ ਨਹੀਂ ਭੁਲਾਈਆਂ ਜਾ ਸਕਦੀਆਂ। ਇਨ੍ਹਾਂ ਕਵਿਤਾਵਾਂ ਵਿਚ ਉਸ ਬੰਦੇ ਦੀ ਬਾਤ ਹੈ ਜਿਹੜਾ ਖੁਦ ਨਾਲ ਬੜੀ ਭਿਅੰਕਰ ਲੜਾਈ ਵਿਚ ਪਿਆ ਹੋਇਆ ਹੈ। ਇਸ ਲੜਾਈ ਦੇ ਨਾਲ ਹੀ ਉਤਰਦੀ ਬੇਵਸੀ ਨੂੰ ਸ਼ਾਇਰ ਨੇ ਬਹੁਤ ਬਾਰੀਕੀ ਨਾਲ ਫੜਿਆ ਹੈ। Continue reading

ਭਾਰਤ-ਪਾਕਿਸਤਾਨ ਸਬੰਧਾਂ ਵਿਚਲੀ ਕੂਟਨੀਤਕ ਪਹਿਲ ਕਦਮੀ

-ਜਤਿੰਦਰ ਪਨੂੰ
ਜੰਮੂ-ਕਸ਼ਮੀਰ ਵਿਚ ਬਣਾਈ ਗਈ ‘ਅਸਲ ਕੰਟਰੋਲ ਰੇਖਾ’ ਨੂੰ ਟੱਪ ਕੇ ਪਾਕਿਸਤਾਨ ਦੀ ਬਾਰਡਰ ਐਕਸ਼ਨ ਟੀਮ ਵੱਲੋਂ ਭਾਰਤੀ ਫੌਜ ਦੇ ਸੂਬੇਦਾਰ ਪਰਮਜੀਤ ਸਿੰਘ ਅਤੇ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨ ਪ੍ਰੇਮ ਸਾਗਰ ਦੇ ਸਿਰ ਲਾਹ ਲਿਜਾਣ ਦੀ ਘਟਨਾ ਹਰ ਸਾਊ ਵਿਅਕਤੀ ਨੂੰ ਝੰਜੋੜ ਦੇਣ ਵਾਲੀ ਹੈ। ਜਿੰਨਾ ਦੁੱਖ ਇਸ ਬਾਰੇ ਭਾਰਤ ਵਿਚ ਮਹਿਸੂਸ ਕੀਤਾ ਗਿਆ, ਸੰਸਾਰ ਭਰ ਵਿਚ ਫੈਲੇ ਹੋਏ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵੀ ਓਨਾ ਹੀ ਮਹਿਸੂਸ ਕੀਤਾ ਹੈ Continue reading

ਲੀਕ ਦੇ ਆਰ-ਪਾਰ

ਐਸ਼ਐਸ਼ ਮੀਸ਼ਾ-2
ਸ਼ਾਇਰ ਸੋਹਨ ਸਿੰਘ ਮੀਸ਼ਾ ਦਾ ਪੰਜਾਬੀ ਕਾਵਿ-ਜਗਤ ਵਿਚ ਆਪਣਾ ਰੰਗ ਹੈ। ਉਸ ਦੀਆਂ ‘ਚੁਰਸਤਾ’, ‘ਚੀਕ ਬੁਲਬੁਲੀ’ ਅਤੇ ‘ਲੀਕ’ ਵਰਗੀਆਂ ਕਵਿਤਾਵਾਂ ਭੁਲਾਇਆਂ ਵੀ ਨਹੀਂ ਭੁਲਾਈਆਂ ਜਾ ਸਕਦੀਆਂ। ਇਨ੍ਹਾਂ ਕਵਿਤਾਵਾਂ ਵਿਚ ਉਸ ਬੰਦੇ ਦੀ ਬਾਤ ਹੈ ਜਿਹੜਾ ਖੁਦ ਨਾਲ ਬੜੀ ਭਿਅੰਕਰ ਲੜਾਈ ਵਿਚ ਪਿਆ ਹੋਇਆ ਹੈ। ਇਸ ਲੜਾਈ ਦੇ ਨਾਲ ਹੀ ਉਤਰਦੀ ਬੇਵਸੀ ਨੂੰ ਸ਼ਾਇਰ ਨੇ ਬਹੁਤ ਬਾਰੀਕੀ ਨਾਲ ਫੜਿਆ ਹੈ। Continue reading

ਆਰ ਐਸ ਐਸ ਦੇ ਦਹਿਸ਼ਤੀ ਕਾਰੇ

ਆਰ ਐਸ ਐਸ ਸਭ ਤੋਂ ਵੱਡੀ ਦਹਿਸ਼ਤਗਰਦ ਸੰਸਥਾ-5

ਕੱਟੜ ਹਿੰਦੂਵਾਦੀ ਜਥੇਬੰਦੀ ਆਰ ਐਸ ਐਸ ਵਲੋਂ ਕੌਮੀ ਜਾਂਚ ਏਜੰਸੀ (ਐਨæਆਈæਏæ) ਅਤੇ ਅਦਾਲਤਾਂ ਉਪਰ ਸਿਆਸੀ ਦਬਾਓ ਪਾ ਕੇ ਹਿੰਦੂਤਵੀ ਅਤਿਵਾਦੀ ਸਰਗਨਿਆਂ ਨੂੰ ਕਲੀਨ ਚਿਟਾਂ ਦਿਵਾਈਆਂ ਜਾ ਰਹੀਆਂ ਹਨ। ਮਹਾਰਾਸ਼ਟਰ ਦੇ ਸਾਬਕਾ ਪੁਲਿਸ ਅਫਸਰ ਐਸ਼ਐਮæ ਮੁਸ਼ਰਿਫ ਨੇ ਆਰæਐਸ਼ਐਸ਼ ਦਾ ਪਰਦਾ ਫਾਸ਼ ਕਰਦਿਆਂ ਕਿਤਾਬਚਾ ‘ਆਰ ਐਸ ਐਸ ਸਭ ਤੋਂ ਵੱਡੀ ਦਹਿਸ਼ਤਗਰਦ ਸੰਸਥਾ’ ਲਿਖਿਆ ਹੈ। ਇਸ ਕਿਤਾਬਚੇ ਤੋਂ ਆਰ ਐਸ ਐਸ ਦੇ ਇਰਾਦਿਆਂ ਨੂੰ ਸਮਝਿਆ ਜਾ ਸਕਦਾ ਹੈ। Continue reading

ਨਸ਼ਿਆਂ ਵਿਰੁਧ ਡਟੀ ਡਰੱਗ ਅਵੇਅਰਨੈਸ ਫਾਊਂਡੇਸ਼ਨ

ਨਸ਼ੇ ਦੁਨੀਆਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਹਮੇਸ਼ਾ ਹੁੰਦੇ ਹਨ ਪਰ ਅੱਜ ਇਹ ਸਮੱਸਿਆ ਭਿਆਨਕ ਰੂਪ ਧਾਰ ਚੁਕੀ ਹੈ। ਅੱਜ ਇਹ ਸਮੱਸਿਆ ਸਿਖਰ ‘ਤੇ ਪਹੁੰਚ ਚੁਕੀ ਹੈ, ਖਾਸ ਕਰ ਰਸਾਇਣਕ ਨਸ਼ਿਆਂ ਨੇ ਤਾਂ ਸਮਾਜ ਨੂੰ ਬਹੁਤ ਔਖੇ ਮੋੜ ‘ਤੇ ਲਿਆ ਖੜ੍ਹਾ ਕੀਤਾ ਹੈ। ਅਮਰੀਕਾ, ਇੰਗਲੈਂਡ, ਕੈਨੇਡਾ ਜਿਹੇ ਵਿਕਸਿਤ ਦੇਸ਼ਾਂ ਨੂੰ ਤਾਂ ਇਸ ਗੰਭੀਰ ਸੰਕਟ ਨਾਲ ਜੂਝਣਾ ਪੈ ਹੀ ਰਿਹਾ ਹੈ, ਭਾਰਤ ਜਿਹੇ ਵਿਕਾਸਸ਼ੀਲ ਦੇਸ਼ ਵੀ ਇਸ ਦੀ ਮਾਰ ਹੇਠ ਹਨ। Continue reading

ਐਸ ਵਾਈ ਐਲ-2 ਦਾ ਰਾਹ ਫੜਨ ‘ਚ ਕੀ ਹਰਜ ਹੈ!

-ਜਤਿੰਦਰ ਪਨੂੰ
ਸ਼ਬਦਾਂ ਦੀ ਚੋਣ ਕਰਦਿਆਂ ਅੱਜ-ਕੱਲ੍ਹ ਕਿਸੇ ਬੰਦੇ ਨੂੰ ਇਸ ਲਈ ‘ਸਿਆਣਾ’ ਕਹਿਣ ਤੋਂ ਝਿਜਕ ਹੁੰਦੀ ਹੈ ਕਿ ਪੰਜਾਬ ਦੇ ਦੋਆਬਾ ਖੇਤਰ ਵਿਚ ‘ਸਿਆਣਾ’ ਕਹਿਣ ਦਾ ਅਰਥ ਅਗਲੇ ਨੂੰ ‘ਬੁੱਢਾ’ ਕਹਿਣਾ ਸਮਝਿਆ ਜਾਂਦਾ ਹੈ। ਕੁਝ ਹੋਰ ਖੇਤਰਾਂ ਵਿਚ ਕਿਸੇ ਨੂੰ ‘ਸਿਆਣਾ’ ਕਹਿਣ ਦਾ ਭਾਵ ਹੈ ਕਿ ਉਹ ‘ਓਪਰੀ ਸ਼ੈਅ’ ਸਮਝੇ ਜਾਂਦੇ ਵਹਿਮਾਂ ਵਿਚ ਫਸੇ ਹੋਏ ਲੋਕਾਂ ਦਾ ‘ਇਲਾਜ’ ਕਰਨ ਵਾਲਾ ਹੋ ਸਕਦਾ ਹੈ। ਇਸ ਲਈ ਅਸੀਂ ਇਹ ਸ਼ਬਦ ਵਰਤਣ ਦੀ ਬਜਾਏ ਇਸ ਮੌਕੇ ਆਪਣੀ ਗੱਲ ਕਹਿਣ ਲਈ ‘ਅਕਲਮੰਦ’ ਸ਼ਬਦ ਵਰਤਣ ਦੀ ਲੋੜ ਸਮਝੀ ਹੈ, ਪਰ ਇਸ ਦਾ ਇਹ ਅਰਥ ਨਹੀਂ ਕਿ ਜਿਨ੍ਹਾਂ ਨੂੰ ਅਸੀਂ ‘ਅਕਲਮੰਦ’ ਕਹਿ ਦਿੱਤਾ, ਉਹ ਲੋਕ ‘ਅਕਲਮੰਦ’ ਵੀ ਹੋਣਗੇ! Continue reading

ਆਰ ਐਸ ਐਸ ਦੇ ਦਹਿਸ਼ਤ ਸਿਖਲਾਈ ਕੈਂਪ

ਆਰ ਐਸ ਐਸ ਵਲੋਂ ਕੌਮੀ ਜਾਂਚ ਏਜੰਸੀ (ਐਨæਆਈæਏæ) ਅਤੇ ਅਦਾਲਤਾਂ ਉਪਰ ਸਿਆਸੀ ਦਬਾਓ ਪਾ ਕੇ ਹਿੰਦੂਤਵੀ ਅਤਿਵਾਦੀ ਸਰਗਨਿਆਂ ਨੂੰ ਕਲੀਨ ਚਿਟਾਂ ਦਿਵਾਈਆਂ ਜਾ ਰਹੀਆਂ ਹਨ। ਮਹਾਰਾਸ਼ਟਰ ਦੇ ਸਾਬਕਾ ਪੁਲਿਸ ਅਫਸਰ ਐਸ਼ਐਮæ ਮੁਸ਼ਰਿਫ ਨੇ ਆਰæਐਸ਼ਐਸ਼ ਦਾ ਪਰਦਾ ਫਾਸ਼ ਕਰਦਿਆਂ ਕਿਤਾਬਚਾ ‘ਆਰæਐਸ਼ਐਸ਼ ਸਭ ਤੋਂ ਵੱਡੀ ਦਹਿਸ਼ਤਗਰਦ ਸੰਸਥਾ’ ਲਿਖਿਆ ਹੈ। ਇਸ ਕਿਤਾਬਚੇ ਤੋਂ ਆਰæਐਸ਼ਐਸ਼ ਦੇ ਇਰਾਦਿਆਂ ਨੂੰ ਸਮਝਿਆ ਜਾ ਸਕਦਾ ਹੈ। Continue reading

ਸਿੱਖ ਧਰਮ ਦਾ ਸਿਆਸੀਕਰਨ

ਗੁਰੂ ਸਾਹਿਬਾਨ ਨੇ ਜਿਹੜੀਆਂ ਅਲਾਮਤਾਂ ਤੋਂ ਲੋਕਾਈ ਨੂੰ ਛੁਟਕਾਰਾ ਦਿਵਾਉਣ ਲਈ ਸਿੱਖ ਧਰਮ ਦੀ ਨੀਂਹ ਰੱਖੀ ਸੀ, ਅੱਜ ਸਿੱਖ ਉਨ੍ਹਾਂ ਹੀ ਅਲਾਮਤਾਂ ਦੇ ਖੁਦ ਸ਼ਿਕਾਰ ਹੋਏ ਬੈਠੇ ਹਨ। ਬਾਬੇ ਨਾਨਕ ਨੇ ਜਿਨ੍ਹਾਂ ਹਾਕਮਾਂ ਨੂੰ Ḕਰਾਜੇ ਸ਼ੀਂਹ ਮੁਕੱਦਮ ਕੁੱਤੇḔ ਕਹਿ ਕੇ ਤ੍ਰਿਸਕਾਰਿਆ ਸੀ, ਸਿੱਖ ਉਨ੍ਹਾਂ ਦੇ ਹੀ ਗੁਲਾਮ ਬਣੇ ਬੈਠੇ ਹਨ। ਸਿੱਖਾਂ ਵਿਚ ਹਉਮੈ ਭਾਰੂ ਹੋ ਚੁਕੀ ਹੈ। ਗੁਰੂ ਘਰਾਂ ਦੇ ਪ੍ਰਬੰਧਕਾਂ ਵਿਚ ਲੜਾਈਆਂ ਇਸੇ ਹਉਮੈ ਦਾ ਹੀ ਨਤੀਜਾ ਹਨ। Continue reading