ਸਾਕਾ ਨੀਲਾ ਤਾਰਾ ਵੇਲੇ ਮਾਰਨ ਵਾਲਿਆਂ ਦੀ ਬਣੇਗੀ ਸ਼ਹੀਦ ਗੈਲਰੀ

ਅੰਮ੍ਰਿਤਸਰ: ਸਾਕਾ ਨੀਲਾ ਤਾਰਾ ਫੌਜੀ ਹਮਲੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਮਾਰੇ ਗਏ ਜੁਝਾਰੂ ਅਤੇ ਸ਼ਰਧਾਲੂਆਂ ਦੀਆਂ ਤਸਵੀਰਾਂ ਤੇ ਯਾਦਾਂ ਵਾਲੀ ਵੱਖਰੀ ਗੈਲਰੀ ਸ੍ਰੀ ਅਕਾਲ ਤਖਤ ਦੇ ਨੇੜੇ ਬਣਾਈ ਗਈ ਸ਼ਹੀਦੀ ਯਾਦਗਾਰ ਦੇ ਜ਼ਮੀਨਦੋਜ਼ ਹਾਲ ਵਿਚ ਸਥਾਪਤ ਹੋਵੇਗੀ, ਜਿਸ ਨੂੰ ਦਮਦਮੀ ਟਕਸਾਲ ਵੱਲੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਜਾਵੇਗਾ। Continue reading

ਰੰਗਮੰਚ ਦੀ ਰੂਹ ਅਜਮੇਰ ਸਿੰਘ ਔਲਖ ਦੀ ਆਖਰੀ ਅਲਵਿਦਾ

ਚੰਡੀਗੜ੍ਹ: ਮਾਲਵੇ ਦੇ ਰੰਗਮੰਚ ਦੀ ਰੂਹ ਪ੍ਰੋæ ਅਜਮੇਰ ਸਿੰਘ ਔਲਖ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਇਹ ਰੰਗਮੰਚੀ ਕੈਂਸਰ ਦੀ ਬਿਮਾਰੀ ਨਾਲ ਪੀੜਤ ਸੀ। ਉਹ ਇਕ ਮਹੀਨੇ ਤੋਂ ਇਸ ਹਸਪਤਾਲ ਵਿਚ ਕੈਂਸਰ ਦਾ ਇਲਾਜ ਕਰਾ ਰਹੇ ਸਨ। ਔਲਖ ਦਾ ਜਨਮ 19 ਅਗਸਤ 1942 ਨੂੰ ਕੁੰਭੜਵਾਲ, ਮਾਨਸਾ ਜ਼ਿਲ੍ਹੇ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਕੌਰ ਸਿੰਘ ਅਤੇ ਮਾਤਾ ਦਾ ਨਾਂ ਹਰਨਾਮ ਕੌਰ ਸੀ। Continue reading

ਕਿਰਤੀਆਂ ਦੀ ਕਲਮ ਵਾਲਾ ਅਜਮੇਰ ਔਲਖ

ਪ੍ਰੋæ ਅਜਮੇਰ ਸਿੰਘ ਔਲਖ (19 ਅਗਸਤ 1942-15 ਜੂਨ 2017) ਨੇ ਕਿਰਤੀ ਕਿਸਾਨੀ ਦਾ ਸੱਚ ਰੰਗਮੰਚ ਉਤੇ ਪੇਸ਼ ਕੀਤਾ ਅਤੇ ਆਪਣੇ ਨਾਟਕਾਂ ਵਿਚ ਇਨ੍ਹਾਂ ਜਿਊੜਿਆਂ ਦੇ ਦੁੱਖਾਂ-ਸੁੱਖਾਂ ਦੀ ਬਾਤ ਇਸ ਢੰਗ ਨਾਲ ਪਾਈ ਕਿ ਹਰ ਕੋਈ ਅਸ਼ ਅਸ਼ ਕਰ ਉਠਿਆ। ਰੰਗਮੰਚ ਦੀ ਇਸ ਨਿਆਰੀ ਸ਼ਖਸੀਅਤ ਬਾਰੇ ਅਸੀਂ ਆਪਣੇ ਪਾਠਕਾਂ ਲਈ ਪ੍ਰਿੰæ ਸਰਵਣ ਸਿੰਘ ਅਤੇ ਡਾæ ਗੁਰਬਖ਼ਸ਼ ਸਿੰਘ ਭੰਡਾਲ ਦੇ ਲੇਖ ਛਾਪ ਰਹੇ ਹਾਂ ਜਿਨ੍ਹਾਂ ਵਿਚ ਉਨ੍ਹਾਂ ਦੇ ਜੀਵਨ ਅਤੇ ਕਲਾ ਬਾਰੇ ਵਿਸਥਾਰ ਸਹਿਤ ਖੁਲਾਸਾ ਕੀਤਾ ਗਿਆ ਹੈ। Continue reading

ਲੋਕ ਚੇਤਨਾ ਦਾ ਚਿਰਾਗ ਅਜਮੇਰ ਔਲਖ

ਡਾæ ਗੁਰਬਖ਼ਸ਼ ਸਿੰਘ ਭੰਡਾਲ
ਫੋਨ: 216-556-2080
ਮਾਨਸਾ ਦੇ ਪੱਛੜੇ ਜਿਹੇ ਪਿੰਡ ਦੀਆਂ ਢੱਠੀਆਂ ਕੰਧਾਂ ਵਾਲੇ ਕੱਚੇ ਘਰ ਵਿਚ 1942 ਨੂੰ ਪੈਦਾ ਹੋਏ ਬੱਚੇ ਬਾਰੇ ਕਿਸੇ ਨੇ ਕਿਆਸ ਵੀ ਨਹੀਂ ਕੀਤਾ ਹੋਣਾ ਕਿ ਇਹ ਵੱਡਾ ਹੋ ਕੇ ਆਪਣੇ ਪਰਿਵਾਰ, ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਦੇ ਨਾਲ ਨਾਲ ਸਮੁੱਚੇ ਪੰਜਾਬ ਵਿਚ ਲੋਕ ਚੇਤਨਾ ਅਜਿਹਾ ਚਾਨਣ ਵੰਡੇਗਾ ਕਿ ਆਪਣੇ ਹੱਕਾਂ ਲਈ ਸੰਘਰਸ਼ਸ਼ੀਲ ਲੋਕਾਂ ਲਈ ਆਸ ਦੀ ਕਿਰਨ ਬਣੇਗਾ ਅਤੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹਦੇ ਵਿਦਿਆਰਥੀ, ਕਿਰਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਕਾਰਕੁਨ, ਉਸ ਦੀ ਚੰਗੇਰੀ ਸਿਹਤ ਦੀਆਂ ਦੁਆਵਾਂ ਮੰਗਦੇ ਮੌਤ ਕੋਲੋਂ ਉਸ ਨੂੰ ਮੋੜ ਲਿਆਉਣਗੇ। Continue reading

ਪੰਜਾਬ : ਸਰਕਾਰ ਭਾਵੇਂ ਬਦਲ ਗਈ ਪਰ ਹਾਲਾਤ ਓਹੀ!

-ਜਤਿੰਦਰ ਪਨੂੰ
ਕੁਝ ਹਫਤੇ ਵਿਦੇਸ਼ ਵਿਚ ਲਾਉਣ ਤੋਂ ਬਾਅਦ ਜਦੋਂ ਦੇਸ਼ ਪਰਤਿਆ ਤਾਂ ਬਹੁਤੇ ਲੋਕ ਇਥੇ ਇਸ ਤਰ੍ਹਾਂ ਦੇ ਮਿਲੇ, ਜੋ ਕਹਿੰਦੇ ਹਨ ਕਿ ਮਾਰਚ ਵਿਚ ਪੰਜਾਬ ਦੀ ਸਰਕਾਰ ਬਦਲਣ ਤੋਂ ਬਾਅਦ ਕੱਖ ਵੀ ਨਹੀਂ ਬਦਲਿਆ। ਥੋੜ੍ਹੇ ਜਿਹੇ ਲੋਕ ਅਜਿਹੇ ਵੀ ਮਿਲੇ, ਜੋ ਕਹਿੰਦੇ ਹਨ ਕਿ ਕੁਝ ਫਰਕ ਪਿਆ ਹੈ, ਪਰ ਜਿਸ ਮਿਸਾਲੀ ਫਰਕ ਦੀ ਝਾਕ ਰੱਖੀ ਜਾ ਰਹੀ ਸੀ, ਓਦਾਂ ਦਾ ਕੁਝ ਨਹੀਂ ਹੋਇਆ। ਇਹ ਦੂਸਰੀ ਗੱਲ ਵੱਧ ਹਕੀਕੀ ਲੱਗਦੀ ਹੈ। Continue reading

ਹਿੰਦੂਤਵ ਅਤੇ ਭਾਰਤੀ ਸਮਾਜ

ਅਜੋਕੇ ਹਾਲਾਤ ਵਿਚ ਹਿੰਦੂਤਵੀ ਤਾਕਤਾਂ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਬਣਾਉਣ ਲਈ ਤਰਲੋਮੱਛੀ ਹੋ ਰਹੀਆਂ ਹਨ। ਆਰæਐਸ਼ਐਸ਼ ਇਨ੍ਹਾਂ ਵਿਚ ਮੋਹਰੀ ਹੈ ਅਤੇ ਭਾਰਤ ਦਾ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਿੰਦੂਤਵੀ ਵਿਚਾਰਧਾਰਾ ਦਾ ਬੋਲਬਾਲਾ ਕਰਨ ਲਈ ਯਤਨਸ਼ੀਲ ਹੈ। ਇਸ ਲੇਖ ਵਿਚ ਸ਼ ਹਾਕਮ ਸਿੰਘ ਨੇ ਹਿੰਦੂ ਧਰਮ, ਇਸ ਵਿਚ ਭਾਰੂ ਹੋਈ ਮਨੂੰਵਾਦੀ ਵਿਚਾਰਧਾਰਾ, ਭਾਰਤ ਵਿਚ ਕਾਬਜ ਹੋਏ ਮੁਸਲਿਮ ਹਮਲਾਵਰਾਂ ਦੇ ਹਾਂਦਰੂ ਤੇ ਮਨਫੀ ਪੱਖਾਂ, ਭਗਤੀ ਲਹਿਰ ਅਤੇ ਸਿੱਖ ਧਰਮ ਦੇ ਪਏ ਪ੍ਰਭਾਵ ਨੂੰ ਕਲਮਬੰਦ ਕੀਤਾ ਹੈ। Continue reading

ਗਊ ਸੇਵਾ, ਮੋਦੀ ਤੇ ਪਹਿਲੂ ਖਾਨ ਦੇ ਹਮਲਾਵਰ

ਸੋਲਾਂ ਜੂਨ ਨੂੰ ਰਾਜਸਥਾਨ ਦੇ ਪ੍ਰਤਾਪਗੜ੍ਹ ਕਸਬੇ ਵਿਚ ਕਮਿਊਨਿਸਟ ਕਾਰਕੁਨ ਜ਼ਫਰ ਹੁਸੈਨ ਨੂੰ ਨਗਰਪਾਲਿਕਾ ਦੇ ਕਰਿੰਦਿਆਂ ਵਲੋਂ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ। ਜ਼ਫਰ ਹੁਸੈਨ ਦਾ ਕਸੂਰ ਕੇਵਲ ਇਹ ਸੀ ਕਿ ਉਹ ਖੁੱਲ੍ਹੀਆਂ ਥਾਂਵਾਂ ਉਪਰ ਜੰਗਲ-ਪਾਣੀ ਜਾਣ ਵਾਲੀਆਂ ਔਰਤਾਂ ਦੀਆਂ ਤਸਵੀਰਾਂ ਅਤੇ ਵੀਡੀਓ ਬਣਾ ਰਹੇ ਸਰਕਾਰੀ ਕਰਿੰਦਿਆਂ ਦੀ ਇਸ ਕਾਰਵਾਈ ਦਾ ਵਿਰੋਧ ਕਰ ਰਿਹਾ ਸੀ Continue reading

ਸਰਕਾਰ ਨੇ ਵਿਧਾਇਕਾਂ ਨੂੰ ਵੀæਆਈæਪੀæ ਰੁਤਬਾ ਦੇਣ ਦਾ ਲੱਭਿਆ ਤੋੜ

ਚੰਡੀਗੜ੍ਹ: ਵੀæਆਈæਪੀæ ਸਭਿਆਚਾਰ ਨੂੰ ਖਤਮ ਕਰਨ ਦਾ ਢੰਡੋਰਾ ਦੇਣ ਵਾਲੀ ਕਾਂਗਰਸ ਸਰਕਾਰ ਨੇ ਹੁਣ ਮੰਤਰੀਆਂ, ਸਰਕਾਰੀ ਅਧਿਕਾਰੀਆਂ ਤੇ ਵਿਧਾਇਕਾਂ ਦਾ ਵੀæਆਈæਪੀæ ਰੁਤਬਾ ਕਾਇਮ ਰੱਖਣ ਲਈ ਲਾਲ ਬੱਤੀਆਂ ਦੀ ਥਾਂ ਵੱਖਰੀਆਂ ਨੰਬਰ ਪਲੇਟਾਂ ਦਾ ਰਸਤਾ ਕੱਢਿਆ ਹੈ। ਸਰਕਾਰ ਦਾ ਤਰਕ ਹੈ ਕਿ ਲਾਲ ਬੱਤੀਆਂ ਨਾ ਹੋਣ ਕਾਰਨ ਵੀæਆਈæਪੀਜ਼ ਦੀ ਪਛਾਣ ਕਰਨੀ ਔਖੀ ਹੋ ਗਈ ਹੈ Continue reading

ਭਗੀਰਥੀ

ਪੰਜਾਬੀ ਸਭਿਆਚਾਰ ਵਿਚ ਖੁਸਰਿਆਂ ਜਾਂ ਹੀਜੜਿਆਂ ਦਾ ਹਮੇਸ਼ਾ ਇਕ ਖਾਸ ਸਥਾਨ ਰਿਹਾ ਹੈ। ਉਹ ਹਰ ਖੁਸ਼ੀ ਦੇ ਮੌਕੇ-ਭਾਵੇਂ ਮੁੰਡਾ ਜੰਮਿਆ ਹੋਵੇ ਜਾਂ ਮੁੰਡੇ ਦਾ ਵਿਆਹ ਹੋਇਆ ਹੋਵੇ, ਵਧਾਈਆਂ ਲੈ ਕੇ ਹਾਜ਼ਰ ਹੁੰਦੇ ਹਨ। ਉਨ੍ਹਾਂ ਦੇ ਸਰੀਰ ਵਿਚ ਕਿਸੇ ਕਮੀ ਲਈ ਉਹ ਆਪ ਜ਼ਿੰਮੇਵਾਰ ਨਹੀਂ ਹਨ ਪਰ ਫਿਰ ਵੀ ਸਾਡੇ ਸਮਾਜ ਵਿਚ ਉਨ੍ਹਾਂ ਨੂੰ ਹਿਕਾਰਤ ਨਾਲ ਵੇਖਿਆ ਜਾਂਦਾ ਰਿਹਾ ਹੈ। ਇਥੋਂ ਤੱਕ ਕਿ ਉਨ੍ਹਾਂ ਨੂੰ ਸਾਂਝੇ ਸ਼ਮਸ਼ਾਨਘਾਟ ਵਿਚ ਆਪਣੇ ਮੁਰਦੇ ਦਫਨ ਕਰਨ ਦਾ ਵੀ ਹੱਕ ਨਹੀਂ ਸੀ। Continue reading

ਕੋਠੀ ਲੱਗਿਆਂ ‘ਤੇ ਇੱਕ ਪਾਰਕੀ ਸੱਥ ਚਰਚਾ

ਚੰਗੇਰੇ ਭਵਿੱਖ ਲਈ ਪਰਦੇਸੀਂ ਜਾ ਵੱਸਣਾ ਪੰਜਾਬ ਦੀ ਨਵੀਂ ਪੀੜ੍ਹੀ ਦਾ ਸੁਪਨਾ ਵੀ ਹੈ ਅਤੇ ਚੰਗੇ ਭਾਗਾਂ ਦੇ ਦਰ ਖੁਲ੍ਹਣਾ ਵੀ। ਪਰਦੇਸਾਂ ਵਿਚ ਖਾਸ ਕਰਕੇ ਅਮਰੀਕਾ, ਕੈਨੇਡਾ ਜਿਹੇ ਵਿਕਸਿਤ ਮੁਲਕਾਂ ਵਿਚ ਸਾਡੀ ਨਵੀਂ ਪੀੜ੍ਹੀ ਨੇ ਮੱਲਾਂ ਵੀ ਬਥੇਰੀਆਂ ਮਾਰੀਆਂ ਹਨ, ਪਰ ਸਾਡੀ ਪਿਛਲੇਰੀ ਪੀੜ੍ਹੀ ਲਈ ਕਈ ਵਾਰ ਪਰਦੇਸ ਇਕ ਅਜੀਬ ਕੁੜਿੱਕੀ ਬਣ ਜਾਂਦੇ ਹਨ-ਨਾ ਉਹ ਏਧਰਲੇ ਰਹਿ ਜਾਂਦੇ ਹਨ ਤੇ ਨਾ ਉਧਰਲੇ। Continue reading